ਅੱਬੂ ਰੋਜ਼ਿਕ ਨੂੰ ਬੱਚਾ ਸਮਝਣ ’ਤੇ ‘ਬਿੱਗ ਬੌਸ’ ਦੇ ਘਰ ’ਚ ਝਗੜਾ, ਟੀ. ਵੀ. ਕੱਪਲ ’ਚ ਹੋਈ ਅਣਬਣ

Monday, Oct 10, 2022 - 04:47 PM (IST)

ਅੱਬੂ ਰੋਜ਼ਿਕ ਨੂੰ ਬੱਚਾ ਸਮਝਣ ’ਤੇ ‘ਬਿੱਗ ਬੌਸ’ ਦੇ ਘਰ ’ਚ ਝਗੜਾ, ਟੀ. ਵੀ. ਕੱਪਲ ’ਚ ਹੋਈ ਅਣਬਣ

ਮੁੰਬਈ (ਬਿਊਰੋ)– ‘ਬਿੱਗ ਬੌਸ 16’ ’ਚ ਜਿਵੇਂ-ਜਿਵੇਂ ਸ਼ੋਅ ਅੱਗੇ ਵੱਧ ਰਿਹਾ ਹੈ, ਮੁਕਾਬਲੇਬਾਜ਼ਾਂ ਦੀ ਗੇਮ ਸਾਹਮਣੇ ਆ ਰਹੀ ਹੈ। ਬੀਤੇ ਐਪੀਸੋਡ ’ਚ ਅੱਬੂ ਰੋਜ਼ਿਕ ਨੂੰ ਲੈ ਕੇ ‘ਉਡਾਰੀਆਂ’ ਦੀ ਆਨਸਕ੍ਰੀਨ ਜੋੜੀ ਅੰਕਿਤ ਗੁਪਤਾ ਤੇ ਪ੍ਰਿਅੰਕਾ ਚੌਧਰੀ ਵਿਚਾਲੇ ਝਗੜਾ ਹੋ ਗਿਆ। ਲੜਾਈ, ਬਹਿਸਬਾਜ਼ੀ ਤੋਂ ਬਾਅਦ ਰੋਣਾ-ਧੋਣਾ ਵੀ ਹੋਇਆ।

ਇਸ ਲੜਾਈ ਦਾ ਕਾਰਨ ਅੱਬੂ ਰੋਜ਼ਿਕ ਸੀ। ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਅੰਕਿਤ ਗੁਪਤਾ ਨੇ ਆਪਣੀ ਦੋਸਤ ਪ੍ਰਿਅੰਕਾ ਚੌਧਰੀ ਨੂੰ ਕਿਹਾ ਕਿ ਉਹ 19 ਸਾਲ ਦੇ ਅੱਬੂ ਨੂੰ ਬੱਚੇ ਵਾਂਗ ਟ੍ਰੀਟ ਨਾ ਕਰੇ। ਬੱਸ ਇਹ ਗੱਲ ਸੁਣਦਿਆਂ ਹੀ ਪ੍ਰਿਅੰਕਾ ਗੁੱਸੇ ’ਚ ਆ ਗਈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....

ਉਹ ਆਪਣੀ ਸਫਾਈ ’ਚ ਕਹਿੰਦੀ ਹੈ ਕਿ ਉਸ ਨੇ ਕਦੇ ਅੱਬੂ ਨੂੰ ਬੱਚਾ ਨਹੀਂ ਸਮਝਿਆ। ਹਮੇਸ਼ਾ ਦੂਜਿਆਂ ਨੂੰ ਅਜਿਹਾ ਕਹਿਣ ਤੋਂ ਰੋਕਿਆ ਹੈ। ਅੱਬੂ ਉਸ ਦਾ ਚੰਗਾ ਦੋਸਤ ਹੈ। ਉਹ ਬੱਚਾ ਨਹੀਂ ਹੈ। ਉਸ ਨੇ ਅੱਬੂ ਨੂੰ ਕਦੇ ਬੱਚਾ ਨਹੀਂ ਮੰਨਿਆ। ਪ੍ਰਿਅੰਕਾ ਨੂੰ ਇਹ ਗੱਲ ਕਾਫੀ ਅਟਕੀ ਕਿ ਉਸ ਦੇ ਦੋਸਤ ਅੰਕਿਤ ਗੁਪਤਾ ਨੇ ਇਹ ਗੱਲ ਆਖੀ ਤੇ ਉਹ ਉਸ ਬਾਰੇ ਅਜਿਹਾ ਸੋਚਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਅਦਾਕਾਰਾ ਇਸ ਗੱਲ ਤੋਂ ਵੀ ਨਾਰਾਜ਼ ਦਿਖੀ ਕਿ ਅੰਕਿਤ ਗੁਪਤਾ ਨੇ ਕਦੇ ਉਸ ਨੂੰ ਨਹੀਂ ਸਮਝਿਆ। ਅੰਕਿਤ ਤੇ ਪ੍ਰਿਅੰਕਾ ਦੀ ਬਹਿਸ ਹੁੰਦੀ ਰਹੀ ਤੇ ਪ੍ਰਿਅੰਕਾ ਦਾ ਰੋਣਾ ਨਿਕਲ ਗਿਆ। ਬਾਅਦ ’ਚ ਪ੍ਰਿਅੰਕਾ ਅੱਬੂ ਕੋਲ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਕੀ ਉਸ ਨੇ ਕਦੇ ਉਸ ਨੂੰ ਬੱਚੇ ਵਾਂਗ ਟ੍ਰੀਟ ਕੀਤਾ? ਜਿਸ ਦਾ ਅੱਬੂ ਨਾਂਹ ’ਚ ਜਵਾਬ ਦਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News