ਮਨਦੀਪ ਕੌਰ ਤੱਖਰ ਤੋਂ ਬਣੀ ਮੈਂਡੀ ਤੱਖਰ, ਜਾਣੋ ਕਿਉਂ ਸਿਰਫ਼ ਪੰਜਾਬੀ ਫ਼ਿਲਮਾਂ ''ਚ ਹੀ ਕਰਦੀ ਹੈ ਕੰਮ

Saturday, May 01, 2021 - 02:04 PM (IST)

ਚੰਡੀਗੜ੍ਹ (ਬਿਊਰੋ) : 'ਮੁੰਡੇ ਕਮਾਲ ਦੇ', 'ਮਿਰਜ਼ਾ ਅਨ ਟੋਲਡ ਸਟੋਰੀ', 'ਸਾਡੀ ਵੱਖਰੀ ਹੈ ਸ਼ਾਨ', 'ਇਸ਼ਕ ਗਰਾਰੀ', 'ਏਕਮ', 'ਰੱਬ ਦਾ ਰੇਡੀਓ' ਅਤੇ 'ਅਰਦਾਸ' ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਪਛਾਣ ਕਾਇਮ ਕਰਨ ਵਾਲੀ ਅਦਾਕਾਰਾ ਮੈਂਡੀ ਤੱਖਰ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

PunjabKesari

ਮਨਦੀਪ ਕੌਰ ਤੱਖਰ ਤੋਂ ਬਣੀ ਮੈਂਡੀ ਤੱਖਰ
ਦੱਸ ਦਈਏ ਕਿ ਮੈਂਡੀ ਤੱਖਰ ਦਾ ਜਨਮ 1 ਮਈ 1987 ਨੂੰ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ 'ਚ ਹੋਇਆ। ਫ਼ਿਲਮ ਇੰਡਸਟਰੀ 'ਚ ਮੈਂਡੀ ਤੱਖਰ ਦੇ ਨਾਂ ਨਾਲ ਜਾਣੀ ਵਾਲੀ ਇਸ ਅਦਾਕਾਰਾ ਦਾ ਅਸਲ ਨਾਂ ਮਨਦੀਪ ਕੌਰ ਤੱਖਰ ਹੈ।

PunjabKesari
ਮੈਂਡੀ ਤੱਖਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਹ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ, ਜੋ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹੈ। ਮੈਂਡੀ ਤੱਖਰ ਇਕ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ, ਪੰਜਾਬ ਹੈ।

PunjabKesari

ਬੱਬੂ ਮਾਨ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦਈਏ ਕਿ ਮੈਂਡੀ ਤੱਖਰ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਬੱਬੂ ਮਾਨ ਦੀ ਫ਼ਿਲਮ 'ਏਕਮ' ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਇਹ ਫ਼ਿਲਮ ਸਾਲ 2010 'ਚ ਆਈ ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਦਾ-ਜੁਲਦਾ ਹੁੰਗਾਰਾ ਮਿਲਿਆ ਸੀ।

PunjabKesari
ਕਿਉਂ ਪੰਸਦ ਹੈ ਪੰਜਾਬੀ ਫ਼ਿਲਮਂ 'ਚ ਕੰਮ ਕਰਨਾ
ਇਸ ਤੋਂ ਇਲਾਵਾ ਮੈਂਡੀ ਤੱਖਰ ਨੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਤੇ ਦਿਲ ਖਿੱਚਵੇਂ ਅੰਦਾਜ਼ ਨਾਲ ਪਾਲੀਵੁੱਡ 'ਚ ਖ਼ਾਸ ਪਛਾਣ ਬਣਾਈ ਹੈ। ਮੈਂਡੀ ਤੱਖਰ ਨੂੰ ਪੰਜਾਬੀ ਫ਼ਿਲਮਾਂ 'ਚ ਕੰਮ ਕਰਨਾ ਇਸ ਕਰਕੇ ਚੰਗਾ ਲੱਗਦਾ ਹੈ ਕਿ ਕਿਉਂਕਿ ਉਹ ਆਪ ਇਕ ਪੰਜਾਬਣ ਹੈ। ਮੈਂਡੀ ਤਮਿਲ ਫ਼ਿਲਮ 'ਬਰਿਆਨੀ' 'ਚ ਵੀ ਕੰਮ ਕਰ ਚੁੱਕੀ ਹੈ।

PunjabKesari

ਪ੍ਰੀਤ ਹਰਪਾਲ ਨਾਲ ਵੀ ਕਰ ਚੁੱਕੀ ਹੈ ਕੰਮ
ਦੱਸਣਯੋਗ ਹੈ ਕਿ ਮੈਂਡੀ ਤੱਖਰ ਫ਼ਿਲਮ 'ਲੁਕਣ ਮੀਚੀ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਪੰਜਾਬੀ ਅਦਾਕਾਰ ਤੇ ਗਾਇਕ ਪ੍ਰੀਤ ਹਰਪਾਲ ਮੁੱਖ ਭੂਮਿਕਾ 'ਚ ਸਨ।

PunjabKesari
 ਇਸ ਤੋਂ ਇਲਾਵਾ ਇਸ ਫ਼ਿਲਮ 'ਚ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਅਹਿਮ ਕਿਰਦਾਰਾਂ 'ਚ ਸਨ। 

PunjabKesari

PunjabKesari

PunjabKesari


sunita

Content Editor

Related News