ਅਦਾਕਾਰਾ ਨਿਸ਼ਾ ਬਾਨੋ ਨੇ ਇੰਝ ਮਨਾਇਆ ਕਰਵਾਚੌਥ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
Friday, Oct 14, 2022 - 03:00 PM (IST)

ਮੁੰਬਈ (ਬਿਊਰੋ) : 13 ਅਕਤੂਬਰ ਨੂੰ ਦੇਸ਼ ਭਰ 'ਚ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਅਤੇ ਰਾਤ ਨੂੰ ਚੰਨ ਨੂੰ ਵੇਖਣ ਤੋਂ ਬਾਅਦ ਵਰਤ ਖੋਲਿਆ। ਜਿੱਥੇ ਆਮ ਔਰਤਾਂ ਨੇ ਆਪਣੇ ਪਤੀ ਲਈ ਕਰਵਾਚੌਥ ਦਾ ਵਰਤ ਰੱਖਿਆ, ਉੱਥੇ ਹੀ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸੀਨਾਵਾਂ ਨੇ ਵੀ ਇਸ ਮੌਕੇ 'ਤੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਅਤੇ ਪਤੀ ਦੀ ਲੰਮੀ ਉਮਰ ਲਈ ਪ੍ਰਾਰਥਨਾ ਕੀਤੀ।
ਦੱਸ ਦਈਏ ਕਿ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਇਸ ਮੌਕੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਸਾਰਿਆਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸਮੀਰ ਮਾਹੀ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨਿਸ਼ਾ ਬਾਨੋ ਨੇ ਮੱਥੇ 'ਤੇ ਸੰਦੂਰ, ਬਿੰਦੀ ਲਗਾਈ ਸੀ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕਿਸੇ ਨੇ ਨਿਸ਼ਾ ਬਾਨੋ ਨੂੰ ਕਰਵਾਚੌਥ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਬਾਲੀਵੁੱਡ ਹੀਰੋਇਨਾਂ ਦੇ ਵੀ ਕੁਝ ਵੀਡੀਓ ਵਾਇਰਲ ਹੋਏ ਸਨ।
ਦੱਸਣਯੋਗ ਹੈ ਕਿ ਅਨਿਲ ਕਪੂਰ ਦੇ ਘਰ ਕਰਵਾਚੌਥ ਦੀ ਪੂਜਾ ਲਈ ਖ਼ਾਸ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਆਨਿਲ ਕਪੂਰ ਦੇ ਘਰ ਪਹੁੰਚੀਆਂ ਸਨ। ਇਸ ਦੌਰਾਨ ਬਾਲੀਵੁੱਡ ਹਸੀਨਾਵਾਂ ਨਵ-ਵਿਆਹੁਤਾ ਦੀ ਤਰ੍ਹਾਂ ਲੱਗ ਰਹੀਆਂ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।