ਧੋਖਾ ਮਿਲਣ ਮਗਰੋਂ ਸਾਰਾ ਗੁਰਪਾਲ ਨੇ ਸ਼ਹਿਨਾਜ਼ ਨੂੰ ਕੀਤਾ ਟੈਗ, ਸ਼ਰੇਆਮ ਆਖੀ ਇਹ ਗੱਲ

Saturday, Oct 19, 2024 - 12:08 PM (IST)

ਧੋਖਾ ਮਿਲਣ ਮਗਰੋਂ ਸਾਰਾ ਗੁਰਪਾਲ ਨੇ ਸ਼ਹਿਨਾਜ਼ ਨੂੰ ਕੀਤਾ ਟੈਗ, ਸ਼ਰੇਆਮ ਆਖੀ ਇਹ ਗੱਲ

ਐਂਟਰਟੇਨਮੈਂਟ ਡੈਸਕ : ਆਪਣੀਆਂ ਬੋਲਡ ਤਸਵੀਰਾਂ ਲਈ ਜਾਣੀ ਜਾਂਦੀ ਸਾਰਾ ਗੁਰਪਾਲ ਇਸ ਸਮੇਂ ਆਪਣੀ ਇੱਕ ਪੋਸਟ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਇਸ ਪੋਸਟ ਨੇ ਕਾਫੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ੰਸਕ ਇਸ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ।

ਸ਼ਹਿਨਾਜ਼ ਨੂੰ ਟੈਗ ਕਰ ਆਖੀ ਇਹ ਗੱਲ
ਕੁਝ ਦਿਨ ਪਹਿਲਾਂ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ, ''ਹੈਲੋ ਪਰਿਵਾਰ...ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ? ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ 'ਤੇ ਕੀ ਕਾਰਵਾਈ ਕਰਾਂ।" ਇਸ ਤੋਂ ਬਾਅਦ ਸਾਰਾ ਨੇ ਇਕ ਹੋਰ ਸਟੋਰੀ ਸਾਂਝੀ ਕੀਤੀ, ਜਿਸ 'ਚ ਉਸ ਨੇ ਸ਼ਹਿਨਾਜ਼ ਗਿੱਲ ਨੂੰ ਟੈਗ ਕੀਤਾ ਹੈ। ਇਸ ਸਟੋਰੀ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ, ''ਤੁਸੀਂ ਇੰਡਸਟਰੀ ਬਾਰੇ ਸਹੀ ਸੀ।'' ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਬਾਰੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ ਸਨ।

PunjabKesari

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

ਪੋਸਟ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਇਸ ਦੌਰਾਨ ਜੇਕਰ ਸਾਰਾ ਗੁਰਪਾਲ ਦੀ ਇਸ ਪੋਸਟ ਦੀ ਗੱਲ ਕਰੀਏ ਤਾਂ ਹੁਣ ਇਸ ਪੋਸਟ 'ਤੇ ਯੂਜ਼ਰਸ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਲਿਖਿਆ, ''ਤੁਸੀਂ ਇੱਕ ਅਦਭੁਤ ਇਨਸਾਨ ਹੋ। ਆਪਣੀ ਆਤਮਾ ਨੂੰ ਉੱਚਾ ਰੱਖੋ।'' ਇੱਕ ਹੋਰ ਨੇ ਲਿਖਿਆ, ''ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੋ, ਮੁਕੱਦਮਾ ਦਰਜ ਕਰੋ।'' ਇਸ ਤੋਂ ਇਲਾਵਾ ਕਈਆਂ ਨੇ ਨਾਂ ਰਿਵੀਲ ਕਰਨ ਬਾਰੇ ਵੀ ਸੁਝਾਅ ਦਿੱਤੇ।

PunjabKesari

ਇਹ ਖ਼ਬਰ ਵੀ ਪੜ੍ਹੋ - ...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ 'ਚ ਹੋਇਆ ਖੁਲਾਸਾ

ਸਾਰਾ ਗੁਰਪਾਲ ਦਾ ਵਰਕਫਰੰਟ
ਸਿੱਧੂ ਮੂਸੇਵਾਲਾ ਦੇ ਗੀਤ 'ਮੀ ਐਂਡ ਮਾਈ ਗਰਲਫ੍ਰੈਂਡ' 'ਚ ਫਚਿਰਿੰਗ ਕਰ ਚੁੱਕੀ ਸਾਰਾ ਗੁਰਪਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਪਿਛਲੀ ਵਾਰ ਪੰਜਾਬੀ ਫ਼ਿਲਮ 'ਲੰਬੜਾਂ ਦਾ ਲਾਣਾ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਆਪਣੇ ਕਈ ਗੀਤਾਂ ਕਾਰਨ ਛਾਈ ਹੋਈ ਹੈ। ਅਦਾਕਾਰਾ ਆਏ ਦਿਨ ਆਪਣੀਆਂ ਫਨੀ ਵੀਡੀਓਜ਼ ਨਾਲ ਸਭ ਨੂੰ ਖੁਸ਼ ਕਰਦੀ ਰਹਿੰਦੀ ਹੈ। ਅਦਾਕਾਰਾ ਨੂੰ ਇੰਸਟਾਗ੍ਰਾਮ 'ਤੇ 3.2 ਮਿਲੀਅਨ ਲੋਕ ਪਸੰਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News