ਨਿਮਰਤ ਖਹਿਰਾ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ, ਜਿਸ ਨੇ ਪਲਾਂ ''ਚ ਹੀ ਬਦਲ ਦਿੱਤੀ ਸੀ ਪੂਰੀ ਜ਼ਿੰਦਗੀ

08/08/2023 11:33:40 AM

ਵੈੱਬ ਡੈਸਕ — ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ। ਨਿਮਰਤ ਖਹਿਰਾ ਦਾ ਅੱਜ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਨਿਮਰਤ ਖਹਿਰਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੋਕ ਲਗਤਾਰ ਕੁਮੈਂਟ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari

ਨਿੱਜੀ ਜ਼ਿੰਦਗੀ
ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ 1992 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਹੀ ਪਰਾਓ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ।

PunjabKesari

ਪੜ੍ਹਾਈ
ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ. ਏ. ਦੀ ਪੜ੍ਹਾਈ ਐੱਚ. ਐੱਮ. ਵੀ. ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 'ਰੱਬ ਕਰਕੇ' ਨਿਸ਼ਾਂਤ ਭੁੱਲਰ ਨਾਲ ਆਇਆ ਸੀ। ਦੂਜਾ ਗੀਤ 'ਐੱਸ. ਪੀ. ਦੇ ਰੈਂਕ' ਵੀ ਹਿੱਟ ਗੀਤ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਸਾਲ 2012 'ਚ ਕਰਵਾਏ ਗਏ ਸ਼ੋਅ 'ਵਾਇਸ ਆਫ਼ ਪੰਜਾਬ' 'ਚ ਭਾਗ ਲੈ ਕੇ 'ਵਾਇਸ ਆਫ਼ ਪੰਜਾਬ' ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ। ਯੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ। 

PunjabKesari

ਇਹ ਹਨ ਨਿਮਰਤ ਖਹਿਰਾ ਦੇ ਸ਼ੌਕ 
ਨਿਮਰਤ ਖਹਿਰਾ ਨੂੰ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ, ਯੋਗਾ ਅਤੇ ਅਦਾਕਾਰੀ ਦਾ ਸ਼ੌਕ ਹੈ। ਕੌਰ ਬੀ ਅਤੇ ਦਿਲਜੀਤ ਦੋਸਾਂਝ, ਗੈਰੀ ਸੰਧੂ ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ। ਪੀਲਾ ਰੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ। 

PunjabKesari

ਨਿਮਰਤ ਖਹਿਰਾ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ
ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਬੇਹੱਦ ਬੁਰਾ ਪਲ ਕਿਹੜਾ ਸੀ। ਦਰਅਸਲ ਨਿਮਰਤ ਖਹਿਰਾ ਨੇ ਸਕੂਲ 'ਚ ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਸਕੂਲ 'ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫਾਰਮ ਕਰਨ ਲਈ ਗਏ ਪਰ ਜਿਉਂ ਹੀ ਉਨ੍ਹਾਂ ਨੇ ਮਾਈਕ ਫੜ੍ਹਿਆ ਤਾਂ ਕਿਸੇ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਬਾਲ ਮਨ 'ਤੇ ਡੂੰਘੀ ਸੱਟ ਲੱਗੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕੀ ਦੇ ਖ਼ੇਤਰ 'ਚ ਹੀ ਕੁਝ ਕਰਕੇ ਵਿਖਾਉਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

PunjabKesari

ਹਿੱਟ ਗੀਤ
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਕਾਮਯਾਬ ਕਲਾਕਾਰਾਂ 'ਚੋਂ ਇੱਕ ਹੈ। ਉਹ ਇਕਲੌਤੀ ਪੰਜਾਬੀ ਗਾਇਕਾ ਹੈ, ਜੋ ਬਿਲਬੋਰਡ 'ਤੇ ਇੱਕ ਮਹੀਨੇ 'ਚ ਲਗਾਤਾਰ 2 ਵਾਰ ਫੀਚਰ ਹੋ ਚੁੱਕੀ ਹੈ। ਉਸ ਦੇ ਗੀਤਾਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਰਾਹੀਂ ਮਿਲੀ ਸੀ। ਇਸ ਗੀਤ ਤੋਂ ਇਲਾਵਾ ਉਹ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ. ਜੇ. ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।

