ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਦਾ ਸਨਸਨੀਖੇਜ਼ ਖ਼ੁਲਾਸਾ, ਦੱਸਿਆ ਕਿਉਂ ਅਦਾਕਾਰਾ ਨੇ ਮੌਤ ਨੂੰ ਲਾਇਆ ਗਲ਼ੇ

Monday, Jun 21, 2021 - 12:13 PM (IST)

ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਦਾ ਸਨਸਨੀਖੇਜ਼ ਖ਼ੁਲਾਸਾ, ਦੱਸਿਆ ਕਿਉਂ ਅਦਾਕਾਰਾ ਨੇ ਮੌਤ ਨੂੰ ਲਾਇਆ ਗਲ਼ੇ

ਨਵੀਂ ਦਿੱਲੀ : ਟੀ. ਵੀ. ਕਲਾਕਾਰ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਦੇ 5 ਸਾਲ ਬਾਅਦ ਵੀ ਉਸ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ ਖ਼ਤਮ ਨਹੀਂ ਹੋ ਰਹੇ। ਪਿਛਲੇ ਦਿਨੀਂ ਵਿਕਾਸ ਗੁਪਤਾ ਵੱਲੋਂ ਕੀਤੇ ਸਨਸਨੀਖੇਜ਼ ਖ਼ੁਲਾਸੇ 'ਤੇ ਰੌਲਾ ਪੈਣਾ ਹਾਲੇ ਤੱਕ ਬੰਦ ਨਹੀਂ ਹੋਇਆ ਸੀ ਕਿ ਹੁਣ ਅਦਾਕਾਰਾ ਦੇ ਪ੍ਰੇਮੀ ਨੇ ਇਕ ਵਾਰ ਫਿਰ ਇਹ ਕਹਿ ਕੇ ਧਮਾਕਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਪ੍ਰਤਿਊਸ਼ਾ ਦਾ ਕਾਤਲ ਕੌਣ ਹੈ। ਦੱਸ ਦੇਈਏ ਕਿ ਪ੍ਰਤਿਊਸ਼ਾ ਦੇ ਪ੍ਰੇਮੀ ਰਾਹੁਲ ਰਾਜ 'ਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਉਸ ਉੱਪਰ ਕੇਸ ਵੀ ਚੱਲ ਰਿਹਾ ਹੈ।

ਪ੍ਰੇਮੀ ਦਾ ਦਾਅਵਾ ਇਨ੍ਹਾਂ ਨੇ ਲਈ ਪ੍ਰਤਿਊਸ਼ਾ ਦੀ ਜਾਨ
ਸਪਾਟਬੁਆਏ ਦੀ ਰਿਪੋਰਟ ਮੁਤਾਬਿਕ, ਰਾਹੁਲ ਰਾਜ ਨੇ ਕਿਹਾ, 'ਕੋਵਿਡ ਕਾਰਨ ਇਹ ਕੇਸ ਕਾਫ਼ੀ ਲੰਬਾ ਚਲਾ ਗਿਆ ਹੈ। ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਅਦਾਲਤ ਮੈਨੂੰ ਕਲੀਨ ਚਿੱਟ ਦੇਵੇਗੀ। ਮੈਂ ਅਪਰਾਧੀ ਨਹੀਂ ਹਾਂ। ਮੈਂ ਪ੍ਰਤਿਊਸ਼ਾ ਨੂੰ ਨਹੀਂ ਮਾਰਿਆ ਸਗੋ ਉਸ ਦੇ ਮਾਤਾ-ਪਿਤਾ ਦੇ ਲਾਲਚ ਨੇ ਉਸ ਨੂੰ ਮਾਰਿਆ ਹੈ। ਉਹ ਉਨ੍ਹਾਂ ਦੀਆਂ ਨਾ ਖ਼ਤਮ ਹੋਣ ਵਾਲੀਆਂ ਮੰਗਾਂ ਪੂਰੀਆਂ ਨਹੀਂ ਕਰ ਪਾ ਰਹੀ ਸੀ। ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਜਾਨ ਲੈਣ ਦੀ।'

ਰਾਹੁਲ ਨੇ ਇੰਟਰਵਿਊ 'ਚ ਕਿਹਾ, 'ਮੈਂ ਉਸ ਦਿਨ ਨੂੰ ਕਦੇ ਭੁੱਲ ਨਹੀਂ ਸਕਦਾ। ਇਹ ਮੇਰੀ ਆਤਮਾ, ਦਿਲ ਤੇ ਦਿਮਾਗ਼ 'ਤੇ ਛਪ ਗਿਆ ਹੈ ਅਤੇ ਜਿਸ ਤਰ੍ਹਾਂ ਨਾਲ ਪ੍ਰਤਿਊਸ਼ਾ ਦੇ ਸੋ-ਕਾਲਡ ਦੋਸਤ ਵਿਕਾਸ ਗੁਪਤਾ ਤੇ ਕਾਮਿਆ ਪੰਜਾਬੀ ਉਸ ਦੀ ਮੌਤ ਦਾ ਦੋਸ਼ ਮੇਰੇ ਉੱਪਰ ਮੜ੍ਹ ਰਹੇ ਹਨ, ਉਨ੍ਹਾਂ ਨੇ ਭਗਵਾਨ ਨੂੰ ਜਵਾਬ ਦੇਣਾ ਹੈ। ਉਨ੍ਹਾਂ ਨੂੰ ਵੀ ਪਤਾ ਹੈ ਕਿ ਮੈਂ ਗੁਨਾਹਗਾਰ ਨਹੀਂ ਹਾਂ। ਉਹ ਇਹ ਸਭ ਪਬਲੀਸਿਟੀ ਲਈ ਕਰ ਰਹੇ ਹਨ। ਉਨ੍ਹਾਂ ਬਿਨਾਂ ਸਬੂਤ ਮੇਰਾ ਅਕਸ ਖ਼ਰਾਬ ਕੀਤਾ ਹੈ। ਪ੍ਰਤਿਊਸ਼ਾ ਨੇ ਆਖਰੀ ਕਾਲ ਮੈਨੂੰ ਕੀਤੀ ਸੀ ਤਾਂ ਇਸ ਨਾਲ ਮੈਂ ਗੁਨਾਹਗਾਰ ਨਹੀਂ ਹੋ ਜਾਂਦਾ। ਉਸ ਨੇ ਕਦੀ ਮੇਰੇ ਉੱਪਰ ਕੋਈ ਇਲਜ਼ਾਮ ਨਹੀਂ ਲਗਾਇਆ। ਉਸ ਦਾ ਸਾਰਾ ਦੁੱਖ ਤੇ ਗੁੱਸਾ ਉਸ ਦੇ ਮਾਪਿਆਂ ਦੀ ਵਜ੍ਹਾ ਨਾਲ ਸੀ। ਇੱਥੋਂ ਤਕ ਕਿ ਮੈਨੂੰ ਬੇਲ ਵੀ ਉਸ ਲਾਸਟ ਕਾਲ ਦੀ ਵਜ੍ਹਾ ਨਾਲ ਹੀ ਮਿਲੀ।'

ਨੋਟ - ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਦੇ ਸਨਸਨੀਖੇਜ਼ ਖ਼ੁਲਾਸੇ ਬਾਰੇ ਕੀ ਹੈ ਤੁਹਾਡੇ ਵਿਚਾਰ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News