ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ
Saturday, Sep 16, 2023 - 10:35 AM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਕੁਝ ਮਿੰਟ ਪਹਿਲਾ ਹੀ ਗਾਇਕ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਸ਼੍ਰੀ ਬਰਾੜ ਹਸਪਤਾਲ ਦੇ ਬੈੱਡ 'ਤੇ ਲੰਮੇ ਪਏ ਹੋਏ ਨਜ਼ਰ ਆ ਰਹੇ ਹਨ ਅਤੇ ਹੱਥ 'ਤੇ ਡ੍ਰਿਪ ਲੱਗੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਮੀ ਬਾਈ ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਢੱਡਰੀਆਂ ਵਾਲੇ ਦੇ ਘਰ, ਮਾਤਾ ਪਰਮਿੰਦਰ ਕੌਰ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ
ਦੱਸ ਦਈਏ ਕਿ ਸ਼੍ਰੀ ਬਰਾੜ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ''ਤਕਰੀਬਨ ਮਹੀਨੇ ਤੋਂ ਬੈਡ ਰੈਸਟ 'ਤੇ ਚਲ ਰਿਹਾ ਸੀ। ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ 'ਚ ਆਪਾਂ ਘਰ ਆ ਜਾਣਾ। ਕੱਲ ਬੈਠੇ-ਬੈਠੇ ਅਚਾਨਕ ਅੱਖਾਂ ਭਰ ਆਈਆਂ ਤੇ ਦਿਲ 'ਚ ਪਿਆਰ ਭਰ ਆਇਆ। ਬਾਬਾ ਦੀਪ ਸਿੰਘ ਜੀ ਦੇ ਲਈ ਅਤੇ ਇਹ ਕੁਝ ਸ਼ਬਦ ਲਿਖੇ, ਮੈਂ ਭਰੀਆਂ ਅੱਖਾਂ ਨਾਲ ਤੇ ਰਿਕਾਰਡ ਕਿਤੇ ਸ਼ਾਇਦ ਤੁਹਾਨੂੰ ਪਸੰਦ ਆਉਣ। ਮਾੜੇ ਟਾਈਮ ਦੀ ਇਕ ਚੰਗੀ ਗੱਲ ਹੈ, ਇਹ ਸਾਨੂੰ ਆਪਣੇ ਅਤੇ ਪਰਾਇਆ ਅਤੇ ਉਸ ਪਰਮਾਤਮਾ ਦੇ ਨੇੜੇ ਲੈ ਆਉਂਦਾ, ਜਿਸ ਦੀ ਕੋਈ ਕੀਮਤ ਨਹੀਂ ਹੋ ਸਕਦੀ। ਵਾਹਿਗੁਰੂ ਜੀ ਮਿਹਰ ਕਰਨ। ਬਾਕੀ 3-4 ਗੀਤ ਤਿਆਰ ਨੇ ਵੀਡੀਓ ਨਾਲ ਛੇਤੀ ਰਿਲੀਜ਼ ਕਰ ਦੇਣੇ ਆਪਾਂ... ਜ਼ਿੰਦਗੀ ਜ਼ਿੰਦਾਬਾਦ ਹੱਸਦੇ ਵਸਦੇ ਰਹੋ ਸਾਰੇ। ਸ਼੍ਰੀ ਬਰਾੜ।'' ਸ਼੍ਰੀ ਬਰਾੜ ਨੇ ਇਸ ਤਸਵੀਰ ਨਾਲ ਇਕ ਮਿਊਜ਼ਿਕ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਬਾਬਾ ਦੀਪ ਸਿੰਘ ਜੀ ਦੇ ਗੁਣਗਾਣ ਕਰਦੇ ਸੁਣਾਈ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : 1000 ਕਰੋੜ ਦਾ ਪੋਂਜੀ ਘਪਲਾ, ਗੋਵਿੰਦਾ ਤੋਂ ਪੁੱਛਗਿੱਛ ਕਰ ਸਕਦੀ ਹੈ ਓਡਿਸ਼ਾ ਪੁਲਸ
ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹਨ, ਜਿਨ੍ਹਾਂ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ 'ਕਿਸਾਨ ਅੰਦੋਲਨ' ਲਈ 'ਕਿਸਾਨ ਐਂਥਮ' (Kisaan Anthem) ਅਤੇ 'ਕਿਸਾਨ ਐਂਥਮ 2' (Kisaan Anthem 2) ਸ਼ਾਨਦਾਰ ਟਰੈਕ ਦਿੱਤੇ, ਜਿਨ੍ਹਾਂ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਸ਼੍ਰੀ ਬਰਾੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।