ਸਟੇਜ ’ਤੇ ਹਮਲਾ ਹੋਣ ਮਗਰੋਂ ਸਾਹਮਣੇ ਆਇਆ ਪ੍ਰੇਮ ਢਿੱਲੋਂ ਦਾ ਬਿਆਨ, ਜਾਣੋ ਕੀ ਲਿਖਿਆ

Wednesday, Feb 16, 2022 - 10:01 AM (IST)

ਸਟੇਜ ’ਤੇ ਹਮਲਾ ਹੋਣ ਮਗਰੋਂ ਸਾਹਮਣੇ ਆਇਆ ਪ੍ਰੇਮ ਢਿੱਲੋਂ ਦਾ ਬਿਆਨ, ਜਾਣੋ ਕੀ ਲਿਖਿਆ

ਚੰਡੀਗੜ੍ਹ (ਬਿਊਰੋ)– ਬੀਤੇ ਦਿਨ ਤੋਂ ਸੋਸ਼ਲ ਮੀਡੀਆ ’ਤੇ ਪ੍ਰੇਮ ਢਿੱਲੋਂ ਦੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪ੍ਰੇਮ ਢਿੱਲੋਂ ਦੇ ਸਟੇਜ ਸ਼ੋਅ ਦੀ ਹੈ, ਜਿਸ ਦੌਰਾਨ ਉਸ ’ਤੇ ਹਮਲਾ ਹੋ ਜਾਂਦਾ ਹੈ।

ਵੀਡੀਓ ’ਚ ਪ੍ਰੇਮ ਢਿੱਲੋਂ ’ਤੇ ਹਮਲਾ ਕਰਨ ਵਾਲਾ ਗੁਰ ਚਾਹਲ ਦੱਸਿਆ ਜਾ ਰਿਹਾ ਹੈ। ਗੁਰ ਚਾਹਲ ਰੈਪਰ ਸੁਲਤਾਨ ਦਾ ਮਿੱਤਰ ਹੈ ਤੇ ਦੋਵੇਂ ਬੀਬਾ ਬੁਆਏਜ਼ ਨਾਂ ਦੇ ਮਿਊਜ਼ਿਕ ਗਰੁੱਪ ਦਾ ਹਿੱਸਾ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ 'ਚ ਹੋਇਆ ਦਿਹਾਂਤ (ਵੀਡੀਓ)

ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤੇ ਇਸ ਘਟਨਾ ਤੋਂ ਬਾਅਦ ਹੁਣ ਪ੍ਰੇਮ ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪ੍ਰੇਮ ਢਿੱਲੋਂ ਨੇ ਟਵੀਟ ਕਰਕੇ ਘਟਨਾ ’ਤੇ ਆਪਣਾ ਪੱਖ ਰੱਖਿਆ ਹੈ।

ਪ੍ਰੇਮ ਨੇ ਲਿਖਿਆ, ‘ਬੀਤੀ ਰਾਤ ਦੀ ਘਟਨਾ ਤੋਂ ਬਾਅਦ ਮੈਨੂੰ ਪਿਆਰ ਤੇ ਸਮਰਥਨ ਕਰਨ ਵਾਲਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਮੈਸਿਜ ਤੇ ਕਾਲਸ ਕਰਕੇ ਹਾਲਚਾਲ ਪੁੱਛਣ ਵਾਲਿਆਂ ਦਾ ਧੰਨਵਾਦੀ ਹਾਂ। ਮੈਂ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਨਫ਼ਰਤ ਜਾਂ ਨੈਗੇਟੀਵਿਟੀ ਨਾ ਫੈਲਾਉਣ ਕਿਉਂਕਿ ਇਸ ਸਮੇਂ ਸਭ ਕੁਝ ਠੀਕ ਹੈ।’

PunjabKesari

ਦੱਸ ਦੇਈਏ ਕਿ ਇਸ ਟਵੀਟ ਨੂੰ ਪ੍ਰੇਮ ਢਿੱਲੋਂ ਨੇ ਇੰਸਟਾਗ੍ਰਾਮ ਸਟੋਰੀ ’ਚ ਵੀ ਸਾਂਝਾ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News