‘ਆਦਿਪੁਰਸ਼’ ਦਾ 13 ਜੂਨ ਨੂੰ ਨਿਊਯਾਰਕ ’ਚ ਪ੍ਰਸਿੱਧ ਟ੍ਰਿਬੇਕਾ ਫੈਸਟੀਵਲ ’ਚ ਹੋਵੇਗਾ ਵਰਲਡ ਪ੍ਰੀਮੀਅਰ

04/20/2023 5:52:37 PM

ਮੁੰਬਈ (ਬਿਊਰੋ) : ਨਿਰਦੇਸ਼ਕ ਓਮ ਰਾਉਤ ਤੇ ਨਿਰਮਾਤਾ ਭੂਸ਼ਣ ਕੁਮਾਰ ਤੇ ਅਭਿਨੇਤਾ ਪ੍ਰਭਾਸ ਲਈ ਇਹ ਸੱਚਮੁੱਚ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਨਾਲ ਭਾਰਤੀ ਸਿਨੇਮਾ ਨੂੰ ਇਕ ਵੱਕਾਰੀ ਗਲੋਬਲ ਮੰਚ ਮਿਲੇਗਾ। ਫ਼ਿਲਮ ