ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਮੁੜ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ, ਦਿੱਤੀ ਇਹ ਖ਼ੁਸ਼ਖਬਰੀ

08/17/2022 10:03:39 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਹੌਟ ਗਰਲ ਪ੍ਰਿਅੰਕਾ ਚੋਪੜਾ ਅਕਸਰ ਹੀ ਆਪਣੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਪ੍ਰਿਯੰਕਾ ਚੋਪੜਾ ਨਿੱਜੀ ਜ਼ਿੰਦਗੀ ਵਿਚ ਬਹੁਤ ਮਜ਼ਾਕੀਆ ਅਤੇ ਖੁਸ਼ਮਿਜਾਜ਼ ਹੈ। ਉਹ ਕੁਝ ਨਾ ਕੁਝ ਅਜਿਹਾ ਕਰਦੀ ਰਹਿੰਦੀ ਹੈ ਜਿਸ ਨਾਲ ਜ਼ਿੰਦਗੀ ਵਿਚ ਰੋਮਾਂਚ ਬਣਿਆ ਰਹਿੰਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਚੋਪੜਾ ਦਾ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਾਥਰੂਮ ਦੇ ਸ਼ੀਸ਼ੇ 'ਤੇ ਕੁਝ ਲਿਖਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਇਸ ਵੀਡੀਓ 'ਚ ਪ੍ਰਿਯੰਕਾ ਚੋਪੜਾ ਸ਼ੀਸ਼ੇ 'ਤੇ 26 ਅਗਸਤ ਲਿਖਦੀ ਨਜ਼ਰ ਆ ਰਹੀ ਹੈ। ਜਦੋਂਕਿ ਉਸ ਨੇ ਇਸ ਦੇ ਹੇਠਾਂ ਇਕ ਸਮਾਈਲੀ ਵਾਲਾ ਇਮੋਜੀ ਵੀ ਬਣਾਇਆ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਕਿਆਸ ਲਗਾ ਰਹੇ ਹਨ। ਕੋਈ ਆਖ ਰਿਹਾ ਹੈ ਕਿ ਇਸ ਦਿਨ ਪ੍ਰਿਯੰਕਾ ਆਪਣੀ ਅੰਗਰੇਜ਼ੀ ਵੈੱਬ ਸੀਰੀਜ਼ ਦਾ ਟੀਜ਼ਰ ਰਿਲੀਜ਼ ਕਰੇਗੀ ਅਤੇ ਉਥੇ ਹੀ ਕੁਝ ਲੋਕ ਇਹ ਵੀ ਆਖ ਰਹੇ ਹਨ ਕਿ ਉਹ ਇਸ ਦਿਨ ਆਪਣਾ ਰੈਸਟੋਰੈਂਟ ਖੋਲ੍ਹੇਗੀ। ਹੁਣ ਪ੍ਰਿਯੰਕਾ ਨੂੰ ਪਤਾ ਹੈ ਕਿ ਇਸ ਦਿਨ ਕੀ ਖ਼ਾਸ ਹੋਣ ਵਾਲਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ 'ਚ ਲਿਖਿਆ, ''ਦੀਵਾਰ 'ਤੇ ਮਿਰਰ ਮਿਰਰ... ਮੈਂ ਇਸ ਗੱਲ ਨੂੰ ਹੋਰ ਪ੍ਰਗਟ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ... ਇਸ ਲਈ ਸਾਡੇ ਨਾਲ ਰਹੋ।'' ਦੱਸ ਦੇਈਏ ਕਿ ਵੀਡੀਓ 'ਚ ਪ੍ਰਿਯੰਕਾ ਖੁੱਲ੍ਹੇ ਵਾਲਾਂ ਨਾਲ ਬਾਥ ਗਾਊਨ 'ਚ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 
 

A post shared by Priyanka (@priyankachopra)

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਜਲਦ ਹੀ ਰੂਸੋ ਬ੍ਰਦਰਜ਼ ਪ੍ਰੋਡਕਸ਼ਨ, ਸਿਟਾਡੇਲ ਵਿਚ ਨਜ਼ਰ ਆਵੇਗੀ। ਉਹ ਹਾਲੀਵੁੱਡ ਫ਼ਿਲਮ 'ਐਂਡਿੰਗ ਥਿੰਗਜ਼' ਅਤੇ 'ਇਟਸ ਆਲ ਕਮਿੰਗ ਬੈਕ ਟੂ ਮੀ' 'ਚ ਵੀ ਨਜ਼ਰ ਆਵੇਗੀ। ਉਸ ਨੇ ਆਲੀਆ ਭੱਟ ਅਤੇ ਕੈਟਰੀਨਾ ਕੈਫ ਨਾਲ ਬਾਲੀਵੁੱਡ ਫ਼ਿਲਮ 'ਜੀ ਲੇ ਜ਼ਾਰਾ' ਵੀ ਸਾਈਨ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News