ਸਸਪੈਂਸ ਬਰਕਰਾਰ ਰੱਖਣ ਦੀ ਅਪੀਲ; ''ਵਧ 2'' ਦੇ ਕਲਾਈਮੈਕਸ ਨੂੰ ਲੈ ਕੇ ਅਦਾਕਾਰਾਂ ਨੇ ਦਰਸ਼ਕਾਂ ਨੂੰ ਕੀਤੀ ਇਹ ਬੇਨਤੀ

Friday, Feb 06, 2026 - 03:42 PM (IST)

ਸਸਪੈਂਸ ਬਰਕਰਾਰ ਰੱਖਣ ਦੀ ਅਪੀਲ; ''ਵਧ 2'' ਦੇ ਕਲਾਈਮੈਕਸ ਨੂੰ ਲੈ ਕੇ ਅਦਾਕਾਰਾਂ ਨੇ ਦਰਸ਼ਕਾਂ ਨੂੰ ਕੀਤੀ ਇਹ ਬੇਨਤੀ

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜ਼ੇ ਮਿਸ਼ਰਾ ਅਤੇ ਨੀਨਾ ਗੁਪਤਾ ਦੀ ਮੋਸਟ ਅਵੇਟਿਡ ਫਿਲਮ 'ਵਧ 2' (Vadh 2) ਅੱਜ 6 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਰਿਲੀਜ਼ ਹੁੰਦੇ ਹੀ ਸਟਾਰ ਕਾਸਟ ਨੇ ਦਰਸ਼ਕਾਂ ਨੂੰ ਇੱਕ ਬਹੁਤ ਹੀ ਖ਼ਾਸ ਅਤੇ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਫਿਲਮ ਦੇ ਸਸਪੈਂਸ ਅਤੇ ਕਲਾਈਮੈਕਸ ਨਾਲ ਜੁੜੇ 'ਸਪੌਇਲਰ' (Spoilers) ਸੋਸ਼ਲ ਮੀਡੀਆ 'ਤੇ ਸਾਂਝੇ ਨਾ ਕੀਤੇ ਜਾਣ।

ਸਸਪੈਂਸ ਹੀ ਹੈ ਫਿਲਮ ਦੀ ਜਾਨ

ਇੱਕ ਮਿਸਟਰੀ-ਥ੍ਰਿਲਰ ਫਿਲਮ ਹੋਣ ਦੇ ਨਾਤੇ, 'ਵਧ 2' ਦੀ ਅਸਲ ਤਾਕਤ ਇਸ ਦੀ ਕਹਾਣੀ ਦੇ ਅਣਪਛਾਤੇ ਮੋੜਾਂ ਵਿੱਚ ਛਿਪੀ ਹੈ। ਅਦਾਕਾਰਾਂ ਦਾ ਮੰਨਣਾ ਹੈ ਕਿ ਜੇਕਰ ਕਹਾਣੀ ਦਾ ਕੋਈ ਵੀ ਅਹਿਮ ਹਿੱਸਾ ਪਹਿਲਾਂ ਹੀ ਜਨਤਕ ਹੋ ਜਾਂਦਾ ਹੈ, ਤਾਂ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਵਾਲੇ ਦਰਸ਼ਕਾਂ ਦਾ ਮਜ਼ਾ ਖ਼ਰਾਬ ਹੋ ਸਕਦਾ ਹੈ।

ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਦਾ ਸੰਦੇਸ਼

ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਸੰਜੇ ਮਿਸ਼ਰਾ ਨੇ ਲਿਖਿਆ, "ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ 'ਵਧ 2' ਦੇ ਕਲਾਈਮੈਕਸ ਦਾ ਖੁਲਾਸਾ ਨਾ ਕਰੋ। ਇਹ ਫਿਲਮ ਬਹੁਤ ਮਿਹਨਤ ਨਾਲ ਇੱਕ ਥ੍ਰਿਲਰ ਦੇ ਤੌਰ 'ਤੇ ਬਣਾਈ ਗਈ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਹਰ ਦਰਸ਼ਕ ਇਸ ਦਾ ਭਰਪੂਰ ਆਨੰਦ ਲਵੇ।" ਉੱਥੇ ਹੀ ਨੀਨਾ ਗੁਪਤਾ ਨੇ ਵੀ ਦਰਸ਼ਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਫਿਲਮ ਦੇ ਰਹੱਸ ਨੂੰ ਬਰਕਰਾਰ ਰੱਖਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਦੇਖਣ ਵਾਲਿਆਂ ਦਾ ਤਜਰਬਾ ਯਾਦਗਾਰ ਬਣਿਆ ਰਹੇ।

ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਵਧੀਆਂ ਉਮੀਦਾਂ

ਦੱਸਣਯੋਗ ਹੈ ਕਿ ਫਿਲਮ 'ਵਧ' ਦੇ ਪਹਿਲੇ ਭਾਗ ਨੂੰ ਆਪਣੀ ਦਮਦਾਰ ਕਹਾਣੀ ਅਤੇ ਅਦਾਕਾਰੀ ਲਈ ਕਾਫੀ ਤਾਰੀਫ਼ ਮਿਲੀ ਸੀ। ਹੁਣ ਇਸ ਦੇ ਸੀਕਵਲ ਤੋਂ ਉਮੀਦਾਂ ਹੋਰ ਵੀ ਵਧ ਗਈਆਂ ਹਨ। ਜਸਪਾਲ ਸਿੰਘ ਸੰਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਨੇ ਪ੍ਰੋਡਿਊਸ ਕੀਤਾ ਹੈ।


author

cherry

Content Editor

Related News