ਪ੍ਰਾਂਜਲ ਦਹੀਆ ਨੂੰ ਸਟੇਜ 'ਤੇ ਆਇਆ ਗੁੱਸਾ, ਕੱਢੀਆਂ ਗਾਲ੍ਹਾਂ, ਕਿਹਾ- ਤੁਸੀਂ ਕੁੱਟੋ ਜਾਂ ਮੈਂ...

Thursday, Oct 10, 2024 - 10:09 AM (IST)

ਪ੍ਰਾਂਜਲ ਦਹੀਆ ਨੂੰ ਸਟੇਜ 'ਤੇ ਆਇਆ ਗੁੱਸਾ, ਕੱਢੀਆਂ ਗਾਲ੍ਹਾਂ, ਕਿਹਾ- ਤੁਸੀਂ ਕੁੱਟੋ ਜਾਂ ਮੈਂ...

ਐਂਟਰਟੇਨਮੈਂਟ ਡੈਸਕ (ਬਿਊਰੋ) - ਹਰਿਆਣਵੀਂ ਗਾਇਕਾ ਤੇ ਮਾਡਲ ਪ੍ਰਾਂਜਲ ਦਹੀਆ ਪੰਜਾਬੀ ਇੰਡਸਟਰੀ 'ਚ ਕਾਫ਼ੀ ਸਰਗਰਮ ਹੈ। ਪੰਜਾਬੀ ਇੰਡਸਟਰੀ ਰਾਹੀਂ ਹੀ ਉਸ ਨੂੰ ਪਛਾਣ ਮਿਲੀ ਹੈ। ਗਾਇਕ ਮਨਕਿਰਤ ਔਲਖ ਨਾਲ ਉਸ ਦਾ ਗੀਤ 'ਕੋਕਾ' ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕਈ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। 

ਦੱਸ ਦਈਏ ਕਿ ਹਾਲ ਹੀ 'ਚ ਪ੍ਰਾਂਜਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ‘ਚ ਸਟੇਜ 'ਤੇ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਪ੍ਰਾਂਜਲ ਦਹੀਆ ਉਸ ਵੇਲੇ ਰੁਕ ਜਾਂਦੀ ਹੈ, ਜਦੋਂ ਸ਼ੋਅ ਦੌਰਾਨ ਮੌਜੂਦ ਕੁਝ ਮੁੰਡੇ ਉਸ ਦੇ ਵੱਲ ਮੋਬਾਈਲ ਫੋਨ ਸੁੱਟਦੇ ਹਨ ਅਤੇ ਉਹ ਮਾਈਕ ਦੇ ਜ਼ਰੀਏ ਹਰਿਆਣਵੀਂ ਬੋਲੀ 'ਚ ਕਹਿੰਦੀ ਹੈ ‘ਕੇ ਦਿੱਕਤ ਹੈ, ਸਬ ਇੰਜੁਆਏ ਕਰਨੇ ਆਏ ਹੈਂ। ਇਬ ਕੀ ਬਾਰ ਕੁਛ ਹੁਆ ਤੋ ਮੈਂ ਬੀਚ ਮੇਂ ਹੀ ਛੋੜ ਕੇ ਚਲੀ ਜਾਊਂਗੀ।'' ਇਸ ਦੇ ਨਾਲ ਹੀ ਅਦਾਕਾਰਾ ਅੱਗੇ ਕਹਿੰਦੀ ਹੈ ਕਿ 'ਤੁਸੀਂ ਜਾਂ ਤਾਂ ਇਨ੍ਹਾਂ ਚਾਰਾਂ ਜਣਿਆਂ ਨੂੰ ਕੁੱਟੋ, ਨਹੀਂ ਤਾਂ ਮੈਂ ਸਟੇਜ ਛੱਡ ਕੇ ਜਾਂਦੀ ਹਾਂ’। ਪ੍ਰਾਂਜਲ ਦਹੀਆ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਹਾਲ ਹੀ ‘ਚ ਪ੍ਰਾਂਜਲ ਦਹੀਆ ਗੁਰਨਾਮ ਭੁੱਲਰ ਨਾਲ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ‘ਚ ਵੀ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਬਤੌਰ ਮਾਡਲ ਉਸ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News