ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ

Monday, Apr 10, 2023 - 10:42 AM (IST)

ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ

ਮੁੰਬਈ (ਭਾਸ਼ਾ)– ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਮੁੰਬਈ ਦੀ ਆਪਣੀ ਹਾਲ ਦੀ ਯਾਤਰਾ ਦੌਰਾਨ 2 ਮੌਕਿਆਂ ’ਤੇ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਪ੍ਰਿਟੀ ਜ਼ਿੰਟਾ ਨੇ ਲਿਖਿਆ ਕਿ ਇਕ ਔਰਤ ਨੇ ਉਨ੍ਹਾਂ ਦੀ ਬੱਚੀ ਜਿਆ ਨਾਲ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ‘ਨਿਮਰਤਾ’ ਨਾਲ ਮਨ੍ਹਾ ਕਰ ਦਿੱਤਾ ਤਾਂ ਔਰਤ ਨੇ ਅਚਾਨਕ ਮੇਰੀ ਧੀ ਨੂੰ ਆਪਣੀਆਂ ਬਾਹਾਂ ’ਚ ਜਕੜ ਕੇ ਕਿੱਸ ਕੀਤੀ ਤੇ ਇਹ ਕਹਿੰਦੀ ਹੋਈ ਚੱਲੀ ਗਈ ਕਿ ਕਿੰਨੀ ਪਿਆਰੀ ਬੱਚੀ ਹੈ।

ਇਹ ਖ਼ਬਰ ਵੀ ਪੜ੍ਹੋ : 10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ

ਅਦਾਕਾਰਾ ਨੇ ਲਿਖਿਆ, ‘‘ਉਹ ਔਰਤ ਇਕ ਆਲੀਸ਼ਾਨ ਇਮਾਰਤ ’ਚ ਰਹਿੰਦੀ ਹੈ ਤੇ ਸੰਯੋਗ ਨਾਲ ਉਹ ਬਗੀਚੇ ’ਚ ਸੀ, ਜਿਥੇ ਮੇਰੇ ਬੱਚੇ ਖੇਡ ਰਹੇ ਸਨ। ਜੇਕਰ ਮੈਂ ਕੋਈ ਸੈਲੇਬ੍ਰਿਟੀ (ਹਸਤੀ) ਨਾ ਹੁੰਦੀ ਤਾਂ ਸ਼ਾਇਦ ਬੁਰੀ ਤਰ੍ਹਾਂ ਪ੍ਰਤੀਕਿਰਿਆ ਦਿੰਦੀ ਪਰ ਮੈਂ ਸ਼ਾਂਤ ਰਹੀ ਕਿਉਂਕਿ ਮੈਂ ਕੋਈ ਵਿਵਾਦ ਨਹੀਂ ਖਡ਼੍ਹਾ ਕਰਨਾ ਚਾਹੁੰਦੀ ਸੀ।’’

ਆਈ. ਪੀ. ਐੱਲ. ਟੀਮ ‘ਕਿੰਗਸ ਇਲੈਵਨ ਪੰਜਾਬ’ ਦੀ ਸਹਿ ਮਾਲਕ ਜ਼ਿੰਟਾ ਨੇ ਦੂਜੀ ਘਟਨਾ ਬਾਰੇ ਦੱਸਿਆ ਕਿ ਉਹ ਹਵਾਈ ਅੱਡੇ ਜਾ ਰਹੀ ਸੀ ਤਾਂ ਉਦੋਂ ਇਕ ਦਿਵਿਆਂਗ ਵਿਅਕਤੀ ਨੇ ਉਸ ਤੋਂ ਪੈਸੇ ਮੰਗੇ ਪਰ ਕੈਸ਼ ਨਾ ਹੋਣ ਦੀ ਵਜ੍ਹਾ ਨਾਲ ਉਹ ਪੈਸੇ ਨਹੀਂ ਦੇ ਸਕੀ ਤਾਂ ਉਹ ਵਿਅਕਤੀ ‘ਹਿੰਸਕ’ ਹੋ ਗਿਆ।

ਉਸ ਨੇ ਲਿਖਿਆ, ‘‘ਉਹ ਦਿਵਿਆਂਗ ਵਿਅਕਤੀ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਲਾਂ ਤੋਂ ਉਹ ਮੇਰੇ ਤੋਂ ਪੈਸੇ ਮੰਗਦਾ ਰਿਹਾ ਹੈ ਤੇ ਜਦੋਂ ਮੈਂ ਦੇ ਸਕਦੀ ਸੀ ਤਾਂ ਮੈਂ ਦਿੱਤੇ। ਇਸ ਵਾਰ ਜਦੋਂ ਉਸ ਨੇ ਪੈਸੇ ਮੰਗੇ ਤਾਂ ਮੈਂ ਕਿਹਾ ਮੁਆਫ਼ ਕਰੋ ਅੱਜ ਮੇਰੇ ਕੋਲ ਕੈਸ਼ ਨਹੀਂ ਹੈ, ਸਿਰਫ ਕ੍ਰੈਡਿਟ ਕਾਰਡ ਹੈ।’’

PunjabKesari

ਅਦਾਕਾਰਾ ਨੇ ਆਪਣੀ ਕਾਰ ਦਾ ਪਿੱਛਾ ਕਰਦਿਆਂ ਦਿਵਿਆਂਗ ਦੀ ਵੀਡੀਓ ਸ਼ੇਅਰ ਕੀਤੀ ਤੇ ਲਿਖਿਆ, ‘‘ਮੇਰੇ ਨਾਲ ਬੈਠੀ ਔਰਤ ਨੇ ਉਸ ਨੂੰ ਆਪਣੇ ਪਰਸ ’ਚੋਂ ਕੁਝ ਪੈਸੇ ਦਿੱਤੇ। ਉਸ ਨੇ ਉਹ ਪੈਸੇ ਵਾਪਸ ਔਰਤ ਦੇ ਕੋਲ ਸੁੱਟ ਦਿੱਤੇ ਕਿਉਂਕਿ ਉਸ ਨੂੰ ਉਹ ਕਾਫ਼ੀ ਨਹੀਂ ਲੱਗੇ ਤੇ ਹਿੰਸਕ ਵਿਵਹਾਰ ਕਰਨ ਲੱਗਾ।’’ ਜ਼ਿੰਟਾ ਲਾਸ ਏਂਜਲਸ ’ਚ ਰਹਿੰਦੀ ਹੈ। ਉਹ ਫਿਲਹਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਭਾਰਤ ਆਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News