ਪ੍ਰਾਈਮ ਵੀਡੀਓ ਨੇ ਸਭ ਤੋਂ ਵੱਡੀ ਸਲੇਟ ਦੀ ਕੀਤੀ ਘੁੁੰਢ ਚੁਕਾਈ, 70 ਸੀਰੀਜ਼ ਅਤੇ ਫਿਲਮਾਂ ਸ਼ਾਮਲ

Thursday, Mar 21, 2024 - 11:28 AM (IST)

ਪ੍ਰਾਈਮ ਵੀਡੀਓ ਨੇ ਸਭ ਤੋਂ ਵੱਡੀ ਸਲੇਟ ਦੀ ਕੀਤੀ ਘੁੁੰਢ ਚੁਕਾਈ, 70 ਸੀਰੀਜ਼ ਅਤੇ ਫਿਲਮਾਂ ਸ਼ਾਮਲ

ਭਾਰਤ ਦੇ ਸਭ ਤੋਂ ਪਸੰਦੀਦਾ ਮਨੋਰੰਜਨ ਸਥਾਨ, ਪ੍ਰਾਈਮ ਵੀਡੀਓ ਨੇ ਆਪਣੇ ਦੂਜੇ ਪ੍ਰਾਈਮ ਵੀਡੀਓ ਪ੍ਰੈਜ਼ੇਂਟਸ ਇੰਡੀਆ ਸ਼ੋਅਕੇਸ ਵਿਚ ਦੇਸ਼ ’ਚ ਆਪਣੀ ਹੁਣ ਤੱਕ ਦੀ ਸਭ ਤੋਂ ਅਹਿਮ ਅਤੇ ਵੱਖੋ-ਵੱਖਰੇ ਕੰਟੈਂਟ ਦੀ ਘੁੰਢ ਚੁਕਾਈ ਕੀਤੀ ਹੈ, ਜਿਸ ਵਿਚ ਲਗਭਗ 70 ਸੀਰੀਜ਼ ਅਤੇ ਫਿਲਮਾਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦਾ ਪ੍ਰੀਮੀਅਰ ਆਉਂਦੇ ਦੋ ਸਾਲਾਂ ’ਚ ਸਰਵਿਸ ’ਤੇ ਕੀਤਾ ਜਾਵੇਗਾ। 40 ਓਰਿਜ਼ਨਲ ਸੀਰੀਜ਼ ਤੇ ਫਿਲਮਾਂ ਅਤੇ ਭਾਰਤ ਦੀਆਂ ਕੁਝ ਸਭ ਤੋਂ ਵੱਡੀਆਂ ਅਤੇ ਚਿਰਾਂ ਤੋਂ ਉਡੀਕ ’ਚ ਰਹੀਆਂ ਫਿਲਮਾਂ ਵਿਚੋਂ 29 ਦੇ ਨਾਲ, ਨਵੀਂ ਸਲੇਟ ਗਾਹਕਾਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਨੂੰ ਜੁੜੇ ਰੱਖਣ ਲਈ ਸਭ ਤੋਂ ਵਧੀਆ ਭਾਰਤੀ ਮਨੋਰੰਜਨ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।
ਪ੍ਰਾਈਮ ਵੀਡੀਓ ਦੇ ਆਉਣ ਵਾਲੇ ਓਰਿਜ਼ਨਲ, ਘਰ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਪੇਸ਼ ਕਰਦੇ ਹਨ, ਜਿਸ ਵਿਚ ਹਿੰਦੀ, ਤਮਿਲ ਅਤੇ ਤੇਲਗੂ ਵਿਚ ਕਈ ਸ਼ੈਲੀਆਂ ਵਿਚ ਸੀਰੀਜ਼ ਅਤੇ ਫ਼ਿਲਮਾਂ ਦੀ ਇਕ ਵਿਸਥਾਰਤ ਲੜੀ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਰੋਮਾਂਚਕ ਥ੍ਰਿਲਰ ਅਤੇ ਦਿਲਚਸਪ ਨਾਟਕਾਂ ਤੋਂ ਲੈ ਕੇ ਕਾਮੇਡੀ ਅਤੇ ਰੌਂਗਟੇ ਖੜੇ ਕਰ ਦੇਣ ਵਾਲੀ ਹੌਰਰ ਤੱਕ, ਦਿਲਚਸਪ ਗੈਰ-ਸਕ੍ਰਿਪਟੇਡ ਸ਼ੋਅ, ਨੌਜਵਾਨਾਂ ਲਈ ਦਿਲਚਸਪ ਕਹਾਣੀਆਂ, ਹਾਈ-ਆਕਟੇਨ ਐਕਸ਼ਨ ਅਤੇ ਆਕਰਸ਼ਕ ਸੰਗੀਤ ਨਾਟਕ, ਵੱਖ-ਵੱਖ ਲਿਸਟ ਸਰਵੋਤਮ ਸਥਾਨਕ ਕਹਾਣੀਆਂ ਨੂੰ ਸਕ੍ਰੀਨ ’ਤੇ ਲੈ ਕੇ ਆਉਂਦੀ ਹੈ। ਇਹ ਭਾਰਤ ਦੇ ਕੁਝ ਸਭ ਤੋਂ ਵੱਕਾਰੀ ਫਿਲਮ ਸਟੂਡੀਓਜ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਦੇ ਇਲਾਵਾ ਸ਼ਾਮਲ ਹਨ, ਥਿਏਟਰ ਦੇ ਪ੍ਰੀਮੀਅਰ ਤੋਂ ਬਾਅਦ ਸੇਵਾ ’ਤੇ ਦੇਖਣ ਲਈ ਉਪਲਬਧ ਹੋਣਗੀਆਂ।