PunjabKesari

ਹਿੱਟ ਫ਼ਿਲਮਾਂ
ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮੀ ਪਰਦੇ 'ਤੇ ਵੀ ਖ਼ੂਬ ਸੌਹਰਤ ਖੱਟੀ। ਉਨ੍ਹਾਂ ਨੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2017 'ਚ 'ਲਾਹੌਰੀਏ' ਨਾਲ ਕੀਤੀ, ਜਿਸ 'ਚ ਉਨ੍ਹਾਂ ਨੇ ਕਿੱਕਰ (ਅਮਰਿੰਦਰ ਗਿੱਲ) ਦੀ ਭੈਣ ਹਰਲੀਨ ਕੌਰ ਦੀ ਭੂਮਿਕਾ ਨਿਭਾਈ। ਇਸ ਫ਼ਿਲਮ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਉਹ ਵੱਖ-ਵੱਖ ਐਵਾਰਡ ਸਮਾਰੋਹਾਂ 'ਚ ਸਰਬੋਤਮ ਡੈਬਿਊ ਪ੍ਰਦਰਸ਼ਨ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਵੀ ਨਾਮਜ਼ਦ ਕੀਤੀ ਗਈ ਸੀ। ਉਨ੍ਹਾਂ ਨੇ ਕਈ ਬਲਾਕਬਸਟਰ ਫ਼ਿਲਮਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਲੀ 'ਚ ਪਾਈਆਂ, ਜਿਨ੍ਹਾਂ 'ਚ 'ਜੋੜੀ', 'ਸੌਂਕਣ ਸੌਂਕਣੇ', 'ਤੀਜਾ ਪੰਜਾਬ', 'ਅਫ਼ਸਰ', 'ਲਾਹੌਰੀਏ', 'ਚੱਲ ਮੇਰਾ ਪੁੱਤ', 'ਜੇ ਜੱਟ ਵਿਗੜ ਗਿਆ' ਆਦਿ ਹਨ। 

PunjabKesari

ਵਿਵਾਦ
2017 'ਚ ਆਏ ਗੀਤ 'ਡਿਜ਼ਾਇਨਰ' ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ZWirekBeats ਨੇ ਗੀਤ ਦੇ ਸੰਗੀਤ ਨਿਰਦੇਸ਼ਕ ਦੀਪ ਜੰਡੂ 'ਤੇ 'ਨਾਇਟ ਇਨ ਦੁਬਈ' ਦੇ ਸੰਗੀਤ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਸੀ।

PunjabKesari

ਇਸ ਗੀਤ ਨੇ ਬਦਲੀ ਨਿੰਮੋ ਦੀ ਜ਼ਿੰਦਗੀ
ਨਿਮਰਤ ਖਹਿਰਾ ਨੇ ਗਾਇਕੀ ਦਾ ਸਫ਼ਰ 2014 'ਚ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਸਫ਼ਲਤਾ ਗੀਤ 'ਇਸ਼ਕ ਕਚਿਹਰੀ' ਨਾਲ ਮਿਲੀ ਸੀ। ਇਹੀ ਉਹ ਗੀਤ ਸੀ, ਜਿਸ ਨੇ ਨਿਮਰਤ ਦੀ ਜ਼ਿੰਦਗੀ ਬਦਲ ਦਿੱਤੀ। ਨਿਮਰਤ ਪੰਜਾਬੀ ਇੰਡਸਟਰੀ ਦੀ ਸਟਾਰ ਗਾਇਕਾ ਬਣ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari

3 ਮਿਲੀਅਨ ਡਾਲਰ ਜਾਇਦਾਦ ਦੀ ਹੈ ਮਾਲਕਣ
ਖ਼ਬਰਾਂ ਮੁਤਾਬਰ, ਨਿਮਰਤ ਖਹਿਰਾ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਨਿਮਰਤ ਖਹਿਰਾ 3 ਮਿਲੀਅਨ ਡਾਲਰ (ਅਮਰੀਕੀ) ਯਾਨੀਕਿ 25 ਕਰੋੜ ਜਾਇਦਾਦ ਦੀ ਮਾਲਕਣ ਹੈ।

PunjabKesari


sunita

Content Editor

Related News