ਸਰੋਗੇਸੀ ਰਾਹੀਂ ਕਿਉਂ ਮਾਂ ਬਣੀ ਪ੍ਰਿਯੰਕਾ ਚੋਪੜਾ? ਦੱਸਿਆ ਕਿਉਂ ਚੁਣਿਆ ਇਹ ਆਪਸ਼ਨ

Friday, Jan 20, 2023 - 03:39 PM (IST)

ਸਰੋਗੇਸੀ ਰਾਹੀਂ ਕਿਉਂ ਮਾਂ ਬਣੀ ਪ੍ਰਿਯੰਕਾ ਚੋਪੜਾ? ਦੱਸਿਆ ਕਿਉਂ ਚੁਣਿਆ ਇਹ ਆਪਸ਼ਨ

ਮੁੰਬਈ (ਬਿਊਰੋ) : ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਤੇ ਅਦਾਕਾਰ ਨਿਕ ਜੋਨਸ ਨੇ ਜਨਵਰੀ 2022 'ਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ। ਹਾਲ ਹੀ 'ਚ ਉਹ ਬ੍ਰਿਟਿਸ਼ ਵੋਗ ਕਵਰ 'ਤੇ ਆਪਣੀ ਧੀ ਨਾਲ ਨਜ਼ਰ ਆਈ। ਪ੍ਰਿਯੰਕਾ ਬ੍ਰਿਟਿਸ਼ ਵੋਗ ਦੇ ਕਵਰ ’ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ। ਇਸ ਦੌਰਾਨ ਵੋਗ ਨਾਲ ਇੱਕ ਤਾਜ਼ਾ ਇੰਟਰਵਿਊ ਦੌਰਾਨ ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਸ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ।

ਕਿਉਂ ਚੁਣਿਆ ਪ੍ਰਿਯੰਕਾ ਨੇ ਸਰੋਗੇਸੀ ਨੂੰ?
ਵੋਗ ਨਾਲ ਇੱਕ ਇੰਟਰਵਿਊ ਦੌਰਾਨ ਪ੍ਰਿਯੰਕਾ ਚੋਪੜਾ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਅਤੇ ਉਸ ਦੇ ਪਤੀ ਨਿਕ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ। ਅਦਾਕਾਰਾ ਨੇ ਕਿਹਾ, "ਮੇਰਾ ਹਮੇਸ਼ਾ ਤੋਂ ਸੁਫ਼ਨਾ ਸੀ ਕਿ ਮੈਂ ਮਾਂ ਬਣਾਂ ਪਰ ਮੇਰੀ ਪ੍ਰੈਗਨੈਂਸੀ 'ਚ ਬਹੁਤ ਕੰਪਲੀਕੇਸ਼ਨਜ਼ (ਪੇਚੀਦਗੀਆਂ) ਸਨ। ਇਹ ਇੱਕ ਜ਼ਰੂਰੀ ਕਦਮ ਸੀ ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੀ ਸਥਿਤੀ 'ਚ ਸੀ ਜਿੱਥੇ ਮੈਂ ਇਹ ਆਪਸ਼ਨ ਚੁਣ ਸਕਦੀ ਸੀ।" ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਦੀ ਸਰੋਗੇਟ ਮਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, "ਸਾਡੀ ਸਰੋਗੇਟ ਬਹੁਤ ਉਦਾਰ ਸੀ। ਉਹ ਬਹੁਤ ਵਧੀਆ, ਸਵੀਟ ਅਤੇ ਮਜ਼ਾਕੀਆ ਹੈ ਅਤੇ ਉਸ ਨੇ 6 ਮਹੀਨਿਆਂ ਲਈ ਸਾਡੇ ਲਈ ਇਸ ਕੀਮਤੀ ਤੋਹਫ਼ੇ ਦੀ ਦੇਖਭਾਲ ਕੀਤੀ।"