ਭਾਰਤ ਦੇ ਕੰਟਰੀ ਡਾਇਰੈਕਟਰ ਸੁਸ਼ਾਂਤ ਸ਼੍ਰੀਰਾਮ
ਬਿਹਤਰੀਨ ਮਨੋਰੰਜਨ ਨਾਲ ਸੁਪਰ-ਸੇਵਾ ਦੇਣ ’ਤੇ ਧਿਆਨ

‘ਸਾਡਾ ਫੋਕਸ ਭਾਰਤੀ ਗਾਹਕਾਂ ਨੂੰ ਸਾਰੇ ਫਾਰਮੈਟਾਂ ਵਿਚ ਬਿਹਤਰੀਨ ਮਨੋਰੰਜਨ ਨਾਲ ਸੁਪਰ-ਸੇਵਾ ਪ੍ਰਦਾਨ ਕਰਨਾ ਹੈ। ਸਿਰਜਣਾਤਮਕ ਮੂਲ ਸੀਰੀਜ਼ ਅਤੇ ਫਿਲਮਾਂ, ਡਾਇਰੈਕਟ-ਟੂ-ਸਰਵਿਸ ਪ੍ਰੀਮੀਅਰ ਤੋਂ ਲੈ ਕੇ ਵੱਖ-ਵੱਖ ਭਾਸ਼ਾਵਾਂ ਵਿਚ ਕੁਝ ਸਭ ਤੋਂ ਵੱਡੀਆਂ ਹਿੱਟ ਦੇ ਨਾਟਕੀਆ ਪੋਸਟ ਲਾਂਚ ਤੱਕ ਸਾਡਾ ਟੀਚਾ ਗਾਹਕਾਂ ਦੇ ਲਈ ਮਨੋਰੰਜਨ ਦੀ ਪਹਿਲੀ ਪਸੰਦ ਬਣਨ ਦਾ ਹੈ। ‘ਪ੍ਰਾਈਮ ਵੀਡੀਓ’, ਭਾਰਤ ਦੇ ਕੰਟਰੀ ਡਾਇਰੈਕਟਰ ਸੁਸ਼ਾਂਤ ਸ਼੍ਰੀਰਾਮ ਨੇ ਕਿਹਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਮੰਗੇਤਰ ਕਹੀ ਜਾਣ ਵਾਲੀ ਕੁੜੀ ਆ ਗਈ ਸਾਹਮਣੇ, ਕੈਮਰੇ ਮੂਹਰੇ ਦੱਸਿਆ ਸਾਰਾ ਸੱਚ, ਦੇਖੋ ਵੀਡੀਓ

‘ਸਾਡੇ ਕੰਟੈਂਟ ਨੇ 2023 ਵਿਚ ਨਵੇਂ ਰਿਕਾਰਡ ਬਣਾਏ ਹਨ, ਜਿਸ ਨਾਲ ਭਾਰਤ ਨੂੰ ਨਵੇਂ ਗਾਹਕ ਪ੍ਰਾਪਤੀ ਅਤੇ ਪ੍ਰਾਈਮ ਮੈਂਬਰ ਕਾਰੋਬਾਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਮੁੱਖ ਬਣੇ ਰਹਿਣ ਵਿਚ ਮਦਦ ਕੀਤੀ ਹੈ। ਅਸੀਂ ਗਾਹਕਾਂ ਤੋਂ ਮਿਲੇ ਪਿਆਰ ਤੋਂ ਪ੍ਰਭਾਵਿਤ ਹਾਂ ਅਤੇ ਚਾਹੁੰਦੇ ਹਾਂ ਕਿ ਸਾਡੀ ਸੇਵਾ ਦੀ ਹਰ ਕਹਾਣੀ ਕਿਸੇ ਦਾ ਮਨਪਸੰਦ ਸ਼ੋਅ ਜਾਂ ਫ਼ਿਲਮ ਹੋਵੇ। “ਇਸਦੇ ਮੁਤਾਬਿਕ ਅਸੀਂ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ, ਸਭ ਤੋਂ ਵੱਖਰੀ ਸਲੇਟ ਦੀ ਘੁੰਢ ਚੁਕਾਈ ਲਈ ਉਤਸ਼ਾਹਿਤ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਸਾਡੀਆਂ ਆਉਣ ਵਾਲੀਆਂ ਸੀਰੀਜ਼ ਅਤੇ ਫਿਲਮਾਂ ਨਾ ਸਿਰਫ਼ ਭਾਰਤ ਵਿਚ ਸਗੋਂ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨਗੀਆਂ।’

