ਫੇਕ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਮੈਂਡੀ ਤੱਖਰ ਨੇ ਕਰਵਾਈ FIR
Wednesday, Sep 09, 2020 - 04:13 PM (IST)
ਜਲੰਧਰ (ਬਿਊਰੋ) — 27 ਅਗਸਤ 2020 ਨੂੰ ਇਕ ਨਕਲੀ ਵੀਡੀਓ, ਜਿਸ 'ਚ ਮੈਂਡੀ ਤੱਖਰ ਦੇ ਚਿਹਰੇ ਨੂੰ ਅਸ਼ਲੀਲ ਪ੍ਰਕਿਰਤੀ ਦੀ ਇੱਕ ਵੀਡੀਓ 'ਤੇ ਮੋਰਫ ਕੀਤਾ ਗਿਆ ਸੀ ਅਤੇ ਅਣਪਛਾਤੀਆਂ ਵੈੱਬ ਸਾਈਟਾਂ ਵਲੋਂ ਅਸ਼ਲੀਲ ਨੂੰ ਵੱਖ-ਵੱਖ ਪਲੇਟਫਾਰਮ 'ਤੇ ਅਪਲੋਡ ਕੀਤਾ ਗਿਆ ਸੀ। ਵ੍ਹਟਸਐਪ ਦੇ ਜ਼ਰੀਏ ਦੁਨੀਆ ਭਰ 'ਚ ਵਾਇਰਲ ਕੀਤਾ ਗਿਆ। ਵੀਡੀਓ ਦੇ ਸਿਰਫ਼ ਕੁਝ ਮਿੰਟਾਂ ਨੂੰ ਵੇਖਣ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਨਕਲੀ ਹੈ। ਇਸ ਵੀਡੀਓ 'ਚ ਮੈਂਡੀ ਤੱਖਰ ਨਹੀਂ ਸੀ ਸਗੋਂ ਸਿਰਫ਼ ਉਸ ਨੂੰ ਬਦਨਾਮ ਕਰਨ ਲਈ ਉਸ ਦੇ ਚਿਹਰੇ ਇਸਤੇਮਾਲ ਕੀਤਾ ਗਿਆ ਸੀ।
ਮੈਂਡੀ ਤੱਖਰ ਨੇ ਸਥਿਤੀ ਨੂੰ ਅਥਾਹ ਸਹਿਣਸ਼ੀਲਤਾ ਅਤੇ ਤਾਕਤ ਨਾਲ ਸੰਭਾਲਿਆ ਅਤੇ ਸ਼ੁਰੂ 'ਚ ਇਸ ਮਾਮਲੇ 'ਤੇ ਚੁੱਪ ਰਹੀ ਪਰ ਆਖ਼ਿਰਕਾਰ ਸਾਈਬਰ ਬੁਲਿੰਗ ਅਤੇ ਟਰੋਲਿੰਗ ਕਾਰਨ ਉਸ ਨੇ ਹੁਣ ਐੱਫ. ਆਈ. ਆਰ. ਕਰਵਾਉਣ ਦੀ ਸੋਚੀ। ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਕਿ ਵਾਇਰਲ ਹੋ ਰਹੀ ਵੀਡੀਓ ਝੂਠੀ ਹੈ। ਇਹ ਦੱਸਦਿਆਂ ਉਸ ਨੇ ਅੱਗੇ ਕਿਹਾ ਕਿ ਉਹ ਆਪਣੇ ਹੀ ਪੰਜਾਬੀ ਲੋਕਾਂ ਤੋਂ ਬਿਲਕੁਲ ਨਿਰਾਸ਼ ਹੈ ਜੋ ਵੀਡੀਓ ਨੂੰ ਵਧੇਰੇ ਵਾਇਰਲ ਕਰ ਰਹੀ ਹੈ ਭਾਵੇਂ ਕਿ ਹਰ ਕੋਈ ਜਾਣਦਾ ਹੈ ਕਿ ਇਹ ਨਕਲੀ ਹੈ। ਮੈਂਡੀ ਦਾ ਸਬਰ ਅਤੇ ਬਹਾਦਰੀ ਸ਼ਲਾਘਾਯੋਗ ਹੈ, ਉਸ ਨੇ ਦੋਸ਼ੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ, ਜਿਸ 'ਚ ਉਹ ਵੈਬਸਾਈਟਾਂ ਸ਼ਾਮਲ ਹਨ, ਜਿਨ੍ਹਾਂ 'ਤੇ ਜਾਅਲੀ ਵੀਡੀਓ ਅਪਲੋਡ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ।
ਇਨ੍ਹਾਂ ਧਾਰਾਵਾਂ ਦੇ ਤਹਿਤ ਹੋਈ ਐੱਫ. ਆਈ. ਆਰ. ਦਰਜ
ਐੱਫ. ਆਈ. ਆਰ. ਟੈਕਨਾਲੋਜੀ ਐਕਟ 2000 ਦੀ ਧਾਰਾ 67 (ਏ), 67, 66 (ਈ) ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 509, 354 ਅਧੀਨ ਦਰਜ ਕੀਤੀ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੈਂਡੀ ਤੱਖਰ ਨੂੰ ਪੰਜਾਬੀ ਸਿਨੇਮਾ ਦੀ ਇੱਕ ਉੱਤਮ ਅਦਾਕਾਰਾ ਮੰਨਿਆ ਜਾਂਦਾ ਹੈ। 'ਰੱਬ ਦਾ ਰੇਡੀਓ', 'ਅਰਦਾਸ' ਅਤੇ 'ਸਰਦਾਰਜੀ' ਸਮੇਤ ਕਈ ਹੋਰ ਪੰਜਾਬੀ ਫ਼ਿਲਮਾਂ 'ਚ ਪੁਰਸਕਾਰ ਜੇਤੂ ਪਰਫਾਰਮੈਂਸ ਦਿੱਤੀ ਹੈ। ਉਹ ਨਿਮਰ ਅਤੇ ਸੁਭਾਅ ਵਾਲੀ ਸੁਭਾਅ ਵਜੋਂ ਜਾਣੀ ਜਾਂਦੀ ਹੈ।