ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ''ਚ ਹੋਈ ਪੇਸ਼, ਮੰਗੀ ਮੁਆਫੀ, ਜਾਣੋ ਕੀ ਹੈ ਮਾਮਲਾ

Monday, Mar 18, 2024 - 06:55 PM (IST)

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ''ਚ ਹੋਈ ਪੇਸ਼, ਮੰਗੀ ਮੁਆਫੀ, ਜਾਣੋ ਕੀ ਹੈ ਮਾਮਲਾ

ਐੰਟਰਟੇਨਮੈਂਟ ਡੈਸਕ (ਬਿਊਰੋ) : ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਬੂਹੇ ਬਾਰੀਆਂ' ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦਰਅਸਲ, ਇਸ ਫ਼ਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਗਿਆ, ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਫ਼ਿਲਮ 'ਚ ਵਾਲਮੀਕ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ 'ਚ ਫ਼ਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ 'ਤੇ ਮੁਆਫੀ ਵੀ ਮੰਗੀ ਗਈ। 

ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼ੀ
ਦੱਸ ਦਈਏ ਕਿ ਅੱਜ 'ਬੂਹੇ ਬਾਰੀਆਂ' ਫ਼ਿਲਮ ਦੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਪੇਸ਼ ਹੋਈ। ਇਸ ਦੌਰਾਨ ਫ਼ਿਲਮ ਲੇਖਕ ਜਗਦੀਪ ਵੜਿੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਅਦਾਕਾਰਾ ਨੀਰੂ ਬਾਜਵਾ ਅਤੇ ਜਗਦੀਪ ਵੜਿੰਗ ਨੇ ਕਿਹਾ ਕਿ ਅਸੀ ਅਦਾਲਤ 'ਚ ਮੁਆਫੀ ਮੰਗੀ ਹੈ। ਅਸੀ ਸੋਸ਼ਲ ਮੀਡੀਆ 'ਤੇ ਵੀ ਮੁਆਫੀ ਮੰਗੀ ਹੈ। ਰਾਮ ਤੀਰਥ ਮੰਦਰ 'ਚ ਜਾ ਕੇ ਵੀ ਮੁਆਫੀ ਮੰਗੀ ਹੈ। ਜਗਦੀਪ ਵੜਿੰਗ ਨੇ ਕਿਹਾ ਕਿ ਕੁਝ ਲੋਕਾਂ ਨੂੰ ਫ਼ਿਲਮ 'ਚ ਵਰਤੇ ਗਏ ਸ਼ਬਦਾਂ 'ਤੇ ਇਤਰਾਜ਼ ਸੀ। ਅਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਨਹੀ ਚਾਹੁੰਦੇ ਸੀ।

ਦੱਸਣਯੋਗ ਹੈ ਕਿ ਪੰਜਾਬੀ ਫ਼ਿਲਮ 'ਬੂਹੇ ਬਾਰੀਆਂ' ਦਾ ਵਿਰੋਧ ਕਰਨ ਵਾਲਿਆਂ ਦਾ ਤਰਕ ਸੀ ਕਿ ਫ਼ਿਲਮ 'ਚ ਉੱਚੀ ਤੇ ਨੀਵੀਂ ਜਾਤੀ ਦੇ ਕਿਰਦਾਰ ਦਿਖਾਏ ਗਏ ਹਨ ਕਿ ਜਿਹੜੇ ਛੋਟੀ ਜਾਤ ਦੇ ਲੋਕ ਨੇ, ਉਹ ਗੋਹਾ ਕੂੜਾ ਚੁੱਕਣ ਵਾਲੇ ਲੋਕ ਹਨ ਤੇ ਉਹ ਕਦੇ ਸਰਪੰਚੀ ਦੀ ਚੋਣ ਨਹੀਂ ਲੜ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੂਲਨ ਦੇਵੀ ਨੂੰ ਵੀ ਇਸ ਫ਼ਿਲਮ 'ਚ ਗ਼ਲਤ ਦਿਖਾਇਆ ਗਿਆ ਹੈ, ਜਦਕਿ ਫ਼ਿਲਮ ਦੇ ਅਦਾਕਾਰਾਂ ਨੂੰ ਫੂਲਨ ਦੇਵੀ ਦਾ ਇਤਿਹਾਸ ਪਤਾ ਕਰ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਆਗੂਆਂ ਦਾ ਕਹਿਣਾ ਕਿ ਜਦੋਂ ਸਾਡੇ ਬੱਚੇ ਅਜਿਹੀਆਂ ਫ਼ਿਲਮਾਂ ਦੇਖਣਗੇ ਤਾਂ ਉਨ੍ਹਾਂ 'ਤੇ ਵੀ ਮਾੜਾ ਪ੍ਰਭਾਵ ਪਵੇਗਾ। 

