ਦੇਖੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’

Thursday, Aug 12, 2021 - 03:36 PM (IST)

ਦੇਖੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲੈ ਕੇ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਦਰਸ਼ਕ ‘ਪੁਆੜਾ’ ਫ਼ਿਲਮ ਦੇਖਣ ਜਾ ਰਹੇ ਸਨ।

ਇਨ੍ਹਾਂ ਤਸਵੀਰਾਂ ਤੋਂ ਬਾਅਦ ਹੁਣ ਲੋਕਾਂ ਦੀ ਪ੍ਰਤੀਕਿਰਿਆ ਫ਼ਿਲਮ ‘ਪੁਆੜਾ’ ਨੂੰ ਲੈ ਕੇ ਸਾਹਮਣੇ ਆਈ ਹੈ। ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਤੁਸੀਂ ਲੋਕਾਂ ਦੇ ਰੀਵਿਊਜ਼ ਫ਼ਿਲਮ ‘ਪੁਆੜਾ’ ਸਬੰਧੀ ਦੇਖ ਸਕਦੇ ਹੋ।

ਦੱਸ ਦੇਈਏ ਕਿ ਤਾਲਾਬੰਦੀ ਦੇ ਚਲਦਿਆਂ ਇਸ ਫ਼ਿਲਮ ਨੂੰ ਪਹਿਲਾਂ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੇ ਨਾਲ ਸਿਨੇਮਾਘਰ ਖੁੱਲ੍ਹ ਗਏ ਹਨ ਤਾਂ ਅਜਿਹੇ ’ਚ ਆਪਣੇ ਤਣਾਅ ਨੂੰ ਦੂਰ ਕਰਨ ਦਾ ਵਧੀਆ ਜ਼ਰੀਆ ਕਾਮੇਡੀ ਫ਼ਿਲਮ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

ਨੋਟ– ਇਹ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News