PunjabKesari

ਸਰੋਗੇਸੀ 'ਤੇ ਕਿਉਂ ਚਰਚਾ ਨਹੀਂ ਕਰਨਾ ਚਾਹੁੰਦੀ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਹ ਆਪਣੀ ਸਰੋਗੇਸੀ ਯਾਤਰਾ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ। ਉਸ ਨੇ ਕਿਹਾ, "ਤੁਸੀਂ ਮੈਨੂੰ ਨਹੀਂ ਜਾਣਦੇ। ਤੁਸੀਂ ਨਹੀਂ ਜਾਣਦੇ ਕਿ ਮੈਂ ਕਿਸ ਦੌਰ 'ਚੋਂ ਲੰਘੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਜੋ ਮੈਡੀਕਲ ਹਿਸਟਰੀ ਮੇਰੀ ਹੈ, ਉਹੀ ਅੰਸ਼ ਮੇਰੀ ਧੀ ਦੇ ਅੰਦਰ ਹੋਣ।"

PunjabKesari

'ਆਊਟਸੋਰਸਿੰਗ' ਗਰਭ ਅਵਸਥਾ ਦੇ ਦੋਸ਼
ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਵੋਗ ਫੋਟੋਸ਼ੂਟ ਕਰਵਾਇਆ ਹੈ। ਵੀਰਵਾਰ ਨੂੰ ਪ੍ਰਿਯੰਕਾ ਨੇ ਬੱਚੇ ਨਾਲ ਆਪਣਾ ਪਹਿਲਾ ਕਵਰ ਸ਼ੂਟ ਕੀਤਾ, ਜਿਸ 'ਚ ਮਾਂ-ਧੀ ਦੀ ਜੋੜੀ ਪਿਆਰੀ ਲੱਗ ਰਹੀ ਹੈ। ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਦੱਸਿਆ ਕਿ ਧੀ ਦੇ ਜਨਮ ਤੋਂ ਬਾਅਦ ਉਸ 'ਤੇ ਗਰਭ ਨੂੰ 'ਬੇਬੀ ਆਊਟਸੋਰਸਿੰਗ' ਕਰਨ, 'ਕਿਰਾਏ ਦੀ ਕੁੱਖ' ਲੈਣ ਅਤੇ ਸਰੋਗੇਟ ਰਾਹੀਂ 'ਰੇਡੀਮੇਡ ਬੇਬੀ' ਲੈਣ ਦੇ ਦੋਸ਼ ਲੱਗੇ ਸਨ। ਇਸ 'ਤੇ ਪ੍ਰਿਯੰਕਾ ਤੋਂ ਪੁੱਛਿਆ ਗਿਆ ਕਿ ਕੀ ਮਾਂ ਬਣਨ ਤੋਂ ਬਾਅਦ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਣ ਦੀ ਉਮੀਦ ਹੈ? ਇਸ ਲਈ 'ਦੇਸੀ ਗਰਲ' ਨੇ ਕਿਹਾ, "ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾ ਲਿਆ ਹੈ ਕਿ ਲੋਕ ਮੇਰੇ ਬਾਰੇ ਕੀ ਗੱਲ ਕਰਦੇ ਹਨ, ਮੈਨੂੰ ਕੋਈ ਫਰਕ ਨਹੀਂ ਪੈਂਦਾ।"

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜਲਦ ਹੀ ਬਾਲੀਵੁੱਡ ਫ਼ਿਲਮ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਫਰਹਾਨ ਅਖ਼ਤਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫ਼ਿਲਮ 'ਲਵ ਅਗੇਨ ਐਂਡ ਐਂਡਿੰਗ ਥਿੰਗਜ਼' 'ਚ ਨਜ਼ਰ ਆਵੇਗੀ। ਪ੍ਰਿਯੰਕਾ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਸੀਟਾਡੇਲ ਨਾਲ ਡਿਜੀਟਲ ਡੈਬਿਊ ਕਰਨ ਜਾ ਰਹੀ ਹੈ।


author

sunita

Content Editor

Related News