ਬਾਥਟਬ ’ਚ ਟੀ. ਵੀ. ਦੀ ਸੰਸਕਾਰੀ ਨੂੰਹ ਨੇ ਕਰਵਾਇਆ ਬੋਲਡ ਫੋਟੋਸ਼ੂਟ, ਕੀ ਤੁਸੀਂ ਦੇਖਿਆ!

Saturday, Jan 15, 2022 - 03:00 PM (IST)

ਬਾਥਟਬ ’ਚ ਟੀ. ਵੀ. ਦੀ ਸੰਸਕਾਰੀ ਨੂੰਹ ਨੇ ਕਰਵਾਇਆ ਬੋਲਡ ਫੋਟੋਸ਼ੂਟ, ਕੀ ਤੁਸੀਂ ਦੇਖਿਆ!

ਮੁੰਬਈ (ਬਿਊਰੋ)– ਟੀ. ਵੀ. ਦੀ ਮਸ਼ਹੂਰ ਅਦਾਕਾਰਾ ਪੂਜਾ ਬੈਨਰਜੀ ਦਾ ਬੋਲਡ ਅੰਦਾਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਪਣੀ ਖ਼ੂਬਸੂਰਤੀ ਨਾਲ ਲੱਖਾਂ ਲੋਕਾਂ ਨੂੰ ਕਾਇਲ ਕਰਨ ਵਾਲੀ ਇਸ ਅਦਾਕਾਰਾ ਨੇ ਇਸ ਵਾਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

‘ਦੇਵੋਂ ਕੇ ਦੇਵ ਮਹਾਦੇਵ’ ’ਚ ‘ਪਾਰਵਤੀ’ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦਾ ਇਹ ਆਫਸਕ੍ਰੀਨ ਅੰਦਾਜ਼ ਸੁਰਖ਼ੀਆਂ ’ਚ ਹੈ। ਪੂਜਾ ਦਾ ਇਹ ਬੇਫਿਕਰ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਪੂਜਾ ਬੈਨਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਬਾਥਟਬ ’ਚ ਬੈਠੀ ਨਜ਼ਰ ਆ ਰਹੀ ਹੈ। ਬਾਥਟਬ ’ਚ ਸਾਬਣ ਦੀ ਝੱਗ ਨਾਲ ਪੂਜਾ ਬਹੁਤ ਹੀ ਮਨਮੋਹਕ ਲੁੱਕ ਦੇ ਰਹੀ ਹੈ। ਗੁਲਾਬ ਦੀਆਂ ਪੱਤੀਆਂ ਟਬ ’ਚ ਪਈਆਂ ਹਨ ਤੇ ਨਾਲ ਹੀ ਸ਼ੈਂਪੇਨ ਦਾ ਗਲਾਸ ਵੀ ਰੱਖਿਆ ਹੋਇਆ ਹੈ।

PunjabKesari

ਇਸ ਬੋਲਡ ਫੋਟੋਸ਼ੂਟ ਦੀ ਕੈਪਸ਼ਨ ’ਚ ਪੂਜਾ ਨੇ ਲਿਖਿਆ, ‘Lazy Noons’।

PunjabKesari

ਉਂਝ ਪੂਜਾ ਦਾ ਇੰਸਟਾਗ੍ਰਾਮ ਅਕਾਊਂਟ ਖ਼ੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ। ਪੂਜਾ ਦੇ ਬੋਲਡ ਤੇ ਸ਼ਾਨਦਾਰ ਸਟਾਈਲ ਨੂੰ ਟਾਕ ਆਫ ਦਿ ਟਾਊਨ ਬਣਨ ’ਚ ਦੇਰ ਨਹੀਂ ਲੱਗਦੀ। ਅਦਾਕਾਰਾ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News