ਪ੍ਰਿੰਸ ਨਰੂਲਾ ਦੇ ਪਿਤਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਤਨੀ ਤੇ ਭੈਣ ਹਾਲੇ ਵੀ ਹੈ ਦਾਖ਼ਲ

10/18/2020 3:49:00 PM

ਮੁੰਬਈ (ਬਿਊਰੋ) — ਪ੍ਰਸਿੱਧ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਇਨ੍ਹੀਂ ਦਿਨੀਂ ਮੁਸ਼ਕਿਸ ਦੌਰ ਚੋਂ ਲੰਘ ਰਹੇ ਹਨ। ਕੁਝ ਦਿਨ ਪਹਿਲਾਂ ਹੀ ਪ੍ਰਿੰਸ-ਯੁਵਿਕਾ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਵਾਇਰਲ ਬੀਮਾਰੀ ਡੇਂਗੂ ਦੇ ਚੱਲਦੇ ਹਸਪਤਾਲ 'ਚ ਦਾਖ਼ਲ ਹੋਇਆ ਸੀ, ਜਿਸ ਨਾਲ ਇਕ ਤਸਵੀਰ ਵੀ ਸਾਹਮਣੇ ਆਈ ਸੀ। ਹੁਣ ਹਸਪਤਾਲ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਪ੍ਰਿੰਸ ਦੇ ਪਿਤਾ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਮਿਲ ਗਈ ਹੈ। ਉਥੇ ਹੀ ਦੂਜੇ ਪਾਸੇ ਪਤਨੀ ਯੁਵਿਕਾ ਚੌਧਰੀ ਤੇ ਪਰਿਵਾਰ ਦੇ ਹੋਰ ਮੈਂਬਰ ਹਸਪਤਾਲ 'ਚ ਹੀ ਦਾਖ਼ਲ ਹਨ। ਪ੍ਰਿੰਸ ਦੇ ਪੂਰੇ ਪਰਿਵਾਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸੀ, ਜਿਸ ਤੋਂ ਬਾਅਦ ਸਾਰਿਆਂ ਦਾ ਟੈਸਟ ਵੀ ਕਰਵਾਇਆ ਗਿਆ ਸੀ। ਟੈਸਟ ਤੋਂ ਜਾਣਕਾਰੀ ਮਿਲੀ ਸੀ ਕਿ ਪ੍ਰਿੰਸ, ਯੁਵਿਕਾ, ਭੈਣ ਗੀਤਿਕਾ ਸਣੇ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ 'ਚ ਹਨ। ਹੁਣ ਦੱਸਿਆ ਜਾ ਰਿਹਾ ਹੈ ਅਦਾਕਾਰ ਦੇ ਪਿਤਾ ਜੋਗਿੰਦਰ ਪਾਲ ਨਰੂਲਾ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲਾਂਕਿ ਬਾਕੀ ਪਰਿਵਾਰਕ ਮੈਂਬਰ ਹਸਪਤਾਲ 'ਚ ਹੀ ਦਾਖ਼ਲ ਹਨ। ਪ੍ਰਿੰਸ ਨਰੂਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਹ ਪਤਨੀ ਯੁਵਿਕਾ ਨੂੰ ਗਲੇ ਲਾਉਂਦੇ ਨਜ਼ਰ ਆਏ ਸਨ।

ਪ੍ਰਿੰਸ ਨਰੂਲਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਰੇ ਲੋਕਾਂ ਦੇ ਸੁਰੱਖਿਅਤ ਰਹਿਣ ਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਪ੍ਰਿੰਸ ਨਰੂਲਾ ਨੇ ਪਤਨੀ ਯੁਵਿਕਾ ਨੂੰ ਗਲੇ ਲਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਅਸੀਂ ਸਾਰੇ ਜਲਦੀ ਠੀਕ ਹੋ ਜਾਵਾਂਗੇ। ਸਾਨੂੰ ਵਾਇਰਲ ਹੋ ਗਿਆ ਹੈ। ਜਿਹੜੇ ਵੀ ਚੰਡੀਗੜ੍ਹ ਜਾਂ ਮੋਹਾਲੀ ਦੇ ਸਾਈਡ ਵੱਲ ਹਨ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵਾਇਰਲ ਹਵਾ 'ਚ ਮੌਜ਼ੂਦ ਹੈ। ਜੇਕਰ ਕਿਸੇ ਨੂੰ ਵੀ ਹੋਇਆ ਤਾਂ ਤੁਹਾਡੇ ਘਰ ਸਾਰਿਆਂ ਨੂੰ ਹੋ ਜਾਵੇਗਾ ਅਤੇ ਇਹ ਬਹੁਤ ਦਰਦਨਾਕ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਪਾ ਕੇ ਰੱਖੋ ਤੇ ਬਾਹਰ ਦਾ ਖਾਣਾ ਬੰਦ ਕਰੋ।'

ਦੱਸਣਯੋਗ ਹੈ ਕਿ 12 ਅਕਤੂਬਰ ਨੂੰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਦੂਜੀ ਵਰ੍ਹੇਗੰਢ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਕਰੀਬੀਆਂ ਨਾਲ ਮਨਾਇਆ ਸੀ। ਯੁਵਿਕਾ ਨੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਸੀ, ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ। ਮੇਰੇ ਕੋਲ ਤੁਹਾਡੀਆਂ ਵਿਸ਼ੇਜ਼ ਲਈ ਸ਼ਬਦ ਨਹੀਂ ਹਨ। ਡੇਂਗੂ ਦਾ ਪਤਾ ਲੱਗਣ 'ਤੇ ਅਸੀਂ ਇਸ ਵਾਰ ਸੈਲੀਬ੍ਰੇਟ ਨਹੀਂ ਕੀਤਾ। ਸ਼ੁਕਰ ਹੈ ਕਿ ਕੋਰੋਨਾ ਨਹੀਂ ਹੈ। ਅਸੀਂ ਕੁਝ ਦਿਨਾਂ 'ਚ ਠੀਕ ਹੋ ਜਾਵਾਂਗੇ। ਤੁਸੀਂ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਮੇਰੇ ਪਾਰਟਨਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁੱਭਕਾਮਨਾਵਾਂ।'


sunita

Content Editor sunita