ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਲੰਡਨ 'ਚ ਮਿਲੀ ਵੱਡੀ ਜ਼ਿੰਮੇਵਾਰੀ

Wednesday, Nov 18, 2020 - 10:16 AM (IST)

ਨਵੀਂ ਦਿੱਲੀ (ਬਿਊਰੋ) : ਗਲੋਬਲ ਸੈਲੇਬ੍ਰਿਟੀ ਦੇ ਰੂਪ 'ਚ ਆਪਣੀ ਧਾਕ ਮਚਾ ਰਹੀ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਨੂੰ ਹੁਣ ਇਕ ਵੱਡੀ ਜ਼ਿਮੇਵਾਰੀ ਮਿਲੀ ਹੈ। ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਕਾਊਂਸਲ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇਸ ਲਈ ਪ੍ਰਿਅੰਕਾ ਆਉਣ ਵਾਲੇ ਇਕ ਸਾਲ ਤਕ ਲੰਡਨ 'ਚ ਰਹੇਗੀ ਤੇ ਉੱਥੇ ਰਹਿ ਕੇ ਕੰਮ ਕਰੇਗੀ। 

ਪ੍ਰਿਅੰਕਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ 
ਪ੍ਰਿਅੰਕਾ ਨੇ ਲਿਖਿਆ, ਬ੍ਰਿਟਿਸ਼ ਫੈਸ਼ਨ ਕਾਊਂਸਲ ਦਾ ਅੰਬੈਸਡਰ ਫਾਰ ਪਾਜ਼ੇਟਿਵ ਚੇਂਜ ਬਣਾਏ ਜਾਣ 'ਤੇ ਮਾਣ ਮਹਿਸੂਸ ਕਰ ਰਹੀ ਹੈ। ਮੈਂ ਅਗਲੇ ਇਕ ਸਾਲ ਤਕ ਲੰਡਨ 'ਚ ਰਹਾਂਗੀ ਤੇ ਕੰਮ ਕਰਾਂਗੀ। ਅਸੀਂ ਲੋਕ ਜਲਦ ਹੀ ਐਕਸਾਈਟਿੰਗ ਬਹੁਤ ਜਲਦ ਸ਼ੇਅਰ ਕਰਾਂਗੇ ਤੇ ਮੈਂ ਤੁਹਾਨੂੰ ਇਸ ਯਾਤਰਾ 'ਚ ਆਪਣੇ ਨਾਲ ਲੈ ਕੇ ਜਾਣ ਦੀ ਉਮੀਦ ਕਰ ਰਹੀ ਹਾਂ। ਨਾਲ ਹੀ ਪ੍ਰਿਅੰਕਾ ਨੇ ਇਕ ਹੋਰ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ, 'ਫੈਸ਼ਨ ਹਮੇਸ਼ਾ ਤੋਂ ਪਾਪ ਕਲਚਰ ਦੀ ਨਬਜ਼ ਰਹੀ ਹੈ।'
ਬ੍ਰਿਟਿਸ਼ ਫੈਸ਼ਨ ਕਾਊਂਸਲ ਦੀ ਅੰਬੈਸਡਰ ਬਣ ਕੇ ਪ੍ਰਿਅੰਕਾ 'ਦਿ ਫੈਸ਼ਨ ਐਵਾਰਡਜ਼ 2020' 'ਚ ਮਦਦ ਕਰੇਗੀ, ਜੋ ਕੋਰੋਨਾ ਵਾਇਰਸ ਪੈਨਡੇਮਿਕ ਦੇ ਚੱਲਦੇ ਅਲੱਗ ਤਰ੍ਹਾਂ ਨਾਲ ਕੀਤਾ ਜਾਵੇਗਾ। ਐਵਾਰਡ ਸਮਾਰੋਹ ਡਿਜੀਟਲੀ ਹੋਵੇਗਾ ਤੇ ਫੈਸ਼ਨ ਇੰਡਸਟਰੀ 'ਚ ਬਦਲਾਅ ਲਿਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪ੍ਰਿਅੰਕਾ ਚੋਪੜਾ ਨੇ ਆਪਣੇ ਨਿਕ ਜੋਨਸ ਨਾਲ ਮਿਲ ਕੇ ਇਕ ਨਵੀਂ ਕੈਂਪੇਨ 'ਤੇ ਕੰਮ ਕੀਤਾ, ਜਿਸ ਦੇ ਜ਼ਰੀਏ ਵੱਖ-ਵੱਖ ਸਮਾਜਿਕ ਪ੍ਰੋਗਰਾਮ ਨੂੰ ਸਪੋਰਟ ਕੀਤੀ ਜਾਵੇਗਾ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਹਾਲੀਵੁੱਡ ਪ੍ਰੋਜੈਕਟਸ 'ਚ ਰੁੱਝੀ ਹੋਈ ਹੈ। ਅਦਾਕਾਰੀ ਦੇ ਨਾਲ ਉਹ ਫ਼ਿਲਮਾਂ ਨੂੰ ਪ੍ਰੋਡਿਉੂਸ ਵੀ ਕਰ ਰਹੀ ਹੈ। ਨੈਟਫਲਿਕਸ ਦੀ ਫ਼ਿਲਮ 'ਦਿ ਵ੍ਹਾਈਟ ਟਾਈਗਰ' ਦਾ ਟਰੇਲਰ ਪਿਛਲੇ ਦਿਨੀਂ ਰਿਲੀਜ਼ ਕੀਤਾ ਜਾ ਚੁੱਕਿਆ ਹੈ, ਜਿਸ 'ਚ ਪ੍ਰਿਅੰਕਾ ਅਦਾਕਾਰੀ ਦੇ ਨਾਲ ਐਕਜ਼ੀਕਊਟਿਵ ਪ੍ਰੋਡਿਉੂਸਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ। ਹਾਲ ਹੀ 'ਚ ਪ੍ਰਿਅੰਕਾ ਨੇ ਆਪਣੀ ਨਵੀਂ ਫ਼ਿਲਮ ਵੀ 'ਕੈਨ ਬੀ ਹੀਰੋਜ਼' ਦੀ ਫਰਸਟ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ ਤੇ ਪ੍ਰਿਅੰਕਾ ਇਕ ਦਿਲਚਸਪ ਕਿਰਦਾਰ 'ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਰਾਬਰਟ ਰਾਡ੍ਰਿਗਸ ਨੇ ਕੀਤਾ ਹੈ। ਇਹ ਬੱਚਿਆਂ ਦੀ ਸੁਪਰਹੀਰੋ ਫ਼ਿਲਮ ਹੈ।


sunita

Content Editor

Related News