ਪ੍ਰਤਿਊਸ਼ਾ ਦੀ ਬਾਡੀ ਕੈਮੀਕਲ ਵਿਸ਼ਲੇਸ਼ਣ ਰਿਪੋਰਟ ''ਚ ਹੋਇਆ ਨਵਾਂ ਖੁਲਾਸਾ

Saturday, Apr 23, 2016 - 03:19 PM (IST)

 ਪ੍ਰਤਿਊਸ਼ਾ ਦੀ ਬਾਡੀ ਕੈਮੀਕਲ ਵਿਸ਼ਲੇਸ਼ਣ ਰਿਪੋਰਟ ''ਚ ਹੋਇਆ ਨਵਾਂ ਖੁਲਾਸਾ
ਮੁੰਬਈ— ਪ੍ਰਤਿਊਸ਼ਾ ਬੈਨਰਜੀ ਸੁਸਾਈਡ ਕੇਸ ''ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪ੍ਰਤਿਊਸ਼ਾ ਦੀ ਬਾਡੀ ਕੈਮੀਕਲ ਵਿਸ਼ਲੇਸ਼ਣ ਰਿਪੋਰਟ ਸਾਹਮਣੇ ਆਈ ਹੈ। ਇਸ ''ਚ ਕਿਹਾ ਗਿਆ ਹੈ ਕਿ ਪ੍ਰਤਿਊਸ਼ਾ ਸੁਸਾਈਡ ਦੇ ਸਮੇਂ ਬਹੁਤ ਜ਼ਿਆਦਾ ਨਸ਼ੇ ''ਚ ਸੀ। ਉਸ ਦੇ ਸਰੀਰ ''ਚ ਸ਼ਰਾਬ ਦੀ ਮਾਤਰਾ 135 ਐੱਮ. ਜੀ. ਸੀ। ਜਿਸ ਨਾਲ ਉਸ ਦਾ ਖੁਦ ''ਤੇ ਕਾਬੂ ਨਾ ਰਿਹਾ। 
ਦੱਸਣਯੋਗ ਹੈ ਕਿ ਪ੍ਰਤਿਊਸ਼ਾ ਨੇ 1 ਅਪ੍ਰੈਲ ਨੂੰ ਮੁੰਬਈ ''ਚ ਆਪਣੇ ਫਲੈਟ ''ਤੇ ਖੁਦਕੁਸ਼ੀ ਕਰ ਲਈ ਸੀ।  ਰਿਪੋਰਟ ''ਚ ਪਤਾ ਲੱਗਾ ਹੈ ਕਿ ਪ੍ਰਤਿਊਸ਼ਾ ਦੇ ਸਰੀਰ ''ਚੋਂ ਇਥਾਈਲ ਸ਼ਰਾਬ ਦੀ ਮਾਤਰਾ ਮਿਲੀ। ਇਸ ਦੀ ਮਾਤਰਾ 135 ਐੱਮ. ਜੀ. ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਤਿਊਸ਼ਾ ਬਹੁਤ ਜ਼ਿਆਦਾ ਨਸ਼ੇ ਦੀ ਹਾਲਤ ''ਚ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ''ਚ 30 ਐੱਮ. ਜੀ. ਤੋਂ ਜ਼ਿਆਦਾ ਸ਼ਰਾਬ ਪੀਣੀ ਚਾਹੀਦੀ। ਜੇਕਰ ਸ਼ਰਾਬ 100 ਐੱਮ . ਜੀ. ਦੇ ਪੱਧਰ ''ਤੇ ਪਹੁੰਚ ਜਾਵੇ ਤਾਂ ਵਿਅਕਤੀ ਸਹੀ ਤਰੀਕੇ ਨਾਲ ਬੋਲ ਨਹੀਂ ਸਕਦਾ। ਉਸ ਨੂੰ ਸਭ ਭੁੱਲਣ ਲੱਗਦਾ ਹੈ ਅਤੇ ਉਹ ਬੇਹੋਸ਼ੀ ਦੀ ਹਾਲਤ ''ਚ ਚਲਾ ਜਾਂਦਾ ਹੈ। ਉਸ ਦਾ ਖੁਦ ''ਤੋਂ ਕੰਟਰੋਲ ਨਹੀਂ ਰਹਿੰਦਾ।

Related News