ਵਿੱਕੀ ਕੌਸ਼ਲ ਨਾਲ ਸ਼ਹਿਨਾਜ਼ ਦਾ ਰੋਮਾਂਟਿਕ ਅੰਦਾਜ਼, ਵੇਖੋ ਖ਼ੂਬਸੂਰਤ ਤਸਵੀਰਾਂ

12/01/2022 2:27:57 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਵਿੱਕੀ ਕੌਸ਼ਲ ਅਤੇ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਹ ਤਸਵੀਰਾਂ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ।

PunjabKesari

ਅਦਾਕਾਰ ਵਿੱਕੀ ਕੌਸ਼ਲ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਗੋਵਿੰਦਾ ਨਾਮ ਮੇਰਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਸ਼ਹਿਨਾਜ਼ ਗਿੱਲ ਦੇ ਚੈੱਟ ਸ਼ੋਅ 'ਚ ਵੀ ਪਹੁੰਚੇ ਹਨ। ਸ਼ਹਿਨਾਜ਼ ਨਾਲ ਵਿੱਕੀ ਦੀ ਸ਼ਾਨਦਾਰ ਕੈਮਿਸਟਰੀ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹੋ ਰਹੇ ਹਨ।

PunjabKesari

ਦੱਸ ਦਈਏ ਕਿ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ 'ਚ ਲਿਖਿਆ, ''ਬਹੁਤ ਘੱਟ ਹੀ ਤੁਸੀਂ ਕਿਸੇ ਅਜਿਹੇ ਕਲਾਕਾਰਾਂ ਨੂੰ ਮਿਲਦੇ ਹੋ, ਜੋ ਤੁਹਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਉਨ੍ਹਾਂ 'ਚੋਂ ਇੱਕ ਹੋ। ਬਹੁਤ ਘੱਟ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਸਦੀਆਂ ਤੋਂ ਜਾਣਦੇ ਹੋ ਅਤੇ ਇਹ ਤੁਹਾਡੇ ਪਰਿਵਾਰ ਵਰਗਾ ਹੈ। ਬਹੁਤ ਘੱਟ ਹੁੰਦਾ ਹੈ ਜਦੋਂ ਦੂਜੀ ਮੁਲਾਕਾਤ ਦੌਰਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਇੰਝ ਜਾਣਦੇ ਹੋ, ਜਿਵੇਂ ਕਿ ਉਹ ਪਰਿਵਾਰ ਦਾ ਹਿੱਸਾ ਹੈ।

PunjabKesari

ਮੈਨੂੰ ਲੱਗਦਾ ਹੈ ਕਿ ਇਕ ਸੱਚਾ ਸਟਾਰ ਇਹੀ ਹੁੰਦਾ ਹੈ। ਵਿੱਕੀ ਕੌਸ਼ਲ ਮੈਂ ਤੁਹਾਨੂੰ ਇਕ ਵਾਰ ਮਿਲ ਕੇ ਖ਼ੁਸ਼ ਹਾਂ ਅਤੇ ਅੱਜ ਦੀ ਗੱਲਬਾਤ ਨਹੀਂ ਸਗੋਂ ਇਸ ਤੋਂ ਕਿਤੇ ਵਧ ਕੇ ਸੀ। 'ਗੋਵਿੰਦਾ ਨਾਮ ਮੇਰਾ' ਲਈ ਆਲ ਦਿ ਬੈਸਟ। ਭਗਵਾਨ ਮਿਹਰ ਕਰਨ ਅਤੇ ਤੁਹਾਡੀ ਫ਼ਿਲਮ ਸੁਪਰਹਿੱਟ ਹੋਵੇ।'' 

PunjabKesari

ਉਥੇ ਹੀ ਵਿੱਕੀ ਕੌਸ਼ਲ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਨ੍ਹਾਂ ਤਸਵੀਰਾਂ ਨੂੰ ਦੁਬਾਰਾ ਸ਼ੇਅਰ ਕਰਦਿਆਂ ਸ਼ਹਿਨਾਜ਼ ਗਿੱਲ ਲਈ ਇਕ ਪਿਆਰਾ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, "ਸ਼ਹਿਨਾਜ਼ ਨਾਲ ਮਿਲ ਕੇ ਅਤੇ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਤੁਸੀਂ ਕਿੰਨੀ ਸ਼ੁੱਧ ਆਤਮਾ ਹੋ! ਮੈਂ ਤੁਹਾਨੂੰ ਜ਼ਿੰਦਗੀ 'ਚ ਸ਼ੁੱਭਕਾਮਨਾਵਾਂ ਦਿੰਦਾ ਹਾਂ।''

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਨਾਲ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2023 'ਚ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari

 

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News