ਕੀ ਸੀ ਮਾਮਲਾ?
ਉੱਥੇ ਹੀ ਮੁੱਖ ਸ਼ਿਕਾਇਤ ਕਰਤਾ ਸਿਮਰਨ ਤੇ ਅਮਨ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬੀ ਫ਼ਿਲਮ 'ਬੂਹੇ ਬਾਰੀਆਂ' ਪਿਛਲੇ ਸਮੇਂ 'ਚ ਰਿਲੀਜ਼ ਹੋਈ ਸੀ, ਜਿਸ 'ਚ 'ਬੂਹੇ ਬਾਰੀਆਂ' ਦੇ ਟਰੈਕਟਰ ਤੇ ਫ਼ਿਲਮ ਦੀ ਅਦਾਕਾਰਾ ਨੀਰੂ ਬਾਜਵਾ ਖ਼ਿਲਾਫ਼ ਸਾਡੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੇ ਚਲਦੇ ਪੁਲਸ ਵਲੋਂ ਮਾਮਲਾ ਦਰਜ ਕਰਨਾ ਪਿਆ ਤੇ ਅੱਜ ਉਨ੍ਹਾਂ ਦੀ ਤਾਰੀਖ ਸੀ। ਇਸ ਫ਼ਿਲਮ 'ਚ ਨੀਰੂ ਬਾਜਵਾ ਵੱਲੋਂ ਸਾਡੇ ਭਾਈਚਾਰੇ ਦੀਆਂ ਧੀਆਂ ਤੇ ਭੈਣਾਂ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ। ਅੱਜ ਉਨ੍ਹਾਂ ਵੱਲੋਂ ਮਾਫੀ ਮੰਗ ਲਈ ਗਈ ਹੈ। ਸਾਡੀ ਇੱਕੋ ਹੀ ਸ਼ਰਤ ਹੈ ਕਿ ਉਹ ਸਾਡੇ ਪਾਵਨ ਵਾਲਮੀਕੀ ਤੀਰਥ 'ਤੇ ਆ ਕੇ ਮੱਥਾ ਟੇਕਣ ਤੇ ਉੱਥੋ ਹੀ ਮੁਆਫੀ ਮੰਗਣ ਅਤੇ ਸਾਡੇ ਵੱਲੋਂ ਵੀ ਮੁਆਫ਼ ਕਰ ਦਿੱਤਾ ਜਾਵੇਗਾ। 

ਵਾਲਮੀਕ ਤੀਰਥ 'ਤੇ ਜਾ ਕੇ ਮੰਗੀ ਮੁਆਫ਼ੀ
ਇਸ ਮੌਕੇ ਵਕੀਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਬੂਹੇ ਬਾਰੀਆਂ' 'ਚ ਨੀਰੂ ਬਾਜਵਾ ਤੇ ਉਨਾਂ ਦੀ ਫ਼ਿਲਮ ਟੀਮ ਵੱਲੋਂ ਐੱਸ. ਸੀ. ਭਾਈਚਾਰੇ ਦੀਆਂ ਔਰਤਾਂ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ, ਜਿਹਦੇ ਚਲਦੇ ਅਸੀਂ ਭਾਈਚਾਰੇ ਵੱਲੋਂ ਨੀਰੂ ਬਾਜਵਾ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ। ਅੱਜ ਉਨ੍ਹਾਂ ਦੀ ਕੋਰਟ 'ਚ ਪੇਸ਼ੀ ਸੀ ਤੇ ਅੱਜ ਉਹ ਕੋਰਟ 'ਚ ਪੇਸ਼ ਹੋ ਕੇ ਤੇ ਰਾਮ ਤੀਰਥ ਵਿਖੇ ਮੱਥਾ ਟੇਕਣ ਜਾਣਗੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਦਿੱਤੀ ਜਾਵੇਗੀ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਨੇ ਪਹਿਲੋਂ ਹੀ ਵਾਲਮੀਕ ਤੀਰਥ ਜਾ ਕੇ ਮੱਥਾ ਟੇਕ ਲਿਆ ਸੀ ਤੇ ਸਿਰਫ ਨੀਰੂ ਬਾਜਵਾ ਦਾ ਮੱਥਾ ਟੇਕਣਾ ਬਾਕੀ ਸੀ। ਉਹ ਨੀਰੂ ਬਾਜਵਾ ਵੀ ਵਾਲਮੀਕੀ ਤੀਰਥ ਮੱਥਾ ਟੇਕਣ ਦੇ ਲਈ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News