ਪ੍ਰਾਈਮ ਵੀਡੀਓ ਨੇ 24 ਨਵੰਬਰ ਨੂੰ ‘ਦਿ ਵਿਲੇਜ’ ਦੇ ਵਰਲਡ ਵਾਈਡ ਪ੍ਰੀਮੀਅਰ ਦਾ ਐਲਾਨ ਕੀਤਾ

Friday, Nov 10, 2023 - 12:59 PM (IST)

ਪ੍ਰਾਈਮ ਵੀਡੀਓ ਨੇ 24 ਨਵੰਬਰ ਨੂੰ ‘ਦਿ ਵਿਲੇਜ’ ਦੇ ਵਰਲਡ ਵਾਈਡ ਪ੍ਰੀਮੀਅਰ ਦਾ ਐਲਾਨ ਕੀਤਾ

ਮੁੰਬਈ (ਬਿਊਰੋ) - ਭਾਰਤ ’ਚ ਦਰਸ਼ਕਾਂ ਦੇ ਸਭ ਤੋਂ ਪਿਆਰੇ ਮਨੋਰੰਜਨ ਸਥਾਨ ਪ੍ਰਾਈਮ ਵੀਡੀਓ ਨੇ ਬਹੁਤ-ਉਡੀਕੀ ਜਾ ਰਹੀ ਪ੍ਰੀਮੀਅਮ ਤਮਿਲ ਹਾਰਰ ਓਰਿਜਨਲ ਸੀਰੀਜ਼ ‘ਦਿ ਵਿਲੇਜ’ ਦੇ ਪ੍ਰੀਮੀਅਰ ਦੀ ਮਿਤੀ ਦਾ ਐਲਾਨ ਕੀਤਾ। 

ਇਹ ਵੀ ਖ਼ਬਰ ਪੜ੍ਹੋ - ਜਦੋਂ ਕਰਨ ਔਜਲਾ ਨੇ ਬਲਕੌਰ ਸਿੰਘ ਨੂੰ ਕਿਹਾ ਸੀ- ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ

ਮਿਲਿੰਦ ਰਾਉ ਦੁਆਰਾ ਨਿਰਦੇਸ਼ਿਤ ‘ਦਿ ਵਿਲੇਜ’ ਅਸ਼ਵਿਨ ਸ਼੍ਰੀਵਤਸੰਗਮ, ਵਿਵੇਕ ਰੰਗਾਚਾਰੀ ਤੇ ਸ਼ਮੀਕ ਦਾਸਗੁਪਤਾ ਦੇ ਇਸੇ ਨਾਮ ਦੇ ਗ੍ਰਾਫਿਕ ਹਾਰਰ ਨਾਵਲ ’ਤੇ ਅਧਾਰਤ ਹੈ, ਜਿਸ ਨੂੰ ਸ਼ੁਰੂ ’ਚ ਯਾਲੀ ਡ੍ਰੀਮ ਵਰਕਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 

ਇਹ ਵੀ ਖ਼ਬਰ ਪੜ੍ਹੋ -  ਕਾਸਮੈਟਿਕ ਸਰਜਰੀ ਦੌਰਾਨ 29 ਸਾਲਾ ਅਦਾਕਾਰਾ ਦੀ ਮੌਤ, ਇੱਕੋ ਸਮੇਂ 4 ਵਾਰ ਪਿਆ ਦਿਲ ਦਾ ਦੌਰਾ

ਇਹ ਸੀਰੀਜ਼ 24 ਨਵੰਬਰ ਨੂੰ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ 240 ਦੇਸ਼ਾਂ ਤੇ ਪ੍ਰਦੇਸ਼ਾਂ ’ਚ ਸਿਰਫ ਪ੍ਰਾਈਮ ਵੀਡੀਓ ’ਤੇ ਤਮਿਲ ’ਚ ਪ੍ਰੀਮੀਅਰ ਕਰਨ ਲਈ ਤਿਆਰ ਹੈ, ਜਿਸ ਨੂੰ ਤੇਲਗੂ, ਮਲਿਆਲਮ, ਕੰਨੜ ਤੇ ਹਿੰਦੀ ’ਚ ਡੱਬ ਕੀਤਾ ਗਿਆ ਹੈ ਤੇ ਇਸ ਦੇ ਸਬਟਾਈਟਲ ਅੰਗਰੇਜ਼ੀ ’ਚ ਵੀ ਮੌਜੂਦ ਹਨ। ‘ਦਿ ਵਿਲੇਜ’ ਪ੍ਰਾਈਮ ਮੈਂਬਰਸ਼ਿਪ ’ਚ ਸ਼ਾਮਲ ਕੀਤੀ ਗਈ ਸਭ ਤੋਂ ਨਵੀਂ ਸੀਰੀਜ਼ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News