ਗਾਇਕਾ ਗਗਨ ਮਾਨ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
Tuesday, Jun 18, 2024 - 10:36 AM (IST)
ਚੰਡੀਗੜ੍ਹ (ਅੰਕੁਰ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸ਼ਹਿਬਾਜ਼ ਸਿੰਘ ਸੋਹੀ ਨਾਲ ਵਿਆਹ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ’ਚ ਲਿਖਿਆ ਹੈ, ''ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿਚ ਜੀਵਨ ਸਾਥੀ ਦੇ ਰੂਪ ਵਿਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੋਹ ਭਰੇ ਪਰਿਵਾਰ ਵਿਚ ਆਉਣਾ ਸਤਿਗੁਰੂ ਜੀ ਦੀ ਰਹਿਮਤ ਸਦਕਾ ਹੈ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿਚ ਮੇਰੇ ਸਿਰ ’ਤੇ ਜਿਵੇਂ ਹੱਥ ਰੱਖਿਆ, ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।''
ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਨਾ ਸਿਰਫ਼ ਇੱਕ ਡਾਂਸਰ ਅਤੇ ਗਾਇਕ ਸਗੋਂ ਇੱਕ ਵਧੀਆ ਸੰਗੀਤਕਾਰ, ਕਵਿਤਾ-ਲੇਖਕ ਅਤੇ ਗੀਤਕਾਰ ਵੀ ਹੈ। ਉਨ੍ਹਾਂ ਨੇ ਸਾਲ 2013 'ਚ 'ਮਿਸ ਵਰਲਡ ਪੰਜਾਬਣ' 'ਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤਿਆ ਸੀ।
ਇਸ ਤੋਂ ਬਾਅਦ ਗਾਇਕੀ ਵੱਲ ਰੁੱਖ ਕਰਦੇ ਹੋਏ ਅਨਮੋਲ ਗਗਨ ਮਾਨ ਨੇ 2014 'ਚ ਡੈਬਿਊ ਗੀਤ 'ਰੋਇਲ ਜੱਟੀ' ਨਾਲ ਸੰਗੀਤ ਜਗਤ 'ਚ ਕਦਮ ਰੱਖਿਆ। 'ਕੁੰਡੀ ਮੁੱਛ', 'ਕਾਲਾ ਸ਼ੇਰ', 'ਪਤੰਦਰ' ਸਣੇ ਕਈ ਗੀਤਾਂ ਨਾਲ ਅਨਮੋਲ ਦੇ ਪੰਜਾਬੀਆਂ ਵਿਚਾਲੇ ਖੂਬ ਨਾਂ ਖੱਟਿਆ।
ਦੱਸ ਦੇਈਏ ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਤੌਰ ‘ਤੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ 'ਚ ਹੀ ਬੀਤਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਈ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ 'ਚ ਕੰਮ ਕੀਤਾ। ਇਸ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਆਸਤ ਦੇ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਇਸ 'ਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਡੋਲੀ ਰਵਾਨਾ ਹੋਵੇਗੀ। ਅਨਮੋਲ ਗਗਨ ਮਾਨ ਨੇ ਸਾਲ 2022 'ਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।