‘ਪੋਨੀਯੀਨ ਸੇਲਵਨ’ ਨੇ ਬਾਕਸ ਆਫਿਸ ’ਤੇ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

Saturday, Oct 01, 2022 - 02:29 PM (IST)

‘ਪੋਨੀਯੀਨ ਸੇਲਵਨ’ ਨੇ ਬਾਕਸ ਆਫਿਸ ’ਤੇ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਮਣੀਰਤਨਮ ਦੀ ਫ਼ਿਲਮ ‘ਪੋਨੀਯੀਨ ਸੇਲਵਨ’ ਦਾ ਦਰਸ਼ਕਾਂ ਨੂੰ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਆਖਿਰਕਾਰ ਫ਼ਿਲਮ ਜਦੋਂ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਤਾਂ ਪਹਿਲੇ ਹੀ ਦਿਨ ਇਸ ਨੇ ਬਾਕਸ ਆਫਿਸ ’ਤੇ ਕਮਾਈ ਦੇ ਮਾਮਲੇ ’ਚ ਕਈ ਰਿਕਾਰਡ ਬਣਾ ਦਿੱਤੇ।

ਫ਼ਿਲਮ ਨੇ ਰਿਲੀਜ਼ ਹੋਣ ਦੇ ਪਹਿਲੇ ਦਿਨ ਜਿਸ ਤਰੀਕੇ ਨਾਲ ਬਾਕਸ ਆਫਿਸ ’ਤੇ ਰਿਕਾਰਡਤੋੜ ਕਮਾਈ ਕੀਤੀ, ਉਸ ਨੂੰ ਦੇਖਦਿਆਂ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਫ਼ਿਲਮ ਬਾਕਸ ਆਫਿਸ ’ਤੇ ਕਲੈਕਸ਼ਨ ਦੇ ਮਾਮਲੇ ’ਚ ਇਕ ਨਵਾਂ ਇਤਿਹਾਸ ਬਣਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

‘ਪੋਨੀਯੀਨ ਸੇਲਵਨ’ ਜਿਸ ’ਚ ਐਸ਼ਵਰਿਆ ਰਾਏ ਨਾਲ ਚਿਆਨ ਵਿਕਰਮ, ਜਯਮ ਰਵੀ, ਤ੍ਰਿਸ਼ਾ ਕ੍ਰਿਸ਼ਣਨ, ਕਾਰਥੀ, ਐਸ਼ਵਰਿਆ ਲਕਸ਼ਮੀ ਤੇ ਸ਼ੋਭਿਤਾ ਧੁਲੀਪਾਲਾ ਵੀ ਅਹਿਮ ਭੂਮਿਕਾਵਾਂ ’ਚ ਹਨ, ਇਸ ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ’ਤੇ ਲਗਭਗ 50 ਕਰੋੜ ਦੀ ਕਮਾਈ ਕਰ ਲਈ ਹੈ।

ਫ਼ਿਲਮ ਜਿੰਨੀਆਂ ਭਾਸ਼ਾਵਾਂ ’ਚ ਰਿਲੀਜ਼ ਹੋਈ ਹੈ, ਉਨ੍ਹਾਂ ਸਾਰੀਆਂ ਨੂੰ ਮਿਲਾ ਕੇ ਫ਼ਿਲਮ ਨੇ ਇੰਨੀ ਕਮਾਈ ਕੀਤੀ ਹੈ। ਇਸ ਤਰੀਕੇ ਨਾਲ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਨੇ ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਨੂੰ ਵੀ ਓਪਨਿੰਗ ਡੇਅ ਕਲੈਕਸ਼ਨ ’ਚ ਪਛਾੜ ਦਿੱਤਾ ਹੈ। ‘ਵਿਕਰਮ’ ਨੇ ਸਾਰੀਆਂ ਭਾਸ਼ਾਵਾਂ ਨੂੰ ਮਿਲਾ ਕੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ’ਤੇ 37.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News