ਪ੍ਰਭਾਸ ਦੀ ‘ਸਾਲਾਰ’ ਫ਼ਿਲਮ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

08/15/2022 4:32:24 PM

ਮੁੰਬਈ (ਬਿਊਰੋ)– ਸਾਊਥ ਸਿਨੇਮਾ ਦੇ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫ਼ਿਲਮ ‘ਸਾਲਾਰ’ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅਜਿਹੇ ’ਚ ‘ਬਾਹਬੂਲੀ’ ਪ੍ਰਭਾਸ ਦੇ ਚਾਹੁਣ ਵਾਲਿਆਂ ਲਈ ਚੰਗੀ ਖ਼ਬਰ ਆਈ ਹੈ। ਅਸਲ ’ਚ ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। 75ਵੇਂ ਆਜ਼ਾਦੀ ਦਿਹਾੜੇ ਮੌਕੇ ਮੇਕਰਜ਼ ਵਲੋਂ ‘ਸਾਲਾਰ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਜ਼ਿਕਰਯੋਗ ਹੈ ਕਿ ਸਿਨੇਮਾ ਜਗਤ ’ਚ ‘ਬਾਹੂਬਲੀ’ ਤੇ ‘ਬਾਹੂਬਲੀ 2’ ਫ਼ਿਲਮਾਂ ’ਚ ਦਮਦਾਰ ਅਦਾਕਾਰੀ ਦੇ ਸਿਰ ’ਤੇ ਪ੍ਰਭਾਸ ਨੇ ਆਪਣੀ ਖ਼ਾਸ ਪਛਾਣ ਬਣਾਈ ਹੈ। ਸਾਊਥ ਸਿਨੇਮਾ ਦੇ ਚੋਣਵੇਂ ਸੁਪਰਸਟਾਰਜ਼ ’ਚੋਂ ਇਕ ਪ੍ਰਭਾਸ ਦੀਆਂ ਫ਼ਿਲਮਾਂ ਲਈ ਦਰਸ਼ਕ ਬੇਕਰਾਰ ਰਹਿੰਦੇ ਹਨ। ਇਸ ਵਿਚਾਲੇ ਪ੍ਰਭਾਸ ਦੀ ਆਗਾਮੀ ਫ਼ਿਲਮ ‘ਸਾਲਾਰ’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ।

ਆਜ਼ਾਦੀ ਦਿਹਾੜੇ ਮੌਕੇ ‘ਸਾਲਾਰ’ ਦੀ ਰਿਲੀਜ਼ ਡੇਟ ਸਾਹਮਣੇ ਆਈ ਹੈ। ਇਹ ਫ਼ਿਲਮ ਅਗਲੇ ਸਾਲ 28 ਸਤੰਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਡੇਟ ਦਾ ਐਲਾਨ ਇਕ ਪੋਸਟਰ ਸਾਂਝਾ ਕਰਕੇ ਕੀਤਾ ਗਿਆ ਹੈ, ਜਿਸ ’ਚ ਪ੍ਰਭਾਸ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ।

 
 
 
 
 
 
 
 
 
 
 
 
 
 
 

A post shared by Prabhas (@actorprabhas)

ਸਾਊਥ ਫ਼ਿਲਮ ਇੰਡਸਟਰੀ ’ਚ ਸੁਪਰਸਟਾਰ ਯਸ਼ ਦੀ ‘ਕੇ. ਜੀ. ਐੱਫ.’ ਵਰਗੀ ਜ਼ਬਰਦਸਤ ਐਕਸ਼ਨ ਫ਼ਿਲਮ ਬਣਾਉਣ ਵਾਲੇ ਡਾਇਰੈਕਟਰ ਪ੍ਰਸ਼ਾਂਤ ਨੀਲ ਨੇ ‘ਸਾਲਾਰ’ ’ਤੇ ਦਾਅ ਖੇਡਿਆ ਹੈ। ਪ੍ਰਭਾਸ ਨੂੰ ਲੈ ਕੇ ਪ੍ਰਸ਼ਾਂਤ ਨੇ ‘ਸਾਲਾਰ’ ਵਰਗੀ ਜ਼ਬਰਦਸਤ ਫ਼ਿਲਮ ਦੀ ਤਿਆਰੀ ਕੀਤੀ ਹੈ। ਅਜਿਹੇ ’ਚ ਇਹ ਉਮੀਦ ਪੂਰੀ ਹੈ ਕਿ ‘ਕੇ. ਜੀ. ਐੱਫ. ਵਾਂਗ ‘ਸਾਲਾਰ’ ’ਚ ਵੀ ਦਰਸ਼ਕਾਂ ਨੂੰ ਭਰਪੂਰ ਰੋਮਾਂਚ ਦੇਖਣ ਨੂੰ ਮਿਲੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News