ਗਰਭਵਤੀ ਭਾਰਤੀ ਸਿੰਘ ਨਾਲ ਹੋਣ ਵਾਲਾ ਸੀ ''ਹੁਨਰਬਾਜ਼'' ਦੇ ਸੈੱਟ ''ਤੇ ਇਹ ਵੱਡਾ ਹਾਦਸਾ (ਵੀਡੀਓ)

Friday, Feb 04, 2022 - 11:23 AM (IST)

ਗਰਭਵਤੀ ਭਾਰਤੀ ਸਿੰਘ ਨਾਲ ਹੋਣ ਵਾਲਾ ਸੀ ''ਹੁਨਰਬਾਜ਼'' ਦੇ ਸੈੱਟ ''ਤੇ ਇਹ ਵੱਡਾ ਹਾਦਸਾ (ਵੀਡੀਓ)

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਬਹੁਤ ਜਲਦ ਮਾਤਾ-ਪਿਤਾ ਬਣਨ ਜਾ ਰਹੇ ਹਨ। ਮਾਤਾ-ਪਿਤਾ ਬਣਨ ਨੂੰ ਲੈ ਕੇ ਦੋਵਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਭਾਰਤੀ ਸਿੰਘ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ। ਹਾਲ ਹੀ 'ਚ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ 'ਹੁਨਰਬਾਜ਼' ਦੇ ਸੈੱਟ 'ਤੇ ਹੋਏ ਹਾਦਸੇ ਬਾਰੇ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਹਰਸ਼ ਆਪਣੀ ਪਤਨੀ ਭਾਰਤੀ ਸਿੰਘ ਨੂੰ ਕੰਮ ਕਰਦੇ ਸਮੇਂ ਧਿਆਨ ਨਾ ਰੱਖਣ 'ਤੇ ਝਿੜਕਦੇ ਹੋਏ ਵੀ ਨਜ਼ਰ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਹ ਸਾਵਧਾਨ ਨਹੀਂ ਸੀ, ਇਸ ਲਈ ਉਹ ਸ਼ੂਟਿੰਗ ਦੌਰਾਨ ਸੈੱਟ 'ਤੇ ਡਿੱਗਣ ਹੀ ਵਾਲੀ ਸੀ।

ਇਹ ਘਟਨਾ ਵੇਖ ਬੁਰੀ ਤਰ੍ਹਾਂ ਡਰੇ ਹਰਸ਼ ਲਿੰਬਾਚੀਆ
ਦੱਸ ਦਈਏ ਕਿ ਇਹ ਸਭ ਵੇਖ ਕੇ ਹਰਸ਼ ਲਿੰਬਾਚੀਆ ਬਹੁਤ ਡਰ ਗਿਆ ਸੀ। ਇਸ ਲਈ ਉਸੇ ਵੀਡੀਓ 'ਚ ਭਾਰਤੀ ਸਿੰਘ ਆਪਣੇ ਪਤੀ ਹਰਸ਼ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਦੂਜੇ ਵੀਡੀਓ 'ਚ ਇਸ ਜੋੜੀ ਨੇ ਆਪਣੀ ਮਜ਼ਾਕੀਆ ਅਦਾਕਾਰੀ ਨਾਲ ਸਾਰਿਆਂ ਨੂੰ ਹਸਾ ਦਿੱਤਾ। ਇਸ ਵੀਡੀਓ 'ਚ ਭਾਰਤੀ ਹਰਸ਼ 'ਤੇ ਪੂਰੀ ਤਰ੍ਹਾਂ ਚੀਕ ਰਹੀ ਹੈ ਕਿ ਤੁਸੀਂ ਮੈਨੂੰ ਕਿਵੇਂ ਝਿੜਕ ਸਕਦੇ ਹੋ ਅਤੇ ਉਸ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹੋ। ਇਸ ਦੇ ਨਾਲ ਹੀ ਹਰਸ਼ ਨੇ ਭਾਰਤੀ ਨੂੰ ਪਿਆਰ ਨਾਲ ਕਿੱਸ ਵੀ ਕੀਤੀ।


ਅਪ੍ਰੈਲ 'ਚ ਬਣਨਗੇ ਮਾਤਾ-ਪਿਤਾ
ਕਲਰਸ ਟੀ. ਵੀ. ਸ਼ੋਅ 'ਹੁਨਰਬਾਜ਼' 'ਚ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਇਸ ਰਿਐਲਿਟੀ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ। ਗਰਭਵਤੀ ਹੋਣ ਦੇ ਬਾਵਜੂਦ ਭਾਰਤੀ ਸਿੰਘ ਸ਼ੋਅ ਕਰ ਰਹੀ ਹੈ। ਉਹ ਗਰਭ ਅਵਸਥਾ ਦੌਰਾਨ ਵੀ ਔਰਤਾਂ ਦੇ ਕੰਮ ਕਰਨ ਦੇ ਸੰਕਲਪ ਨੂੰ ਸਾਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਹਾ ਹੈ ਕਿ ਹਰ ਕੋਈ ਉਨ੍ਹਾਂ ਦਾ ਧਿਆਨ ਰੱਖਦਾ ਹੈ। ਪਿਛਲੇ ਦਿਨੀਂ ਭਾਰਤੀ ਅਤੇ ਹਰਸ਼ ਨੂੰ 'ਬਿੱਗ ਬੌਸ 15' 'ਚ ਵੀ ਦੇਖਿਆ ਗਿਆ ਸੀ। ਇਸ ਦੌਰਾਨ ਜੋੜੇ ਨੇ ਬਾਕੀ ਪ੍ਰਤੀਯੋਗੀਆਂ ਨਾਲ ਖੂਬ ਮਸਤੀ ਕੀਤੀ। ਉਨ੍ਹਾਂ ਨੇ ਕਰਨ, ਤੇਜਸਵੀ ਅਤੇ ਸ਼ਮਿਤਾ ਦਾ ਮਜ਼ਾਕ ਉਡਾਇਆ। ਭਾਰਤੀ ਨੇ ਸਲਮਾਨ ਖ਼ਾਨ ਨੂੰ ਵੀ ਨਹੀਂ ਬਖਸ਼ਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News