''ਬੰਬੂਕਾਟ'' ਦੀ ਇਸ ਅਦਾਕਾਰਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

09/26/2023 12:03:46 PM

ਨਵੀਂ ਦਿੱਲੀ (ਬਿਊਰੋ) : ਪੰਜਾਬੀ ਫ਼ਿਲਮ 'ਬੰਬੂਕਾਟ' ਦੀ ਮਸ਼ਹੂਰ ਅਦਾਕਾਰਾ ਸ਼ੀਤਲ ਠਾਕੁਰ ਦੇ ਘਰ ਬਹੁਤ ਜਲਦ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜੀ ਹਾਂ ਇਹ ਖ਼ੁਸ਼ਖਬਰੀ ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਹਾਲ ਹੀ ’ਚ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰ ਇਸ ਗੱਲ ਦਾ ਐਲਾਨ ਕੀਤਾ ਹੈ।

PunjabKesari

ਦੱਸ ਦਈਏ ਕਿ ਵਿਕਰਾਤ ਮੈਸੀ ਤੇ ਸ਼ੀਤਲ ਠਾਕੁਰ ਜਲਦ ਹੀ ਆਪਣੇ ਆਉਣ ਵਾਲੇ ਪਹਿਲੇ ਬੱਚੇ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਹੀ ਉਨ੍ਹਾਂ ਦਾ ਇਹ ਬੱਚਾ ਕਦੋ ਦੁਨੀਆ ’ਚ ਆਉਣ ਵਾਲਾ ਹੈ, ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਖ਼ੂਬਸੂਰਤ ਤਸਵੀਰ ਨਾਲ ਇਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ ‘ਅਸੀਂ ਆਪਣਾ ਪਹਿਲਾ ਬੇਬੀ ਸਵੀਕਾਰ ਕਰ ਰਹੇ ਹਨ। ਬੇਬੀ 2024 ’ਚ ਆਏਗਾ। ਇਸ ਪੋਸਟ ਨਾਲ ਹੀ ਉਨ੍ਹਾਂ ਨੇ ਆਪਣੀ ਤੇ ਸ਼ੀਤਲ ਠਾਕੁਰ ਦੇ ਵਿਆਹ ਵਾਲੀ ਤਸਵੀਰ ਤੇ ਉਸ ਨਾਲ ਸੈਫਟੀ ਪਿਨ ਨਾਲ ਬਣਾਈ ਗਈ ਇਕ ਸੁੰਦਰ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਮਾਤਾ-ਪਿਤਾ ਬਣਨ ਵਾਲੀ ਹੈ। ਹੁਣ ਵਿਕਰਾਂਤ ਤੇ ਸ਼ੀਤਲ ਨੇ ਇਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ।

PunjabKesari


ਦੱਸਣਯੋਗ ਹੈ ਕਿ ਵਿਕਰਾਂਤ ਤੇ ਸ਼ੀਤਲ ਨੇ ਵਿਆਹ ਤੋਂ ਪਹਿਲੇ ਕਰੀਬ ਸੱਤ ਸਾਲ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2019 ’ਚ ਕੁੜਮਾਈ ਕਰਵਾਈ ਤੇ ਫਰਵਰੀ 2022 ’ਚ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦੀ ਮੁਲਾਕਾਤ ਵੈੱਬ ਸ਼ੋਅ ‘ਬ੍ਰੋਕਨ ਬਟ ਬਿਊਟੀਫੁਲ’ ਦੇ ਸੈੱਟ ’ਤੇ ਹੋਈ ਸੀ।


sunita

Content Editor

Related News