ਕਰੂ ਮੈਂਬਰਾਂ ਨੂੰ ਟੁੱਟ ਕੇ ਪੈਂਦੇ ਹਨ ਗੁੱਸੇ ''ਚ ਆਏ ਪ੍ਰਕਾਸ਼ ਝਾਅ : ਪ੍ਰਿਯੰਕਾ ਚੋਪੜਾ
Tuesday, Feb 09, 2016 - 06:00 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਕਹਿਣੈ ਕਿ ਫਿਲਮ ''ਜੈ ਗੰਗਾਜਲ'' ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਇਕ ਮਹਾਨ ਫਿਲਮਕਾਰ ਹਨ ਪਰ ਜਦੋਂ ਉਹ ਆਪਣਾ ਆਪਾ ਗੁਆ ਦਿੰਦੇ ਹਨ ਤਾਂ ਕਾਫੀ ਖਤਰਨਾਕ ਸਿੱਧ ਹੋ ਸਕਦੇ ਹਨ।
ਪ੍ਰਿਯੰਕਾ ਨੇ ਦੱਸਿਆ ਕਿ ਦੂਜੇ ਨੂੰ ਗੁੱਸੇ ਦਾ ਸ਼ਿਕਾਰ ਹੁੰਦਿਆਂ ਦੇਖ ਕੇ ਮਜ਼ਾ ਆ ਸਕਦਾ ਹੈ ਪਰ ਜਦੋਂ ਤੁਸੀਂ ਖੁਦ ਇਸ ਦੇ ਸ਼ਿਕਾਰ ਹੁੰਦੇ ਹੋ ਤਾਂ ਇਹ ਕਾਫੀ ਮੁਸ਼ਕਿਲ ਹੁੰਦਾ ਹੈ। ਆਪਣੇ ਟੀ.ਵੀ. ਪ੍ਰੋਗਰਾਮ ਦੇ ਦੂਜੇ ਸੈਸ਼ਨ ''ਤੇ ਕੰਮ ਕਰਨ ਲਈ ਇਸ ਵੇਲੇ ਪ੍ਰਿਯੰਕਾ ਅਮਰੀਕਾ ਆਈ ਹੋਈ ਹੈ।
ਉਸ ਨੇ ਇੰਸਟਾਗ੍ਰਾਮ ''ਤੇ ਪ੍ਰਕਾਸ਼ ਝਾਅ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ''ਚ ਉਹ ਠੀਕ ਤਰ੍ਹਾਂ ਕੰਮ ਨਾ ਕਰਨ ਵਾਲੇ ਆਪਣੇ ਕਰੂ ਮੈਂਬਰਾਂ ਨੂੰ ਬੁਰੀ ਤਰ੍ਹਾਂ ਝਿੜਕ ਰਹੇ ਹਨ। ਵੀਡੀਓ ਨਾਲ ਪ੍ਰਿਯੰਕਾ ਨੇ ਲਿਖਿਆ ਕਿ ਪ੍ਰਕਾਸ਼ ਝਾਅ ਬਾਰੇ ਇਥੇ ਜਾਣਕਾਰੀ ''ਚ ਤੱਥ ਘੱਟ ਹਨ। ਇਕ ਬਿਹਤਰੀਨ ਨਿਰਦੇਸ਼ਕ ਹੋਣ ਦੇ ਨਾਲ-ਨਾਲ ਉਹ ਆਪਣਾ ਆਪਾ ਵੀ ਗੁਆ ਦਿੰਦੇ ਹਨ ਅਤੇ ਖਤਰਨਾਕ ਸਿੱਧ ਹੋ ਸਕਦੇ ਹਨ।