ਵੱਡੀ ਖ਼ਬਰ! ਉਲਗਨਾਇਗਨ ਕਮਲ ਹਾਸਨ ਦੀ ਪ੍ਰਭਾਸ-ਦੀਪਿਕਾ ਸਟਾਰਰ ‘ਪ੍ਰਾਜੈਕਟ ਕੇ.’ ’ਚ ਹੋਈ ਐਂਟਰੀ

Monday, Jun 26, 2023 - 12:34 PM (IST)

ਵੱਡੀ ਖ਼ਬਰ! ਉਲਗਨਾਇਗਨ ਕਮਲ ਹਾਸਨ ਦੀ ਪ੍ਰਭਾਸ-ਦੀਪਿਕਾ ਸਟਾਰਰ ‘ਪ੍ਰਾਜੈਕਟ ਕੇ.’ ’ਚ ਹੋਈ ਐਂਟਰੀ

ਮੁੰਬਈ (ਬਿਊਰੋ) - ਫਿਲਮਕਾਰ ਨਾਗ ਅਸ਼ਵਿਨ ਦੀ ਫੈਂਟੇਸੀ ਫ਼ਿਲਮ ‘ਪ੍ਰਾਜੈਕਟ ਕੇ.’ ਦਾ ਜਦੋਂ ਤੋਂ ਐਲਾਨ ਹੋਇਆ ਹੈ ਉਦੋਂ ਤੋਂ ਹੀ ਸੁਰਖੀਆਂ ’ਚ ਹੈ। ਫ਼ਿਲਮ ’ਚ ਮੇਗਾਸਟਾਰ ਅਮਿਤਾਭ ਬੱਚਨ, ਪ੍ਰਭਾਸ, ਦੀਪਿਕਾ ਪਾਦੂਕੋਣ ਤੇ ਦਿਸ਼ਾ ਪਟਾਨੀ ਮੁੱਖ ਭੂਮਿਕਾਵਾਂ ’ਚ ਹਨ। 

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ

ਤੇਲਗੂ ਸਿਨੇਮਾ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ, ਵੈਜੰਤੀ ਮੂਵੀਜ਼ ਦੁਆਰਾ ਨਿਰਮਿਤ, ਨਿਰਮਾਤਾਵਾਂ ਕੋਲ ਹੁਣ ਜਸ਼ਨ ਮਨਾਉਣ ਦਾ ਇਕ ਹੋਰ ਕਾਰਨ ਹੈ ਕਿਉਂਕਿ ਉਲਗਨਾਇਗਨ ਕਮਲ ਹਾਸਨ ਨੇ ਫ਼ਿਲਮ ’ਚ ਦਿਖਾਈ ਦੇਣ ਅਤੇ ਇਕ ਪ੍ਰਮੁੱਖ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਹੈ। ਕਮਲ ਹਾਸਨ ਨੂੰ ਸ਼ਾਮਲ ਕਰਨਾ ਬਿਨਾਂ ਸ਼ੱਕ ਹੁਣ ਤੱਕ ਦਾ ਸਭ ਤੋਂ ਵੱਡਾ ਕਾਸਟਿੰਗ ਕੂਪ ਬਣ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ :  ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 24 ਨਵੰਬਰ ਨੂੰ ਹੋਵੇਗੀ ਰਿਲੀਜ਼

 
ਉਲਗਨਾਇਗਨ ਕਮਲ ਹਾਸਨ ਨੇ ਇਕ ਅਧਿਕਾਰਤ ਬਿਆਨ ’ਚ ਕਿਹਾ, ‘‘50 ਸਾਲ ਪਹਿਲਾਂ ਜਦੋਂ ਮੈਂ ਡਾਂਸ ਅਸਿਸਟੈਂਟ ਤੇ ਅਸਿਸਟੈਂਟ ਡਾਇਰੈਕਟਰ ਸੀ, ਉਦੋਂ ਅਸ਼ਵਿਨੀ ਦੱਤ ਦਾ ਨਾਂ ਪ੍ਰੋਡਕਸ਼ਨ ਸੈਕਟਰ ’ਚ ਲਾਈਮਲਾਈਟ ’ਚ ਸੀ। ਅਸੀਂ ਦੋਵੇਂ 50 ਸਾਲ ਬਾਅਦ ਇਕੱਠੇ ਆ ਰਹੇ ਹਾਂ। ‘ਪ੍ਰਾਜੈਕਟ ਕੇ.’ ਬਹੁ-ਭਾਸ਼ਾਈ ਫ਼ਿਲਮ ਹੈ, ਜੋ 12 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News