ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਨੇ ਆਪਣੀ ਪਹਿਲੀ ਵੈੱਬ ਸੀਰੀਜ਼ ਦੀ ਸਾਂਝੀ ਕੀਤੀ ਪਿਆਰੀ ਝਲਕ

Friday, Oct 08, 2021 - 02:21 PM (IST)

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਨੇ ਆਪਣੀ ਪਹਿਲੀ ਵੈੱਬ ਸੀਰੀਜ਼ ਦੀ ਸਾਂਝੀ ਕੀਤੀ ਪਿਆਰੀ ਝਲਕ

ਮੁੰਬਈ (ਬਿਊਰੋ) - ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਜੋੜੀ ਬੈਕ-ਟੁ-ਬੈਕ ਇਕੱਠੇ ਕਈ ਪ੍ਰੋਜੈਕਟਸ ਕਰ ਰਹੇ ਹਨ। ਇਹ ਜੋੜੀ ਹੁਣ ਪਹਿਲੀ ਵਾਰ ਤੁਹਾਨੂੰ ਸਭ ਨੂੰ ਇਕ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ। ਜੀ ਹਾਂ ਪ੍ਰਿੰਸ ਨਰੂਲਾ ਤੇ ਯੁਵਿਕਾ ਦੀ ਆਉਣ ਵਾਲੀ ਪਹਿਲੀ ਵੈੱਬ ਸੀਰੀਜ਼ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਵੈੱਬ ਸੀਰੀਜ਼ ਦਾ ਨਾਮ 'ਸ਼ਬਾਨਾ' ਹੈ, ਜੋ ਉੱਲੂ ਔਰੀਜ਼ਨਲਸ 'ਤੇ ਰਿਲੀਜ਼ ਹੋਣ ਵਾਲੀ ਹੈ।

PunjabKesari 

ਫਿਲਹਾਲ ਇਸ ਵੈੱਬ ਸੀਰੀਜ਼ ਦਾ ਸਿਰਫ਼ ਪੋਸਟਰ ਲੌਂਚ ਕੀਤਾ ਗਿਆ ਹੈ। ਇਹ ਸੀਰੀਜ਼ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਪ੍ਰਿੰਸ ਨਰੂਲਾ ਨੇ ਇਸ ਸੀਰੀਜ਼ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਦੋਨੋਂ ਇਹ ਸੀਰੀਜ਼ ਕਰ ਰਹੇ ਹਾਂ, ਆਪ ਸਭ ਨਾਲ ਵਾਅਦਾ ਕਰਦਾ ਹਾਂ ਕਿ ਇਹ ਸੀਰੀਜ਼ ਤਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ। ਸਾਡੇ ਦੋਨਾਂ ਲਈ ਇਹ ਬਹੁਤ ਵੱਡਾ ਚੈਲੇਂਜ ਸੀ, ਹੁਣ ਤੁਸੀਂ ਸਾਰੇ ਦੇਖ ਕੇ ਦੱਸਣਾ ਕਿ ਤਹਾਨੂੰ ਇਹ ਸੀਰੀਜ਼ ਕਿਵੇਂ ਦੀ ਲੱਗੀ।''

ਲੁੱਕਸ ਦੀ ਗੱਲ ਕਰੀਏ ਤਾਂ ਪੋਸਟਰ 'ਚ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਲੁਕ ਬੇਹੱਦ ਸਿੰਪਲ ਤੇ ਡਿਫਰੈਂਟ ਲੱਗ ਰਹੀ ਹੈ। ਦੋਨਾਂ ਦੀ ਪਹਿਲੀ ਵੈੱਬ ਸੀਰੀਜ਼ ਲਈ ਕਈ ਸਿਤਾਰੇ ਕਲਾਕਾਰ ਵੀ ਕੁਮੈਂਟਸ ਰਹੀ ਵਧਾਈ ਭੇਜ ਰਹੇ ਹਨ। ਦੋਹਾ ਦੇ ਫੈਨਜ਼ ਨੂੰ ਹੁਣ ਇੰਤਜ਼ਾਰ ਹੈ ਤਾਂ ਬੱਸ ਇਸ ਸੀਰੀਜ਼ ਦੀ ਰਿਲੀਜ਼ਿੰਗ ਦਾ। 

ਨੋਟ - ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News