ਹਰਦੀਪ ਗਰੇਵਾਲ ਤੇ ਮੈਂਡੀ ਤੱਖੜ ਦੀ ਬਣੀ ਜੋੜੀ, ਇਸ ਫ਼ਿਲਮ ''ਚ ਆਉਣਗੇ ਨਜ਼ਰ

Sunday, Nov 03, 2024 - 03:11 PM (IST)

ਹਰਦੀਪ ਗਰੇਵਾਲ ਤੇ ਮੈਂਡੀ ਤੱਖੜ ਦੀ ਬਣੀ ਜੋੜੀ, ਇਸ ਫ਼ਿਲਮ ''ਚ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿਚ ਅਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਹਨ ਅਦਾਕਾਰ ਹਰਦੀਪ ਗਰੇਵਾਲ ਅਤੇ ਅਦਾਕਾਰਾ ਮੈਂਡੀ ਤੱਖੜ, ਜੋ ਇੰਨੀਂ ਦਿਨੀਂ ਅਪਣੀ ਨਵੀਂ ਫ਼ਿਲਮ 'ਸਿਕਸ ਈਚ' ਦੀ ਆਖ਼ਰੀ ਪੜਾਅ ਸ਼ੂਟਿੰਗ ਵਿਚ ਮਸ਼ਰੂਫ ਹਨ। ਇਸ ਫ਼ਿਲਮ ਵਿਚ ਪਾਲੀਵੁੱਡ ਨਾਲ ਜੁੜੇ ਕਈ ਹੋਰ ਨਾਮਵਰ ਚਿਹਰੇ ਵੀ ਨਜ਼ਰ ਆਉਣਗੇ। 'ਹਰਦੀਪ ਗਰੇਵਾਲ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਗੈਰੀ ਖਤਰਾਓ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜ਼ਿੰਮੇਵਾਰੀ ਅਰੁਣਦੀਪ ਤੇਜ਼ੀ ਸੰਭਾਲ ਰਹੇ ਹਨ।

ਕਾਮੇਡੀ ਡ੍ਰਾਮੈਟਿਕ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ੍ਹ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਹਰਿੰਦਰ ਭੁੱਲਰ, ਗੁਰਪ੍ਰੀਤ ਤੋਤੀ, ਸਤਵਿੰਦਰ ਧੀਮਾਨ, ਮਲਕੀਤ ਰੌਣੀ, ਅਨੀਤਾ ਸ਼ਬਦੀਸ਼, ਸੰਜੂ ਸੌਲੰਕੀ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।

ਪੰਜਾਬ ਦੇ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਫਿਲਮਾਈ ਜਾ ਰਹੀ ਇਹ ਫ਼ਿਲਮ ਗਾਇਕ, ਲੇਖਕ, ਅਦਾਕਾਰ ਅਤੇ ਨਿਰਮਾਤਾ ਹਰਦੀਪ ਗਰੇਵਾਲ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾ ਰਹੀ ਇੱਕ ਹੋਰ ਆਹਲਾ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਤੁਣਕਾ ਤੁਣਕਾ', 'ਬੈਚ 2013', 'ਜੇ ਪੈਸਾ ਬੋਲਦਾ ਹੁੰਦਾ' ਜਿਹੀਆਂ ਕਈ ਪ੍ਰਭਾਵਪੂਰਨ ਫ਼ਿਲਮਾਂ ਬਣਾ ਚੁੱਕੇ ਹਨ। ਪੰਜਾਬੀ ਗਾਇਕੀ ਦੇ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲ ਰਹੇ ਹਨ ਗਾਇਕ ਹਰਦੀਪ ਗਰੇਵਾਲ, ਜਿੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News