ਅਦਾਕਾਰਾ ਸੋਨਮ ਬਾਜਵਾ ਨੇ ਇੰਟਰਨੈੱਟ ''ਤੇ ਮਚਾਈ ਹਲਚਲ, ਵਨ ਪੀਸ ਡਰੈੱਸ ''ਚ ਦਿੱਤੇ ਪੋਜ਼

Wednesday, Jan 17, 2024 - 02:09 PM (IST)

ਅਦਾਕਾਰਾ ਸੋਨਮ ਬਾਜਵਾ ਨੇ ਇੰਟਰਨੈੱਟ ''ਤੇ ਮਚਾਈ ਹਲਚਲ, ਵਨ ਪੀਸ ਡਰੈੱਸ ''ਚ ਦਿੱਤੇ ਪੋਜ਼

ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਨਮ ਬਾਜਵਾ ਪ੍ਰਸਿੱਧੀ ਅਤੇ ਖ਼ੂਬਸੂਰਤੀ ਦੇ ਲਿਹਾਜ਼ ਨਾਲ ਕਈ ਬਾਲੀਵੁੱਡ ਅਦਾਕਾਰਾਂ ਨੂੰ ਪਿੱਛੇ ਛੱਡਦੀ ਹੈ। ਹਾਲ ਹੀ 'ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਕਪੂਰ ਆਪਣੀ ਖ਼ੂਬਸੂਰਤੀ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਬੇਹੱਦ ਹੌਟ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਸੋਨਮ ਕਪੂਰ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਉਹ ਬਹੁਤ ਸੋਹਣੀ ਲੱਗ ਰਹੀ ਹੈ। ਸੋਨਮ ਬਾਜਵਾ ਦੀ ਓਵਰ ਆਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਸ ਡਰੈੱਸ ਨਾਲ ਬਿਲਕੁਲ ਸਿੰਪਲ ਲੁੱਕ ਅਪਣਾਈ ਹੈ। ਸੋਨਮ ਬਾਜਵਾ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। 

PunjabKesari

ਦੱਸਣਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ।

PunjabKesari

ਸੋਨਮ ਦੀ ਖੂਬਸੂਰਤੀ ਸਾਹਮਣੇ ਕਈ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਸੋਨਮ ਲਈ ਸਾਲ 2023 ਕਾਫ਼ੀ ਵਧੀਆ ਰਿਹਾ ਹੈ। ਅਦਾਕਾਰਾ ਦੀਆਂ ਪਿਛਲੇ ਸਾਲ 2 ਫ਼ਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸਨ। ਇਸ ਸਾਲ ਦੀ ਗੱਲ ਕਰੀਏ ਤਾਂ 2024 'ਚ ਵੀ ਸੋਨਮ ਬਾਜਵਾ ਕਈ ਫ਼ਿਲਮਾਂ 'ਚ ਨਜ਼ਰ ਆਵੇਗੀ, ਜਿਨ੍ਹਾਂ 'ਚੋਂ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਸ਼ੁਰੂ ਹੋਈ ਹੈ। 


author

sunita

Content Editor

Related News