ਮਰਹੂਮ ਅਦਾਕਾਰ ਪ੍ਰਾਣ ਦੀ ਪਤਨੀ ਦਾ ਦਿਹਾਂਤ

Monday, Mar 28, 2016 - 12:04 PM (IST)

 ਮਰਹੂਮ ਅਦਾਕਾਰ ਪ੍ਰਾਣ ਦੀ ਪਤਨੀ ਦਾ ਦਿਹਾਂਤ

ਮੁੰਬਈ : ਬਾਲੀਵੁੱਡ ਦੇ ਨਾਮਵਰ ਅਤੇ ਮਰਹੂਮ ਅਦਾਕਾਰ ਪ੍ਰਾਣ ਦੀ ਪਤਨੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਦੀ ਉਮਰ 91 ਸਾਲ ਸੀ। ਉਨ੍ਹਾਂ ਦੇ ਬੇਟੇ ਸੁਨੀਲ ਨੇ ਅੱਜ ਪੀ.ਟੀ.ਆਈ ਨੂੰ ਦੱਸਿਆ, ''''ਉਮਰ ਸੰਬੰਧੀ ਮੁਸ਼ਕਿਲਾਂ ਕਾਰਨ ਰਾਤ 2.30 ਵਜੇ ਘਰ ''ਚ ਹੀ ਉਨ੍ਹਾਂ ਦਾ ਦਿਹਾਂਤ ਹੋਇਆ ਹੈ।''''
ਜਾਣਕਾਰੀ ਅਨੁਸਾਰ 93 ਸਾਲਾ ਅਦਾਕਾਰ ਪ੍ਰਾਣ ਦਾ ਦਿਹਾਂਤ ਵੀ ਸਾਲ 2013 ''ਚ ਸ਼ਹਿਰ ਦੇ ਇਕ ਹਸਪਤਾਲ ''ਚ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਸੁਨੀਲ ਅਤੇ ਅਰਵਿੰਦ ਅਤੇ ਇਕ ਬੇਟੀ ਪਿੰਕੀ ਹੈ। ਜ਼ਿਕਰਯੋਗ ਹੈ ਕਿ ਪ੍ਰਾਣ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮਾਂ ''ਚ ਹੀਰੋ ਵਜੋਂ ਕੀਤੀ ਸੀ ਪਰ ਬਾਲੀਵੁੱਡ ''ਚ ਉਨ੍ਹਾਂ ਨੇ ਇਕ ਵਿਲੇਨ ਦੇ ਰੂਪ ''ਚ ਵੱਡਾ ਨਾਂ ਕਮਾਇਆ ਸੀ।


Related News