Transformation : ਦੇਖੋ ਪਤੀ ਤੋਂ ਵੱਖ ਹੋ ਕੇ ਕਿੰਨੀ ਬਦਲ ਗਈ ਹੈ ਸਲਮਾਨ ਦੀ ਭੈਣ
Saturday, Feb 20, 2016 - 12:49 PM (IST)

ਮੁੰਬਈ : ਸਲਮਾਨ ਖਾਨ ਦੀ ਧਰਮ ਦੀ ਭੈਣ ਅਤੇ ਪੁਲਕਿਤ ਸਮਰਾਟ ਦੀ ਸਾਬਕਾ ਪਤਨੀ ਸ਼ਵੇਤਾ ਰੋਹਿਰਾ ਪਿਛਲੇ ਦਿਨੀਂ ਆਪਣੇ ਪਤੀ ਨਾਲ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ''ਚ ਸੀ ਪਰ ਲੱਗਦੈ ਕਿ ਸ਼ਵੇਤਾ ਨੇ ਆਪਣੇ ਬ੍ਰੇਕਅੱਪ ਨੂੰ ਕਾਫੀ ਪਾਜ਼ੀਟਿਵ ਤਰੀਕੇ ਨਾਲ ਲਿਆ ਹੈ ਅਤੇ ਹੁਣ ਅਗਾਂਹ ਵਧਣ ਬਾਰੇ ਸੋਚ ਲਿਆ ਹੈ।
ਸ਼ਵੇਤਾ ਹਾਲ ਹੀ ''ਚ ਅਰਪਿਤਾ ਖਾਨ ਦੀ ਗੋਦ ਭਰਾਈ ਦੀ ਰਸਮ ''ਚ ਨਜ਼ਰ ਆਈ। ਇਸ ਦੌਰਾਨ ਉਹ ਪਹਿਲਾਂ ਨਾਲੋਂ ਕਾਫੀ ਪਤਲੀ ਲੱਗ ਰਹੀ ਸੀ। ਉਸ ਦੀ ਲੁੱਕ ਬਿਲਕੁਲ ਵੱਖਰੀ ਸੀ। ਦੱਸ ਦੇਈਏ ਕਿ ਸ਼ਵੇਤਾ ਮਾਈਕ੍ਰੋ ਸਾਈਟ ''ਤੇ ਲਗਾਤਾਰ ਕਈ ਦਿਨਾਂ ਤੋਂ ਆਪਣੀ ਨਵੀਂ ਦਿੱਖ ਨੂੰ ਉਭਾਰਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਸ਼ਵੇਤਾ ਦਾ ਇਹ ਮੇਕਓਵਰ ਵਾਕਈ ਕਾਬਿਲ-ਏ-ਤਾਰੀਫ ਹੈ। ਇਨ੍ਹਾਂ ''ਚੋਂ ਕਿਸੇ ਤਸਵੀਰ ''ਚ ਸ਼ਵੇਤਾ ਪਿਆਰੀ ਲੱਗ ਰਹੀ ਹੈ ਤਾਂ ਕਿਸੇ ''ਚ ਬੇਹੱਦ ਹੌਟ। ਆਪ ਹੀ ਦੇਖ ਲਓ ਸ਼ਵੇਤਾ ਦੀ ਨਵੀ ਲੁੱਕ ਦੀਆਂ ਹੌਟ ਤਸਵੀਰਾਂ।