ਨਿਕ ਜੋਨਸ ਨਾਲ ਵਿਆਹ ਕਰਨ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਕਰ ਚੁੱਕੀ ਹੈ ਇਨ੍ਹਾਂ ਸਿਤਾਰਿਆਂ ਨੂੰ ਡੇਟ (ਦੇਖੋ ਤਸਵੀਰਾਂ)

2021-07-18T13:38:59.77

ਮੁੰਬਈ- ਬਾਲੀਵੁੱਡ 'ਚ ਧਮਾਲ ਮਚਾਉਣ ਤੋਂ ਬਾਅਦ ਹਾਲੀਵੁੱਡ 'ਚ ਆਪਣਾ ਸਿੱਕਾ ਜਮਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੀ ਹੈ। ਪ੍ਰਿਯੰਕਾ ਨੇ ਫ਼ਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹੀ ਹੈ। ਹੁਣ ਤਕ ਉਨ੍ਹਾਂ ਦਾ ਨਾਂ ਕਈ ਵੱਡੇ ਸਿਤਾਰਿਆਂ ਨਾਲ ਜੁੜ ਚੁੱਕਾ ਹੈ।

PunjabKesari

ਖ਼ਬਰਾਂ ਮੁਤਾਬਕ ਇਕ ਵਾਰ ਜਦੋਂ ਪ੍ਰਿਯੰਕਾ ਦੇ ਘਰ ਆਈ.ਟੀ ਡਿਪਾਰਟਮੈਂਟ ਦੀ ਇਕ ਟੀਮ ਪਹੁੰਚੀ ਸੀ ਤਾਂ ਉਸ ਸਮੇਂ ਦਰਵਾਜ਼ਾ ਸ਼ਾਹਿਦ ਕਪੂਰ ਨੇ ਖੋਲਿਆ ਸੀ ਜਿਸ ਮਗਰੋਂ ਬਾਲੀਵੁੱਡ 'ਚ ਦੋਵਾਂ ਦੇ ਅਫੇਅਰ ਦੀ ਚਰਚਾ ਹੋਈ ਸੀ। ਫਿਰ ਕਈ ਸਾਲ ਬਾਅਦ ਸ਼ਾਹਿਦ ਨੇ ਪ੍ਰਿਯੰਕਾ ਨੂੰ ਡੇਟ ਕਰਨ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ।

PunjabKesari
ਅਕਸ਼ੇ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਕੈਮਿਸਟਰੀ ਕਾਫੀ ਪਸੰਦ ਆਉਂਦੀ ਸੀ ਪਰ ਕਈ ਫ਼ਿਲਮਾਂ ਦੇ ਨਾਲ ਕੰਮ ਕਰਨ ਤੋਂ ਬਾਅਦ ਦੋਵਾਂ ਦੇ ਅਫੇਅਰ ਦੀ ਅਫਵਾਹ ਉੱਡਣ ਲੱਗੀ ਅਤੇ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ।

PunjabKesari
ਇਕ ਸਮਾਂ ਸੀ ਜਦੋਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਪ੍ਰਿਯੰਕਾ ਨੂੰ ਬੇਹੱਦ ਪਿਆਰ ਕਰਦੇ ਸਨ। ਖ਼ਬਰਾਂ ਦੀ ਮੰਨੀਏ ਤਾਂ ਦੋਵਾਂ ਦਾ ਰਿਸ਼ਤਾ ਕਾਫੀ ਗਹਿਰਾ ਸੀ ਪਰ ਇਸ ਗੱਲ ਦੀ ਭਿਣਕ ਜਿਵੇਂ ਹੀ ਗੌਰੀ ਖ਼ਾਨ ਨੂੰ ਲੱਗੀ ਉਨ੍ਹਾਂ ਸ਼ਾਹਰੁਖ ਦੀ ਪ੍ਰਿੰਯਕਾ ਦੇ ਨਾਲ ਦੁਬਾਰਾ ਕੰਮ ਨਹੀਂ ਕਰਨ ਦਿੱਤਾ।

PunjabKesari

PunjabKesari
ਏਮੀ ਦੀ ਅਫਤਾਰ ਪਾਰਟੀ 'ਚ ਇਹ ਖ਼ਬਰ ਸੁਣਨ ਨੂੰ ਮਿਲੀ ਸੀ ਕਿ ਪ੍ਰਿਯੰਕਾ ਨੇ ਹਿਡਲੇਸਟਨ ਦੇ ਨਾਲ ਖੁੱਲ੍ਹੇਆਮ ਫਲਰਟ ਕੀਤਾ ਸੀ। ਉਨ੍ਹਾਂ ਨੂੰ ਕਈ ਵਾਰ ਇਕੱਠੇ ਸੈਲਫੀ ਲੈਂਦਿਆਂ ਇੱਕ ਦੂਜੇ ਨਾਲ ਹੱਥ ਫੜੇ ਦੇਖਿਆ ਗਿਆ ਸੀ। ਗੱਲ ਇਹ ਵੀ ਸਾਹਮਣੇ ਆਈ ਸੀ ਕਿ ਇਸ ਦੌਰਾਨ ਦੋਵਾਂ ਨੇ ਨੰਬਰ ਵੀ ਬਦਲੇ ਸਨ ਪਰ ਦੋਵਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਸਕਿਆ।

PunjabKesari
ਫ਼ਿਲਮ 'ਲਵ ਸਟੋਰੀ 2050' 'ਚ ਹਰਮਨ ਬਾਵੇਜਾ ਨੇ ਪ੍ਰਿਯੰਕਾ ਦੇ ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਸ ਸਮੇਂ ਦੋਵਾਂ ਦੇ ਅਫੇਅਰ ਦੀ ਖ਼ਬਰ ਸਾਹਮਣੇ ਆਈ ਸੀ। ਖ਼ਬਰਾਂ ਮੁਤਾਬਕ ਦੋਵਾਂ ਨੇ 5 ਸਾਲ ਇਕ ਦੂਜੇ ਨੂੰ ਡੇਟ ਕੀਤਾ ਸੀ।

PunjabKesari
ਆਖਿਰ ਪ੍ਰਿਯੰਕਾ ਚੋਪੜਾ ਨੂੰ ਆਪਣਾ ਮਿਸਟਰ ਰਾਇਟ ਨਿਕ ਜੋਨਸ ਦੇ ਰੂਪ 'ਚ ਮਿਲਿਆ। ਉਨ੍ਹਾਂ ਨੇ ਹਾਲੀਵੁੱਡ ਸਟਾਰ ਨਿਕ ਜੋਨਸ ਨੂੰ ਕਾਫੀ ਦਿਨ ਡੇਟ ਕਰਨ ਮਗਰੋਂ ਸਾਲ 2018 'ਚ ਜੋਧਪੁਰ ਦੇ ਉਮਦੇ ਭਵਨ ਪੈਲੇਸ 'ਚ ਵਿਆਹ ਕਰ ਲਿਆ ਸੀ।

PunjabKesari

PunjabKesari


Aarti dhillon

Content Editor Aarti dhillon