ਪ੍ਰਿਆ ਮਲਿਕ ਦੂਜੀ ਵਾਰ ਬਣੀ ਦੁਲਹਨ, ਅਦਾਕਾਰਾ ਨੇ ਦਿੱਲੀ ਦੇ ਗੁਰਦੁਆਰੇ ’ਚ ਕੀਤੀ ਆਨੰਦ ਕਾਰਜ ਦੀ ਰਸਮ

Tuesday, Oct 11, 2022 - 12:02 PM (IST)

ਪ੍ਰਿਆ ਮਲਿਕ ਦੂਜੀ ਵਾਰ ਬਣੀ ਦੁਲਹਨ, ਅਦਾਕਾਰਾ ਨੇ ਦਿੱਲੀ ਦੇ ਗੁਰਦੁਆਰੇ ’ਚ ਕੀਤੀ ਆਨੰਦ ਕਾਰਜ ਦੀ ਰਸਮ

ਮੁੰਬਈ- ‘ਬਿੱਗ ਬੌਸ 9’ ਫ਼ੇਮ ਪ੍ਰਿਆ ਮਲਿਕ ਆਖ਼ਿਰਕਾਰ ਦੂਜੀ ਵਾਰ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਪ੍ਰਿਆ ਨੇ 9 ਅਕਤੂਬਰ ਨੂੰ ਕਰਨ ਬਖਸ਼ੀ ਨਾਲ ਵਿਆਹ ਕੀਤਾ ਸੀ। ਦਿੱਲੀ ’ਚ ਆਨੰਦ ਕਾਰਜ ਦੀ ਰਸਮ ਨਿਭਾ ਕੇ ਇਹ ਜੋੜਾ ਇਕ-ਦੂਜੇ ਦਾ ਹੋ ਗਿਆ।

PunjabKesari

ਇਹ ਵੀ ਪੜ੍ਹੋ : ਬਿੱਗ-ਬੀ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ, ਕਿੰਨੀ ਜਾਇਦਾਦ ਦੇ ਹਨ ਮਾਲਕ

ਪ੍ਰਿਆ ਅਤੇ ਕਰਨ ਨੇ ਗੁਰਦੁਆਰੇ ’ਚ ਸਿੱਖ ਰੀਤੀ-ਰਿਵਾਜ਼ਾਂ ਦੇ ਮੁਤਾਬਕ ਬਹੁਤ ਹੀ ਸਾਦੇ ਅੰਦਾਜ਼ ’ਚ ਵਿਆਹ ਕਰਵਾਇਆ ਪਰ ਉਨ੍ਹਾਂ ਦੇ ਕਰੀਬੀ ਪਰਿਵਾਰ ਅਤੇ ਦੋਸਤਾਂ ਨੇ ਵਿਆਹ ’ਚ ਭਾਰੀ ਧੂਮ ਮਚਾਈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਪ੍ਰਿਆ ਹੈਵੀ ਪਿੰਕ ਕਲਰ ਦੇ ਲਹਿੰਗਾ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਚੋਕਰ ਨੈੱਕਲੇਸ, ਮਾਂਗ ਟਿੱਕਾ, ਨੱਥ, ਕਲੀਰੇ, ਸੋਨੇ ਦੀਆਂ ਚੂੜੀਆਂ, ਪ੍ਰਿਆ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।

PunjabKesari

ਇਸ ਦੇ ਨਾਲ ਹੀ ਕਰਨ ਚਿੱਟੇ ਰੰਗ ਦੇ ਬੰਦਗਲਾ ਸੂਟ ਅਤੇ ਗੁਲਾਬੀ ਰੰਗ ਦੀ ਪੱਗ ’ਚ ਬਹੁਤ ਵਧੀਆ ਲੱਗ ਰਹੇ ਸਨ। ਹਲਦੀ ਸਮਾਰੋਹ ’ਚ ਪ੍ਰਿਆ ਕਾਫ਼ੀ ਕਿਊਟ ਲੱਗ ਰਹੀ ਸੀ ਅਤੇ ਤਸਵੀਰ ’ਚ ਵੀ ਨਜ਼ਰ ਆ ਰਹੀ ਸੀ।

PunjabKesari

ਹਲਦੀ ਦੀ ਰਸਮ ਫੁੱਲਾਂ ਨਾਲ ਸੰਪੰਨ ਕੀਤੀ ਗਈ। ਪ੍ਰਿਆ ਦੇ ਚਮਕਦੇ ਚਿਹਰੇ ਤੋਂ ਉਸਦੀ ਖੁਸ਼ੀ ਮਹਿਸੂਸ ਕੀਤੀ ਜਾ ਸਕਦੀ ਹੈ। ਪ੍ਰਿਆ ਅਤੇ ਕਰਨ ਨੇ 2019 ’ਚ ਹੀ ਮੰਗਣੀ ਕਰ ਲਈ ਸੀ, ਪਰ ਇਸ ਦਾ ਐਲਾਨ 2020 ’ਚ ਕੀਤਾ ਸੀ।

PunjabKesari

ਕਰਨ ਦਾ ਪਰਿਵਾਰ ਦਿੱਲੀ ’ਚ ਰਹਿੰਦਾ ਹੈ, ਇਸ ਲਈ ਵਿਆਹ ਇੱਥੇ ਹੀ ਹੋਇਆ।ਦਿੱਲੀ ਦੇ ਇਕ ਬਿਜ਼ਨੈੱਸਮੈਨ ਹਨ।ਦੋਵੇਂ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਸਨ। ਆਖ਼ਰਕਾਰ ਹੁਣ ਦੋਵੇਂ ਪਤੀ ਅਤੇ ਪਤਨੀ ਬਣ ਗਏ ਹਨ। 

PunjabKesari

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

ਜੋੜੇ ਇਨ੍ਹਾਂ ਤਸਵੀਰਾਂ ’ਚ  ਜੋੜਾ ਬੇਹੱਦ ਖੁਸ਼ ਲੱਗ ਰਿਹਾ ਹੈ। ਹੁਣ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari


author

Shivani Bassan

Content Editor

Related News