ਫ਼ਿਲਮ ਦੇ ਸੈੱਟ ''ਤੇ ਕਵਿਤਾ ਕੌਸ਼ਿਕ ਦੀਆਂ ਅੱਖਾਂ ''ਚ ਆਏ ਹੰਝੂ, ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਵੀਡੀਓ

Tuesday, Oct 18, 2022 - 11:14 AM (IST)

ਫ਼ਿਲਮ ਦੇ ਸੈੱਟ ''ਤੇ ਕਵਿਤਾ ਕੌਸ਼ਿਕ ਦੀਆਂ ਅੱਖਾਂ ''ਚ ਆਏ ਹੰਝੂ, ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਵੀਡੀਓ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ -3' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ 'ਕੈਰੀ ਆਨ ਜੱਟਾ-3' ਦੀ ਫ਼ਿਲਮ ਦੇ ਸ਼ੂਟਿੰਗ ਦੇ ਆਖ਼ਰੀ ਦਿਨ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। 

PunjabKesari
ਦੱਸ ਦਈਏ ਕਿ ਇਸ ਵੀਡੀਓ 'ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਇੱਕ-ਦੂਜੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸੇ ਦੌਰਾਨ ਅਦਾਕਾਰਾ ਕਵਿਤਾ ਕੌਸ਼ਿਕ ਅੱਖਾਂ ਭਰ ਲੈਂਦੀ ਹੈ ਭਾਵ ਭਾਵੁਕ ਹੋ ਜਾਂਦੀ ਹੈ। ਸ਼ੂਟਿੰਗ ਦਾ ਪੈਕਅੱਪ ਹੋਣ ਤੋਂ ਬਾਅਦ ਕਵਿਤਾ ਕੌਸ਼ਿਕ ਇਮੋਸ਼ਨਲ ਹੋ ਜਾਂਦੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਕਿ ''ਕੈਰੀ ਆਨ ਜੱਟਾ -3' ਦੇ ਸ਼ੂਟ 'ਤੇ ਕਵਿਤਾ ਕੌਸ਼ਿਕ ਜੀ ਆਪਣੇ ਲਾਸਟ ਡੇਅ 'ਤੇ ਇਮੋਸ਼ਨਲ ਹੁੰਦੇ ਹੋਏ। ਕੀ ਕਦੇ ਤੁਸੀਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਹਸਾਉਣ ਵਾਲੇ, ਵਿੱਛੜਣ ਵੇਲੇ ਇੰਨਾਂ ਭਾਵੁਕ ਹੋ ਸਕਦੇ ਨੇ।' ਜਸਵਿੰਦਰ ਭੱਲਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Carry On Jatta (@carryonjattamovie)


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ। ਜਲਦ ਹੀ ਉਨ੍ਹਾਂ ਦੀ ਫ਼ਿਲਮ 'ਹਨੀਮੂਨ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਲਗਾਤਾਰ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਸਰਗਰਮ ਹੋਏ ਅਤੇ ਅਦਾਕਾਰੀ 'ਚ ਉਨ੍ਹਾਂ ਨੂੰ ਕਾਫ਼ੀ ਕਾਮਯਾਬੀ ਮਿਲੀ।
ਬੀਤੇ ਦਿਨੀਂ ਗਿੱਪੀ ਗਰੇਵਾਲ ਅਦਾਕਾਰਾ ਜੈਸਮੀਨ ਭਸੀਨ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਗੁਰੂ ਘਰ 'ਚ ਮੱਥਾ ਟੇਕਿਆ ਤੇ ਆਪਣੀ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ। ਇਸ ਤੋਂ ਗਿੱਪੀ ਤੇ ਜੈਸਮੀਨ ਨੇ ਜਲੇਬੀਆਂ ਤੇ ਗੁਲਾਬ ਜਾਮੁਨ ਦਾ ਵੀ ਆਨੰਦ ਮਾਣਿਆ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News