ਸਾਹਮਣੇ ਆਈ ਪ੍ਰਿਯੰਕਾ ਚੋਪੜਾ ਦੀ ਧੀ ਦੀ ਤਸਵੀਰ, ਅਦਾਕਾਰਾ ਨੇ ਪਹਿਲੀ ਵਾਰ ਦਿਖਾਇਆ ਮਾਲਤੀ ਦਾ ਚਿਹਰਾ

Friday, Aug 12, 2022 - 10:46 AM (IST)

ਸਾਹਮਣੇ ਆਈ ਪ੍ਰਿਯੰਕਾ ਚੋਪੜਾ ਦੀ ਧੀ ਦੀ ਤਸਵੀਰ, ਅਦਾਕਾਰਾ ਨੇ ਪਹਿਲੀ ਵਾਰ ਦਿਖਾਇਆ ਮਾਲਤੀ ਦਾ ਚਿਹਰਾ

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਸਾਲ ਸੈਰੋਗੇਸੀ ਦੇ ਰਾਹੀਂ ਇਕ ਪਿਆਰੀ ਜਿਹੀ ਧੀ ਦੇ ਮਾਤਾ-ਪਿਤਾ ਬਣੇ ਹਨ। ਜੋੜੇ ਨੇ ਆਪਣੀ ਲਾਡਲੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਜਨਮ ਦੇ ਲੰਬੇ ਸਮੇਂ ਬਾਅਦ ਪ੍ਰਿਯੰਕਾ ਨੇ ਮਦਰਸ ਡੇਅ 'ਤੇ ਮਾਲਤੀ ਮੈਰੀ ਨਾਲ ਪ੍ਰਸ਼ੰਸ਼ਕਾਂ ਨੂੰ ਰੂ-ਬ-ਰੂ ਕਰਵਾਇਆ ਸੀ। ਇਸ ਤੋਂ ਬਾਅਦ ਉਹ ਹਮੇਸ਼ਾ ਆਪਣੀ ਲਾਡੋ ਰਾਣੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ਨੇ ਨੰਨ੍ਹੀ ਮਾਲਤੀ ਮੈਰੀ ਦੇ ਚਿਹਰੇ ਨੂੰ ਇਮੋਜ਼ੀ ਨਾਲ ਲੁਕਾਇਆ ਹੋਇਆ ਸੀ।

PunjabKesari
ਅਜਿਹੇ 'ਚ ਪ੍ਰਸ਼ੰਸਕ ਦੇਸੀ ਗਰਲ ਦੀ ਧੀ ਦਾ ਚਿਹਰਾ ਦੇਖਣ ਲਈ ਬੇਤਾਬ ਹਨ ਹਾਲਾਂਕਿ ਅਦਾਕਾਰਾ ਨੇ ਦੱਸਿਆ ਕਿ ਉਹ ਜਲਦ ਹੀ ਧੀ ਨਾਲ ਰੂ-ਬ-ਰੂ ਕਰਵਾਏਗੀ। ਉਨ੍ਹਾਂ ਨੇ ਅਜਿਹਾ ਕੀਤਾ ਵੀ। ਪ੍ਰਿਯੰਕਾ ਨੇ ਮਾਲਤੀ ਮੈਰੀ ਦੇ ਚਿਹਰੇ ਤੋਂ ਪਰਦਾ ਚੁੱਕਿਆ ਪਰ ਅੱਧਾ। ਰੱਖੜੀ ਦੇ ਖ਼ਾਸ ਮੌਕੇ 'ਤੇ ਅਦਾਕਾਰਾ ਨੇ ਮਾਲਤੀ ਮੈਰੀ ਦੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਜਿਸ 'ਚ ਉਸ ਦੀ ਸ਼ਕਲ ਦਿਖਾਈ ਦੇ ਰਹੀ ਹੈ। ਜਿਵੇਂ ਹੀ ਪ੍ਰਿਯੰਕਾ ਨੇ ਤਸਵੀਰ ਸਾਂਝੀ ਕੀਤੀ, ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। 

