ਪੁਲਕਿਤ ਸਮਰਾਟ ਨੇ ਪੂਰੀ ਕੀਤੀ ''ਗਲੋਰੀ'' ਦੀ ਸ਼ੂਟਿੰਗ, ਪਤਨੀ ਕ੍ਰਿਤੀ ਖਰਬੰਦਾ ਨਾਲ ਮਨਾਇਆ ਜਸ਼ਨ

Thursday, May 15, 2025 - 05:16 PM (IST)

ਪੁਲਕਿਤ ਸਮਰਾਟ ਨੇ ਪੂਰੀ ਕੀਤੀ ''ਗਲੋਰੀ'' ਦੀ ਸ਼ੂਟਿੰਗ, ਪਤਨੀ ਕ੍ਰਿਤੀ ਖਰਬੰਦਾ ਨਾਲ ਮਨਾਇਆ ਜਸ਼ਨ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਪੁਲਕਿਤ ਸਮਰਾਟ ਨੇ ਆਪਣੀ ਆਉਣ ਵਾਲੀ ਸੀਰੀਜ਼ 'ਗਲੋਰੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਪੁਲਕਿਤ ਸਮਰਾਟ, ਜੋ ਆਪਣੀ ਆਉਣ ਵਾਲੀ ਅਤੇ ਬਹੁਤ ਉਡੀਕੀ ਜਾ ਰਹੀ ਸੀਰੀਜ਼ 'ਗਲੋਰੀ' ਵਿੱਚ ਇੱਕ ਇੰਟੈਂਸ ਬਾਕਸਰ ਵਜੋਂ ਟ੍ਰਾਸਫਾਰਮੇਸ਼ਨ ਨੂੰ ਲੈ ਕੇ ਸੁਰਖੀਆਂ ਵਿਚ ਸਨ, ਨੇ ਇਸ ਪ੍ਰੋਜੈਕਟ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਇਸ ਸ਼ਾਨਦਾਰ ਯਾਤਰਾ ਦੇ ਜਸ਼ਨ ਨੂੰ ਇੱਕ ਖਾਸ ਤਰੀਕੇ ਨਾਲ ਮਨਾਉਂਦੇ ਹੋਏ ਪੁਲਕਿਤ ਨੇ ਇੱਕ ਪਾਰਟੀ ਰੱਖੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਗਲੋਰੀ ਦੀ ਪੂਰੀ ਟੀਮ ਮੌਜੂਦ ਰਹੀ। ਇਸ ਮੌਕੇ 'ਤੇ ਇਹ ਜੋੜਾ ਬਲੈਕ ਆਊਟਫਿਟ ਵਿੱਚ ਨਜ਼ਰ ਆਇਆ। ਉਨ੍ਹਾਂ ਦੇ ਸਾਦੇ ਸਟਾਈਲ ਅਤੇ ਕੈਮਿਸਟਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਪੁਲਕਿਤ ਨੇ ਇੰਸਟਾਗ੍ਰਾਮ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ, ਸੀਜ਼ਨ ਰੈਪ!! ਇਸ ਪ੍ਰੋਜੈਕਟ ਵਿੱਚ ਬਹੁਤ ਸਾਰੇ ਲੋਕਾਂ ਨੇ ਸਖ਼ਤ ਮਿਹਨਤ ਕੀਤੀ ਹੈ! ਇਸ ਸੈੱਟ 'ਤੇ ਕੰਮ ਕਰਨ ਦੀ ਜੋ ਰਫਤਾਰ, ਜੋਸ਼ ਅਤੇ ਉਤਸ਼ਾਹ ਸੀ, ਉਹ ਅਜੇ ਵੀ ਮੇਰੇ ਦਿਲ ਵਿੱਚ ਹੈ!! ਹੁਣ ਬੇਸਬਰੀ ਨਾਲ ਉਡੀਕ ਹੈ ਕਿ ਦੁਨੀਆ ਸਾਡੇ ਜਨੂੰਨ ਨੂੰ ਦੇਖੇ।


author

cherry

Content Editor

Related News