ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਨੇ ਪਹਿਲੇ ਦਿਨ ਕਮਾਏ 1.25 ਕਰੋੜ ਰੁਪਏ
Friday, Aug 13, 2021 - 04:41 PM (IST)
ਚੰਡੀਗੜ੍ਹ (ਬਿਊਰੋ)– ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਦਰਸ਼ਕ ਆਖਿਰਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਪੁਆੜਾ’ ਦਾ ਆਨੰਦ ਲੈਣ ਲਈ ਆਪਣੇ ਨੇੜਲੇ ਸਿਨੇਮਾਘਰਾਂ ’ਚ ਪਹੁੰਚ ਰਹੇ ਹਨ। ਫ਼ਿਲਮ ਨੇ ਦੁਨੀਆ ਭਰ ’ਚ ਪਹਿਲੇ ਦਿਨ ਦੀ ਸਫਲ ਸ਼ੁਰੂਆਤ ਕਰਕੇ 1.25 ਕਰੋੜ ਰੁਪਏ ਕਮਾਏ ਹਨ। ਫ਼ਿਲਮ ਪੰਜਾਬ ’ਚ ਅਜੇ ਥੋੜ੍ਹੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ ਕਿਉਂਕਿ ਤਾਲਾਬੰਦੀ ਦੇ ਚਲਦਿਆਂ ਅਜੇ ਕੁਝ ਸਿਨੇਮਾਘਰ ਖੁੱਲ੍ਹੇ ਨਹੀਂ ਹਨ ਪਰ ਇਹ ਫ਼ਿਲਮ ਜਿਥੇ ਵੀ ਰਿਲੀਜ਼ ਹੋਈ ਹੈ, ਉਥੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਜ਼ਿਆਦਾਤਰ ਸਿਨੇਮਾਘਰ ਹਾਊਸਫੁੱਲ ਚੱਲ ਰਹੇ ਹਨ। ਪੰਜਾਬ ਤੋਂ ਇਲਾਵਾ ਦਿੱਲੀ ’ਚ ਵੀ ਫ਼ਿਲਮ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਖ਼ੁਦ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
ਨਾ ਸਿਰਫ ਭਾਰਤ, ਸਗੋਂ ਦੁਨੀਆ ਭਰ ’ਚ ਫ਼ਿਲਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਿਦੇਸ਼ਾਂ ’ਚ ਜਿਥੇ ਵੀ ਪੰਜਾਬੀ ਬੈਠੇ ਹਨ, ਉਥੇ ਇਹ ਫ਼ਿਲਮ ਰਿਲੀਜ਼ ਕਰ ਦਿੱਤੀ ਗਈ ਹੈ। ਸਿਰਫ ਆਸਟਰੇਲੀਆ ਦੇ ਸਿਨੇਮਾਘਰ ਅਜੇ ਬੰਦ ਹਨ।
ਆਪਣੀ ਫ਼ਿਲਮ ਦਾ ਜਸ਼ਨ ਮਨਾਉਣ ਲਈ ਫ਼ਿਲਮੀ ਸਿਤਾਰਿਆਂ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਕੱਲ ਰਾਤ ਚੰਡੀਗੜ੍ਹ ’ਚ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਤੇ ਆਪਣੀ ਫ਼ਿਲਮ ਨੂੰ ਵੱਡੇ ਪਰਦੇ ’ਤੇ ਦੇਖ ਕੇ ਬਹੁਤ ਖੁਸ਼ ਹੋਏ। ਸੋਨਮ ਬਾਜਵਾ ਨੇ ‘ਪੁਆੜਾ’ ਡੇਅ ਮਨਾਉਣ ਲਈ ਆਪਣੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਵੀਡੀਓ ਵੀ ਬਣਾਈ ਤੇ ਐਮੀ ਨੇ ਸਿਨੇਮਾਘਰਾਂ ’ਚ ਵਾਪਸ ਆਉਣ ਲਈ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਕ੍ਰੀਨਿੰਗ ’ਚ ਫ਼ਿਲਮ ਦੇ ਕਲਾਕਾਰਾਂ ਨਾਲ ਬਾਕੀ ਕਰਿਊ ਮੈਂਬਰ ਵੀ ਸ਼ਾਮਲ ਸੀ। ਚੰਡੀਗੜ੍ਹ ’ਚ ਤਾਲਾਬੰਦੀ ਤੋਂ ਬਾਅਦ ਸਕ੍ਰੀਨਿੰਗ ਚਾਲੂ ਹੋਣਾ ਬੇਹੱਦ ਖ਼ਾਸ ਗੱਲ ਸੀ।
ਸਿਨੇਮਾ ਵਾਪਸ ਆ ਗਿਆ ਹੈ। ਦਰਸ਼ਕਾਂ ਦੇ ਨਾਲ-ਨਾਲ ਸਮੀਖਿਅਕ ਵੀ ਇਸ ਫ਼ਿਲਮ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਫ਼ਿਲਮ ਨੂੰ ਸਮੀਖਿਅਕਾਂ ਵਲੋਂ ਕਾਫੀ ਵਧੀਆ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਦਾ ਇਹ ਇਕ ਚੰਗਾ ਸਮਾਂ ਹੋਣ ਲਈ ਪ੍ਰਸ਼ੰਸਾ ਕੀਤੀ ਗਈ ਹੈ, ਜੋ ਅੱਜ ਦੇ ਸਮੇਂ ’ਚ ਸਾਰਿਆਂ ਨੂੰ ਚਾਹੀਦਾ ਹੈ।
ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।