ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਨਾਲ ਲਾਸ ਏਂਜਲਸ ’ਚ ਬਿਤਾਇਆ ਕੁਆਲਿਟੀ ਟਾਈਮ, ਸਾਂਝੀਆਂ ਕੀਤੀਆਂ ਤਸਵੀਰਾਂ

10/09/2022 2:26:25 PM

ਬਾਲੀਵੁੱਡ ਡੈਸਕ- ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਰੁੱਝੇ ਸਮੇਂ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣਾ ਚੰਗੀ ਤਰ੍ਹਾਂ ਜਾਣਦੀ ਹੈ। ਉਹ ਅਕਸਰ ਆਪਣੇ ਕੰਮ ਤੋਂ ਸਮਾਂ ਕੱਢ ਕੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਧਮਕੀ ਤੋਂ ਬਾਅਦ ਸ਼ਹਿਨਾਜ਼ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ, ਕਿਹਾ- ਗ੍ਰਿਫ਼ਤਾਰੀ ਨਾ ਹੋਈ ਤਾਂ ਛੱਡ ਦਿਆਂਗਾ ਪੰਜਾਬ

ਪ੍ਰਿਅੰਕਾ ਅਤੇ ਨਿਕ ਫ਼ਿਲਹਾਲ ਲਾਸ ਏਂਜਲਸ ’ਚ ਮਸਤੀ ਕਰ ਰਹੇ ਹਨ। ਅਦਾਕਾਰਾ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਆਪਣੇ ਪਤੀ ਨਾਲ ਕੂਲ ਮੂਡ ’ਚ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦਾ ਗੀਤ ‘ਲਾਈਟ ਦਿ ਸਕਾਈ’ ਰਿਲੀਜ਼, ਨੋਰਾ ਫਤੇਹੀ ਨੇ ਕੀਤਾ ਜ਼ਬਰਦਸਤ ਡਾਂਸ

ਤਸਵੀਰਾਂ ’ਚ ਅਦਾਕਾਰਾ ਪਤੀ ਨਿਕ ਦੇ ਨਾਲ ਰਾਈਡਿੰਗ ਦਾ ਕਾਫ਼ੀ ਮਜ਼ਾ ਲੈ ਰਹੀ ਹੈ ਅਤੇ ਇਸ ਦੌਰਾਨ ਪ੍ਰਿਅੰਕਾ ਨਿਕ ਨਾਲ ਕਾਫ਼ੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਪ੍ਰਿਅੰਕਾ ਦਾ ਖ਼ੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਅਦਾਕਾਰਾ ਨੇ ਹਰੇ ਰੰਗ ਦਾ ਪਹਿਰਾਵਾ ਪਾਇਆ ਹੈ ਅਤੇ ਇਸ  ਦੇ ਨਾਲ ਪ੍ਰਿਅੰਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਪਤੀ ਨਿਕ ਵੀ ਬਰਾਊਂਨ ਸ਼ਰਟ ’ਚ ਸ਼ਾਨਦਾਰ ਨਜ਼ਰ ਆ  ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Priyanka (@priyankachopra)


ਤਸਵੀਰਾਂ ਨਾਲ ਅਦਾਕਾਰਾ ਨੇ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ’ਚ ਜੋੜਾ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਹਰ ਕੋਈ ਇਨ੍ਹਾਂ ਤਸਵੀਰਾਂ ਨੂੰ ਬੇਹੱਦ  ਪਸੰਦ ਕਰ ਰਿਹਾ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : ਅਨਿਲ ਕਪੂਰ ਪਤਨੀ ਨਾਲ ਪਹੁੰਚੇ ਇਜਿਪਟ, ਸਾਂਝੀਆਂ ਕੀਤੀਆਂ ਤਸਵੀਰਾਂ ’ਤੇ ਧੀਆਂ ਸਮੇਤ ਜਵਾਈਆਂ ਨੇ ਦਿੱਤਾ ਰਿਐਕਸ਼ਨ

PunjabKesari

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ ਜਲਦ ਹੀ ਜਾਸੂਸੀ ਸੀਰੀਜ਼ ‘ਸਿਟਾਡੇਲ’ ’ਚ ਨਜ਼ਰ ਆਵੇਗੀ। ਇਸ ਸ਼ੋਅ ’ਚ ਰਿਚਰਡ ਮੈਡਨ ਅਹਿਮ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ‘ਸਿਟਾਡੇਲ’ ਤੋਂ ਇਲਾਵਾ ਪ੍ਰਿਅੰਕਾ ਕੋਲ ‘ਐਂਡਿੰਗ ਥਿੰਗਜ਼’ ਅਤੇ ‘ਇਟਸ ਆਲ ਕਮਿੰਗ ਬੈਕ ਟੂ ਮੀ’ ਵਰਗੇ ਪ੍ਰੋਜੈਕਟ ਵੀ ਹਨ। ਹਾਲੀਵੁੱਡ ਤੋਂ ਇਲਾਵਾ ਪ੍ਰਿਅੰਕਾ ਬਾਲੀਵੁੱਡ ਦੀ ‘ਜੀ ਲੇ ਜ਼ਾਰਾ’ ’ਚ ਵੀ ਨਜ਼ਰ ਆਵੇਗੀ।


Shivani Bassan

Content Editor

Related News