ਰਿਤੇਸ਼ ਦੇਸ਼ਮੁਖ ਦੀ ਫ਼ਿਲਮ ''ਰਾਜਾ ਸ਼ਿਵਾਜੀ'' ਦਾ ਦਮਦਾਰ ਟੀਜ਼ਰ ਰਿਲੀਜ਼

Wednesday, Apr 01, 2026 - 11:22 AM (IST)

ਰਿਤੇਸ਼ ਦੇਸ਼ਮੁਖ ਦੀ ਫ਼ਿਲਮ ''ਰਾਜਾ ਸ਼ਿਵਾਜੀ'' ਦਾ ਦਮਦਾਰ ਟੀਜ਼ਰ ਰਿਲੀਜ਼

ਮੁੰਬਈ (ਏਜੰਸੀ) : ਜਿਓ ਸਟੂਡੀਓਜ਼ ਅਤੇ ਮੁੰਬਈ ਫ਼ਿਲਮ ਕੰਪਨੀ ਨੇ ਫ਼ਿਲਮ 'ਰਾਜਾ ਸ਼ਿਵਾਜੀ' ਦਾ ਫਰਸਟ ਲੁੱਕ ਟੀਜ਼ਰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਹੈ। ਅਦਾਕਾਰ ਰਿਤੇਸ਼ ਵਿਲਾਸਰਾਓ ਦੇਸ਼ਮੁਖ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮਹਾਨ ਵਿਰਾਸਤ ਨੂੰ ਵੱਡੇ ਪੱਧਰ 'ਤੇ ਪੇਸ਼ ਕਰਨ ਜਾ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Riteish Deshmukh (@riteishd)

ਹਾਲ ਹੀ ਵਿੱਚ ਫ਼ਿਲਮ ‘ਧੁਰੰਦਰ: ਦਿ ਰਿਵੈਂਜ’ ਦੇ ਨਾਲ ਸਿਨੇਮਾਘਰਾਂ ਵਿੱਚ ਦਿਖਾਏ ਗਏ ਇਸ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਣ ਮਗਰੋਂ ਹੁਣ ਇਹ ਟੀਜ਼ਰ ਡਿਜੀਟਲ ਪਲੇਟਫਾਰਮ 'ਤੇ ਵੀ ਆ ਗਿਆ ਹੈ, ਜਿਸ ਨਾਲ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵਧ ਗਿਆ ਹੈ। ਇਹ ਫ਼ਿਲਮ ਨਾ ਸਿਰਫ਼ ਮਰਾਠੀ ਸਿਨੇਮਾ ਸਗੋਂ ਇੱਕ ਪੈਨ-ਇੰਡੀਆ ਧਮਾਕੇ ਵਜੋਂ ਸਾਹਮਣੇ ਆ ਰਹੀ ਹੈ।

ਰਿਤੇਸ਼ ਦੇਸ਼ਮੁਖ ਇਸ ਫਿਲਮ ਵਿਚ ਆਦਾਕਾਰੀ ਕਰਨ ਦੇ ਨਾਲ-ਨਾਲ ਨਿਰਦੇਸ਼ਨ ਵੀ ਕਰ ਰਹੇ ਹਨ। ਫ਼ਿਲਮ ਵਿੱਚ ਸੰਜੇ ਦੱਤ, ਅਭਿਸ਼ੇਕ ਬੱਚਨ, ਵਿਦਿਆ ਬਾਲਨ, ਮਹੇਸ਼ ਮਾਂਜਰੇਕਰ, ਸਚਿਨ ਖੇਡੇਕਰ, ਬੋਮਨ ਇਰਾਨੀ, ਭਾਗਿਆਸ਼੍ਰੀ, ਫਰਦੀਨ ਖਾਨ ਅਤੇ ਜਿਨੀਲੀਆ ਦੇਸ਼ਮੁਖ ਵਰਗੇ ਵੱਡੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਦਾ ਸੰਗੀਤ ਮਸ਼ਹੂਰ ਜੋੜੀ ਅਜੈ-ਅਤੁਲ ਨੇ ਦਿੱਤਾ ਹੈ ਅਤੇ ਸਿਨੇਮੈਟੋਗ੍ਰਾਫੀ ਸੰਤੋਸ਼ ਸਿਵਨ ਵੱਲੋਂ ਕੀਤੀ ਗਈ ਹੈ। ਜਿਓ ਸਟੂਡੀਓਜ਼ ਵੱਲੋਂ ਪੇਸ਼ ਅਤੇ ਜਿਨੀਲੀਆ ਦੇਸ਼ਮੁਖ ਤੇ ਜੋਤੀ ਦੇਸ਼ਪਾਂਡੇ ਦੁਆਰਾ ਨਿਰਮਿਤ ਇਹ ਫ਼ਿਲਮ 1 ਮਈ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਮਰਾਠੀ, ਹਿੰਦੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।


author

cherry

Content Editor

Related News