ਭਾਰਤ ਅਤੇ ਦੱਖਣ ਪੂਰਬੀ ਏਸ਼ੀਆ ਦੀ ਮੁੱਖ ਅਪਰਨਾ
ਕਹਾਣੀਆਂ ਲਈ ਗਲੋਬਲ ਸ਼ੋਅਕੇਸ ਬਣਨ ਦਾ ਮਿਸ਼ਨ

ਪ੍ਰਾਈਮ ਵੀਡੀਓ ’ਚ ਓਰਿਜ਼ਨਲ, ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੀ ਪ੍ਰਮੁੱਖ ਅਪਰਨਾ ਪੁਰੋਹਿਤ ਨੇ ਕਿਹਾ, ‘ਵੱਖ-ਵੱਖ, ਪ੍ਰਮਾਣਿਕ ਅਤੇ ਭਾਰਤੀ ਕਹਾਣੀਆਂ ਲਈ ਇਕ ਆਲਮੀ ਸ਼ੋਅਕੇਸ ਬਣਨਾ ਸਾਡਾ ਮਿਸ਼ਨ ਰਿਹਾ ਹੈ, ਜੋ ਭਾਸ਼ਾਈ ਅਤੇ ਭੂਗੋਲਿਕ ਸੀਮਾਵਾਂ ਨੂੰ ਪਾਰ ਕਰ ਸਕੇ।’ ਸਿਰਫ 2023 ਦੇ ਕਿਸੇ ਵੀ ਹਫ਼ਤੇ ਵਿਚ ਸਾਡਾ ਕੰਟੈਂਟ 210 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਦੇਖਿਆ ਗਿਆ ਸੀ। 52 ਹਫ਼ਤਿਆਂ ਵਿਚੋਂ 43 ਹਫ਼ਤਿਆਂ ਲਈ ਪ੍ਰਾਈਮ ਵੀਡੀਓ ਦੁਨੀਆ ਭਰ ਵਿਚ ਟੋਪ 10 ਵਿਚ ਪ੍ਰਚਲਿਤ ਰਿਹਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ

ਸਾਡੇ ਸ਼ੋਅ ਅਤੇ ਫਿਲਮਾਂ ਦੇ ਰਾਸ਼ਟਰੀ ਅਤੇ ਗਲੋਬਲ ਪ੍ਰਭਾਵ ਨੂੰ ਦੇਖਣਾ ਤਸੱਲੀਬਖ਼ਸ਼ ਰਿਹਾ ਹੈ ਅਤੇ ਇਹ ਸਾਨੂੰ ਗਲੋਬਲ ਪਲੇਟਫਾਰਮ ’ਤੇ ਭਾਰਤੀ ਕੰਟੈਂਟ ਨੂੰ ਅੱਗੇ ਲਿਜਾਣ ਲਈ ਪ੍ਰੇਰਿਤ ਕਰਦਾ ਹੈ। ਕਹਾਣੀਕਾਰਾਂ ਅਤੇ ਪ੍ਰਤਿਭਾਵਾਂ ਦੇ ਘਰ ਦੇ ਰੂਪ ਵਿਚ ਅਸੀਂ ਭਾਰਤੀ ਮਨੋਰੰਜਨ ਦੇ ਕੁਝ ਸਭ ਤੋਂ ਵੱਧ ਉਤਪਾਦਕ ਨਾਵਾਂ ਨਾਲ ਸਾਂਝੇਦਾਰੀ ਕਰਨ ਅਤੇ ਗਤੀਸ਼ੀਲ, ਨਵੀਆਂ ਆਵਾਜ਼ਾਂ ਨੂੰ ਮਜ਼ਬੂਤ ਕਰਨ ਲਈ, ਅਜਿਹੀ ਕਹਾਣੀਆਂ ਬਣਾਉਣ ਲਈ ਉਤਸ਼ਾਹਿਤ ਹਾਂ, ਜੋ ਨਵੀਂ, ਸ਼ਕਤੀਸ਼ਾਲੀ, ਪ੍ਰੇਰਨਾਦਾਈ ਅਤੇ ਮਨੋਰੰਜਕ ਹਨ। ਸਾਨੂੰ ਭਰੋਸਾ ਹੈ ਕਿ ਸਾਡੀਆਂ ਆਉਣ ਵਾਲੀਆਂ ਸੀਰੀਜ਼ ਅਤੇ ਫਿਲਮਾਂ ਭਾਰਤ ਤੋਂ ਹੋਰ ਜ਼ਿਆਦਾ ਰੋਮਾਂਚਕ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਰਾਹ ਪੱਧਰਾ ਕਰਨਗੀਆਂ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

sunita

Content Editor

Related News