ਪ੍ਰਿਅੰਕਾ ਚੋਪੜਾ ਕਦੋਂ ਦੇਵੇਗੀ ਗੁੱਡ ਨਿਊਜ਼, ਪਤੀ ਨਾਲ ਫੈਮਿਲੀ ਪਲਾਨਿੰਗ ’ਤੇ ਦੇਖੋ ਕੀ ਬੋਲੀ

01/14/2022 1:32:48 PM

ਮੁੰਬਈ (ਬਿਊਰੋ)– ਹਾਲ ਹੀ ’ਚ ‘ਵੈਨਿਟੀ ਫੇਅਰ’ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਿਅੰਕਾ ਚੋਪੜਾ ਨੇ ਫੈਮਿਲੀ ਪਲਾਨਿੰਗ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਤੇ ਨਿਕ ਕਦੋਂ ਇਸ ਦੀ ਯੋਜਨਾ ਬਣਾਉਣਗੇ। ਪ੍ਰਿਅੰਕਾ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਕਿਸ ਦਿਨ ਪੋਤੇ ਜਾਂ ਪੋਤੀ ਦੀ ਉਮੀਦ ਕਰ ਰਹੀ ਹੈ। ਪਰਦੇ ’ਤੇ ਬੇਹੱਦ ਬੋਲਡ ਪ੍ਰਿਅੰਕਾ ਚੋਪੜਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਬੋਲਡ ਜਵਾਬ ਦਿੱਤੇ ਹਨ।

ਪ੍ਰਿਅੰਕਾ ਨੇ ਕਿਹਾ ਕਿ ਬੇਬੀ ਪਲਾਨਿੰਗ ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੱਡਾ ਹਿੱਸਾ ਹੈ ਪਰ ਉਸ ਨੂੰ ਫਿਲਹਾਲ ਕੋਈ ਜਲਦੀ ਨਹੀਂ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਬੱਚਾ ਹੋਣ ਤੋਂ ਬਾਅਦ ਫ਼ਿਲਮਾਂ ’ਚ ਘੱਟ ਕੰਮ ਕਰੇਗੀ ਤਾਂ ਇਸ ਦੇ ਜਵਾਬ ’ਚ ਉਸ ਨੇ ਕਿਹਾ ਕਿ ਉਸ ਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ, ਇਹ ਬਾਅਦ ’ਚ ਦੇਖਿਆ ਜਾਵੇਗਾ। ਹਾਲਾਂਕਿ ਪ੍ਰਿਅੰਕਾ ਨੇ ਮੰਨਿਆ ਕਿ ਬੱਚੇ ਦੇ ਆਉਣ ਤੋਂ ਬਾਅਦ ਜ਼ਿੰਦਗੀ ਹੌਲੀ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਪ੍ਰਿਅੰਕਾ ਨੇ ਕਿਹਾ ਕਿ ਰੁੱਝੇ ਹੋਣ ਦੇ ਬਾਵਜੂਦ ਉਹ 2022 ਨੂੰ ਘਰ ਤੋਂ ਦੂਰ ਬਿਤਾਉਣਾ ਪਸੰਦ ਨਹੀਂ ਕਰੇਗੀ। ਵਰਤਮਾਨ ’ਚ ਉਹ ਆਪਣੀ ਜ਼ਿੰਦਗੀ ’ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਿਅੰਕਾ ਨੇ ਕਿਹਾ, ‘‘ਮੈਂ ਆਪਣੇ ਪਰਿਵਾਰਕ ਜੀਵਨ ਲਈ ਤਰਸ ਰਹੀ ਹਾਂ। ਮੈਂ ਉਹ ਕੰਮ ਕਰਨ ਲਈ ਤਰਸਦੀ ਹਾਂ, ਜੋ ਮੈਂ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਕੰਮ ’ਚ ਬਹੁਤ ਰੁੱਝੀ ਹੋਈ ਹਾਂ।’’

ਇਸ ਦੇ ਨਾਲ ਹੀ ਪ੍ਰਿਅੰਕਾ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਸਰਨੇਮ ਹਟਾਉਣ ਦੀਆਂ ਤਾਜ਼ਾ ਖ਼ਬਰਾਂ ਤੋਂ ਬਹੁਤ ਦੁਖੀ ਹੈ। ਉਸ ਨੇ ਅਜਿਹੀਆਂ ਰਿਪੋਰਟਾਂ ਨੂੰ ‘ਪ੍ਰੋਫੈਸ਼ਨਲ ਹਜ਼ਾਰਡ’ ਦੱਸਿਆ। ਉਸ ਨੂੰ ਬੁਰਾ ਲੱਗਾ ਕਿ ਸਿਰਫ਼ ਸਰਨੇਮ ਹਟਾਉਣ ਨਾਲ ਹੀ ਲੋਕ ਉਸ ਦੇ ਤੇ ਨਿਕ ਦੇ ਤਲਾਕ ਬਾਰੇ ਕਿਆਸ ਲਗਾਉਣ ਲੱਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News