ਪ੍ਰਭਾਸ ਤੇ ਕ੍ਰਿਤੀ ਮਾਲਦੀਵ ’ਚ ਕਰਨ ਜਾ ਰਹੇ ਮੰਗਣੀ! ਜਾਣੋ ਕੀ ਹੈ ਖ਼ਬਰ ਦਾ ਸੱਚ
Thursday, Feb 09, 2023 - 05:39 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਤੇ ਸਾਊਥ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਕਾਫੀ ਸਮੇਂ ਤੋਂ ਸੁਰਖ਼ੀਆਂ ’ਚ ਹੈ। ਹੁਣ ਜਿਵੇਂ-ਜਿਵੇਂ ਫ਼ਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਇਕ ਵਾਰ ਫਿਰ ਪ੍ਰਭਾਸ ਤੇ ਕ੍ਰਿਤੀ ਸੈਨਨ ਦੇ ਰਿਸ਼ਤੇ ਦੀਆਂ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ।
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਖ਼ਬਰ ਵਾਇਰਲ ਹੋ ਰਹੀ ਸੀ ਕਿ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਮੰਗਣੀ ਮਾਲਦੀਵ ’ਚ ਹੋਣ ਜਾ ਰਹੀ ਹੈ। ਪ੍ਰਭਾਸ ਦੀ ਟੀਮ ਨੇ ਹੁਣ ਇਨ੍ਹਾਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮੂਸੇ ਵਾਲਾ ਦੇ ਪਿਤਾ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ
ਕ੍ਰਿਤੀ ਦੀ ਕੁੜਮਾਈ ਦੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਭਾਸ ਦੀ ਟੀਮ ਨੇ ਕਿਹਾ ਹੈ ਕਿ ਦੋਵਾਂ ਸਿਤਾਰਿਆਂ ਦੀ ਮੰਗਣੀ ਦੀਆਂ ਖ਼ਬਰਾਂ ਗਲਤ ਹਨ। ਖ਼ਬਰਾਂ ਮੁਤਾਬਕ ਪ੍ਰਭਾਸ ਦੀ ਟੀਮ ਨੇ ਕਿਹਾ, ‘‘ਦੋਵਾਂ ਸਿਤਾਰਿਆਂ ਦੀ ਮੰਗਣੀ ਦੀਆਂ ਖ਼ਬਰਾਂ ਸੱਚ ਨਹੀਂ ਹਨ। ਇਸ ਨੂੰ ਸਿਰਫ ਅਫਵਾਹ ਹੀ ਮੰਨੋ। ਉਹ ਦੋਵੇਂ ਚੰਗੇ ਦੋਸਤ ਹਨ, ਮੰਗਣੀ ਦੀਆਂ ਖ਼ਬਰਾਂ ’ਚ ਕੋਈ ਸੱਚਾਈ ਨਹੀਂ ਹੈ।’’
ਫ਼ਿਲਮ ‘ਆਦਿਪੁਰਸ਼’ ਦਾ ਟੀਜ਼ਰ ਨਵੰਬਰ ’ਚ ਰਿਲੀਜ਼ ਹੋਇਆ ਸੀ। ਫ਼ਿਲਮ ਦੇ ਟੀਜ਼ਰ ਨੂੰ ਸੋਸ਼ਲ ਮੀਡੀਆ ’ਤੇ ਖ਼ਾਸ ਪਸੰਦ ਨਹੀਂ ਕੀਤਾ ਗਿਆ, ਕਾਫੀ ਟ੍ਰੋਲ ਹੋਣ ਤੋਂ ਬਾਅਦ ਮੇਕਰਸ ਨੇ ਫ਼ਿਲਮ ’ਚ ਕੁਝ ਬਦਲਾਅ ਕਰਨ ਲਈ ਰਿਲੀਜ਼ ਡੇਟ ਟਾਲ ਦਿੱਤੀ। ਇਸ ਸਭ ਦੇ ਵਿਚਕਾਰ ਸਾਊਥ ਸੁਪਰਸਟਾਰ ਪ੍ਰਭਾਸ ਤੇ ਕ੍ਰਿਤੀ ਸੈਨਨ ਦੇ ਅਫੇਅਰ ਦੀਆਂ ਖ਼ਬਰਾਂ ਚਰਚਾ ’ਚ ਆ ਗਈਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।