''ਮਿਸਟਰ ਨਟਵਰਲਾਲ'' ਦੇ ਫੈਨ ਨਿਕਲੇ ਪ੍ਰੀਤੀ ਜ਼ਿੰਟਾ ਦੇ ਬੱਚੇ, KBC ਦੇ ਮੰਚ ''ਤੇ ਹੋਇਆ ਖੁਲਾਸਾ"
Tuesday, Aug 11, 2026 - 12:32 PM (IST)
ਮੁੰਬਈ (ਏਜੰਸੀ)- ਕੌਣ ਬਣੇਗਾ ਕਰੋੜਪਤੀ ਦੇ ਪ੍ਰੀਮੀਅਰ ਐਪੀਸੋਡ ਵਿੱਚ ਸੰਨੀ ਦਿਓਲ, ਪ੍ਰੀਤੀ ਜ਼ਿੰਟਾ ਅਤੇ ਆਮਿਰ ਖਾਨ ਸੀਜ਼ਨ ਦੇ ਪਹਿਲੇ ਮਹਿਮਾਨ ਵਜੋਂ ਸ਼ਾਮਲ ਹੋਏ। ਮੇਜ਼ਬਾਨ ਅਮਿਤਾਭ ਬੱਚਨ ਨਾਲ ਹੌਟ ਸੀਟ 'ਤੇ ਇੱਕ ਮਜ਼ੇਦਾਰ ਗੱਲਬਾਤ ਦੌਰਾਨ, ਪ੍ਰੀਤੀ ਜ਼ਿੰਟਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਇਹ ਸੁਪਰਸਟਾਰ ਕਿੰਨੇ ਪਸੰਦੀਦਾ ਹਨ।
ਗੱਲਬਾਤ ਉਦੋਂ ਸ਼ੁਰੂ ਹੋਈ ਜਦੋਂ ਅਦਾਕਾਰਾ ਨੇ ਹੋਸਟ ਨੂੰ ਪੁੱਛਿਆ, "ਤੁਸੀਂ ਅੰਦਾਜ਼ਾ ਲਗਾਓ ਫਿਲਮ ਇੰਡਸਟਰੀ ਵਿੱਚੋਂ ਮੇਰੇ ਘਰ ਵਿੱਚ ਸਭ ਤੋਂ ਜ਼ਿਆਦਾ ਪਾਪੂਲਰ ਕੌਣ ਹੈ? ਜਿਸ 'ਤੇ ਬਿੱਗ ਬੀ ਨੇ ਮਜ਼ਾਕ ਵਿੱਚ ਕਿਹਾ, "ਕੋਈ ਵੀ ਨਹੀਂ।" ਅਦਾਕਾਰਾ ਨੇ ਅੱਗੇ ਦੱਸਿਆ ਕਿ ਉਸਦੇ ਬੱਚੇ ਮੈਗਾਸਟਾਰ ਨੂੰ ਉਨ੍ਹਾਂ ਦੇ ਮਸ਼ਹੂਰ ਗੀਤ "ਮੇਰੇ ਪਾਸ ਆਓ ਮੇਰੇ ਦੋਸਤੋ" (1979 ਦੀ ਫਿਲਮ ਮਿਸਟਰ ਨਟਵਰਲਾਲ ਤੋਂ) ਰਾਹੀਂ ਸਭ ਤੋਂ ਵੱਧ ਜਾਣਦੇ ਹਨ। ਅਦਾਕਾਰ ਨੇ ਕਿਹਾ, ਤੁਸੀਂ, ਪਰ ਤੁਹਾਡੀਆਂ ਫਿਲਮਾਂ ਲਈ ਨਹੀਂ, ਮਾਫ਼ ਕਰਨਾ ਮੇਰੇ ਬੱਚੇ ਤੁਹਾਡਾ ਉਹ ਗਾਣਾ ਸੁਣਦੇ ਹਨ। ਉਹ ਮੈਨੂੰ ਕਹਿੰਦੇ ਹਨ, ਮੰਮੀ ਸ਼ੇਰ ਵਾਲਾ ਗਾਣਾ ਲਗਾਓ.. ਮੇਰੇ ਪਾਸ ਆਓ ਮੇਰੇ ਦੋਸਤੋ... ਉਹ ਜੋ ਤੁਸੀਂ ਕਰਦੇ ਹੋ ਜਿੰਗਲ ਟਿਊਨਜ਼, ਮੇਰੇ ਬੱਚੇ ਹਮੇਸ਼ਾ ਉਹ ਕਰਦੇ ਰਹਿੰਦੇ ਹਨ।"
ਪ੍ਰੀਤੀ ਦੀ ਗੱਲ ਸੁਣ ਕੇ ਸਟੂਡੀਓ ਵਿੱਚ ਮੌਜੂਦ ਸਾਰੇ ਲੋਕ ਹੱਸ ਪਏ, ਜਿਸ ਤੋਂ ਬਾਅਦ ਬਿਗ ਬੀ ਨੇ ਇਕ ਮਜ਼ੇਦਾਰ ਕਿੱਸਾ ਸਾਂਝਾ ਕਰਦਿਆਂ ਕਿਹਾ, 'ਚੱਲੋ ਧਨੰਵਾਦ, ਉਹ ਕਿਸੀ ਫਿਲਮ ਨਾਲ ਮੇਰਾ ਸਬੰਧ ਰੱਖਦੇ ਹਨ...ਇੰਨੇ ਬੱਚਿਆਂ ਦੇ ਮਾਪੇ ਮਿਲਦੇ ਹਨ, ਉਹ ਆ ਕੇ ਕਹਿੰਦੇ ਹਨ ਸਾਡਾ ਛੋਟਾ ਬੱਚਾ ਹੈ 5 ਸਾਲ ਦਾ, ਤੁਹਾਡੀ ਤਸਵੀਰ ਵੇਖਦੇ ਹੀ ਕਹਿੰਦਾ ਹੈ ਕੇਬੀਸੀ ਅੰਕਲ...ਯਾਨੀ 50-55 ਸਾਲ ਹੋ ਗਏ ਹਨ ਕੰਮ ਕਰਦੇ ਹੋਏ, ਇੰਨੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ, ਕਿਸੇ ਕਿਰਦਾਰ ਦਾ ਨਾਂ ਹੀ ਨਹੀਂ ਲੈਂਦੇ, ਸਿਰਫ ਉਨ੍ਹਾਂ ਨੂੰ ਕੇਬੀਸੀ ਯਾਦ ਰਹਿੰਦਾ ਹੈ।”