PunjabKesari
ਸਾਂਝੀ ਕੀਤੀ ਤਸਵੀਰ 'ਚ ਮਾਲਤੀ ਮੈਰੀ ਨੇ ਵ੍ਹਾਈਟ ਰੰਗ ਦੀ ਟੀ-ਸ਼ਰਟ ਪਾਈ ਹੈ ਉਸ 'ਤੇ 'ਦੇਸੀ ਗਰਲ' ਲਿਖਿਆ ਹੋਇਆ ਹੈ। ਹਾਲਾਂਕਿ ਇਸ 'ਚ ਉਸ ਦਾ ਪੂਰਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਸਿਰਫ ਥੋੜ੍ਹਾ ਜਿਹਾ ਚਿਹਰਾ, ਹੱਥ ਅਤੇ ਪੈਰ ਦਿਖਾਈ ਦੇ ਰਹੇ ਹਨ। ਕਿਸੇ ਨੇ ਉਸ ਨੂੰ ਫੜ੍ਹਿਆ ਹੋਇਆ ਹੈ ਅਤੇ ਉਹ ਕੈਮਰੇ ਵੱਲ ਦੇਖ ਰਹੀ ਹੈ। ਇਸ ਤਸਵੀਰ ਦੇ ਨਾਲ ਅਦਾਕਾਰਾ ਨੇ ਹੈਸ਼ਟੈਗ ਵੀ ਲਿਖਿਆ ਹੈ-'ਦੇਸੀ ਗਰਲ'। ਹੁਣ ਇਸ ਫੋਟੋ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਆਪਣਾ ਪਿਆਰ ਲੁਟਾ ਰਹੇ ਹਨ। 

PunjabKesari
ਕੁਝ ਦਿਨ ਪਹਿਲਾਂ ਪ੍ਰਿਯੰਕਾ ਲਾਸ ਏਂਜਲਸ ਦੇ ਘਰ 'ਚ ਚਿਲ ਕਰਦੀ ਦਿਖਾਈ ਦਿੱਤੀ ਸੀ। ਉਥੇ ਉਹ ਪਤੀ ਨਿਕ ਜੋਨਸ ਦੇ ਨਾਲ ਪੂਲ 'ਚ ਰਿਲੈਕਸ ਮੂਡ 'ਚ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖਾਣੇ ਤੋਂ ਲੈ ਕੇ ਲੇਟ ਨਾਈਟ ਪਾਰਟੀ ਤੱਕ ਦੀਆਂ ਸਭ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਸਨ।
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਜੋਨਸ ਨੇ ਮਦਰਸ ਡੇਅ ਮੌਕੇ ਆਪਣੀ ਧੀ ਨੂੰ ਸੋਸ਼ਲ ਮੀਡੀਆ 'ਤੇ ਇੰਟਰੋਡਿਊਸ ਕੀਤਾ ਸੀ। ਮਾਲਤੀ ਜਨਮ ਤੋਂ ਬਾਅਦ ਕਰੀਬ 100 ਦਿਨ  NICU 'ਚ ਰਹੀ ਸੀ। ਕਈ ਸਿਤਾਰਿਆਂ ਦੀ ਤਰ੍ਹਾਂ ਹੀ ਪ੍ਰਿਯੰਕਾ ਨੇ ਵੀ ਆਪਣੀ ਨੰਨ੍ਹੀ ਪਰੀ ਮਾਲਤੀ ਨੂੰ ਦੁਨੀਆ ਤੋਂ ਦੂਰ ਰੱਖਿਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਮਾਂ ਡਾਕਟਰ ਮਧੁ ਮਾਲਤੀ ਚੋਪੜਾ ਨੇ ਹਿੰਟ ਦਿੱਤਾ ਸੀ ਕਿ ਮਾਲਤੀ ਦੇ ਪਹਿਲੇ ਜਨਮਦਿਨ 'ਤੇ ਉਸ ਦਾ ਚਿਹਰਾ ਦਿਖਾਵਾਂਗੇ। 

PunjabKesari


author

Aarti dhillon

Content Editor

Related News