ਅਦਾਕਾਰਾ ਨੀਰੂ ਬਾਜਵਾ ਦਾ ਧੀਆਂ ਨਾਲ ਹੈਲੋਵੀਨ ਲੁੱਕ, ਡਰਾਉਣੇ ਅੰਦਾਜ਼ ''ਚ ਦਿੱਤੇ ਪੋਜ਼

Tuesday, Nov 01, 2022 - 01:09 PM (IST)

ਅਦਾਕਾਰਾ ਨੀਰੂ ਬਾਜਵਾ ਦਾ ਧੀਆਂ ਨਾਲ ਹੈਲੋਵੀਨ ਲੁੱਕ, ਡਰਾਉਣੇ ਅੰਦਾਜ਼ ''ਚ ਦਿੱਤੇ ਪੋਜ਼

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾ ਉਹ ਆਪਣੀ ਭੈਣ ਰੁਬਿਨਾ ਬਾਜਵਾ ਦੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ 'ਚ ਰਹੀ। ਹਾਲ ਹੀ 'ਚ ਨੀਰੂ ਬਾਜਵਾ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹੀਂ ਦਿਨੀਂ ਬਾਲੀਵੁੱਡ ਤੇ ਪੰਜਾਬੀ ਕਲਾਕਾਰ ਵਿਦੇਸ਼ੀ ਤਿਉਹਾਰ ਹੈਲੋਵੀਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਨੀਰੂ ਬਾਜਵਾ ਨੇ ਇਸ ਤਿਉਹਾਰ ਨੂੰ ਆਪਣੀਆਂ ਧੀਆਂ ਨਾਲ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਦੱਸ ਦਈਏ ਕਿ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਧੀਆਂ ਨਾਲ ਆਪਣੇ ਹੈਲੋਵੀਨ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਦੇਖ ਸਕਦੇ ਹੋ ਨੀਰੂ ਬਾਜਵਾ ਬਲੈਕ ਆਊਟ ਫਿੱਟ 'ਚ ਆਪਣੇ ਡਰਾਉਣੇ ਅੰਦਾਜ਼ ਨੂੰ ਫਲਾਂਟ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਧੀਆਂ ਵੀ ਮਾਂ ਵਾਂਗ ਹੀ ਪੋਜ਼ ਦੇ ਰਹੀਆਂ ਹਨ। ਨੀਰੂ ਬਾਜਵਾ ਨੇ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਹੈਪੀ Halloween 🎃 👻 #witch #momma #mygirls।' ਇਸ ਪੋਸਟ 'ਤੇ ਰੁਬੀਨਾ ਬਾਜਵਾ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਪਿਆਰ ਜਤਾਇਆ ਹੈ। 

PunjabKesari

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਅਦਾਕਾਰਾ ਹਾਲ ਹੀ 'ਚ ਫ਼ਿਲਮ 'ਲੌਂਗ ਲਾਚੀ 2', 'ਮਾਂ ਦਾ ਲਾਡਲਾ' ਅਤੇ 'ਕ੍ਰਿਮੀਨਲ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਝੋਲੀ 'ਚ ਕਈ ਹੋਰ ਫ਼ਿਲਮਾਂ ਵੀ ਹਨ। ਬਹੁਤ ਜਲਦ ਉਹ ਹਾਲੀਵੁੱਡ ਫ਼ਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News