ਪ੍ਰਭਾਸ ਦੇ ਜਨਮਦਿਨ ਮੌਕੇ ‘ਆਦਿਪੁਰਸ਼’ ਤੋਂ ਅਦਾਕਾਰ ਦਾ ਸੈਕਿੰਡ ਲੁੱਕ ਆਇਆ ਸਾਹਮਣੇ

Sunday, Oct 23, 2022 - 11:26 AM (IST)

ਪ੍ਰਭਾਸ ਦੇ ਜਨਮਦਿਨ ਮੌਕੇ ‘ਆਦਿਪੁਰਸ਼’ ਤੋਂ ਅਦਾਕਾਰ ਦਾ ਸੈਕਿੰਡ ਲੁੱਕ ਆਇਆ ਸਾਹਮਣੇ

ਮੁੰਬਈ (ਬਿਊਰੋ)– ਦੱਖਣ ਦੇ ਸੁਪਰਸਟਾਰ ਪ੍ਰਭਾਸ ਹੁਣ ਉੱਤਰ ਭਾਰਤ ਦੇ ਵੀ ਚਹੇਤੇ ਬਣ ਚੁੱਕੇ ਹਨ। ਉਨ੍ਹਾਂ ਨੂੰ ਸਿਲਵਰ ਸਕ੍ਰੀਨ ’ਤੇ ਦੇਖਣ ਦੀ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰਦੇ ਹਨ। ਅੱਜ ਪ੍ਰਭਾਸ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ 43 ਸਾਲ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਹੁਣ ਇਸ ਮੌਕੇ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਸ ਤੋਂ ਚੰਗੀ ਟ੍ਰੀਟ ਹੋਰ ਕੀ ਹੋ ਸਕਦੀ ਸੀ ਕਿ ਉਨ੍ਹਾਂ ਦਾ ਫੇਵਰੇਟ ਅਦਾਕਾਰ ਸ਼੍ਰੀ ਰਾਮ ਬਣ ਕੇ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’

ਪ੍ਰਭਾਸ ਦੀ ਆਉਣ ਵਾਲੀ ਫ਼ਿਲਮ ‘ਆਦਿਪੁਰਸ਼’ ਪਹਿਲਾਂ ਹੀ ਕਾਫੀ ਸੁਰਖ਼ੀਆਂ ’ਚ ਹੈ। ਇਸ ਫ਼ਿਲਮ ’ਚ ਸ਼੍ਰੀ ਰਾਮ ਬਣੇ ਪ੍ਰਭਾਸ ਲੋਕਾਂ ਦੇ ਦਿਲ ’ਚ ਵੱਸ ਰਹੇ ਹਨ। ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤਾਂ ਫਿਰ ਉਨ੍ਹਾਂ ਦੇ ਦੂਜੇ ਪੋਸਟਰ ਨੂੰ ਜਾਰੀ ਕਰਨ ਦਾ ਇਸ ਤੋਂ ਵੱਡਾ ਦਿਨ ਹੋਰ ਕੀ ਹੋ ਸਕਦਾ ਸੀ। ‘ਆਦਿਪੁਰਸ਼’ ’ਚ ਸ਼੍ਰੀ ਰਾਮ ਬਣੇ ਪ੍ਰਭਾਸ ਦਾ ਦੂਜਾ ਲੁੱਕ ਜਾਰੀ ਕੀਤਾ ਗਿਆ ਹੈ। ਅਦਾਕਾਰ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੋ ਗਏ ਹਨ।

ਦੂਜੀ ਲੁੱਕ ’ਚ ਪ੍ਰਭਾਸ ਹੱਥਾਂ ’ਚ ਤੀਰ ਕਮਾਨ ਚੁੱਕੀ ਜੰਗ ਦੇ ਮੈਦਾਨ ’ਚ ਖੜ੍ਹੇ ਦਿਖਾਈ ਦੇ ਰਹੇ ਹਨ। ਅੱਗ ਉਗਲਦੇ ਬੱਦਲ, ਪਿੱਛੇ ਖੜ੍ਹੀ ਵਾਨਰ ਸੇਨਾ ਤੇ ਪ੍ਰਭਾਸ ਦਾ ਸੀਰੀਅਸ ਲੁੱਕ। ਇੰਝ ਲੱਗ ਰਿਹਾ ਹੈ ਕਿ ਅਗਲੇ ਪਲ ਉਹ ਰਾਵਣ ਦਾ ਵੱਧ ਕਰਨ ਵਾਲੇ ਹਨ।

PunjabKesari

ਸੋਸ਼ਲ ਮੀਡੀਆ ’ਤੇ ਇਸ ਪੋਸਟਰ ਨੂੰ ਸਾਂਝੀ ਕਰਦਿਆਂ ਕੈਪਸ਼ਨ ਦਿੱਤੀ, ‘‘ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ।’’

ਭਗਵਾਨ ਸ਼੍ਰੀ ਰਾਮ ਦੀ ਆਦਰਸ਼ ਇਮੇਜ ਲਈ ਪ੍ਰਭਾਸ ਨੂੰ ਦੇਖ ਕੇ ਹਰ ਕੋਈ ਹੱਥ ਜੋੜ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News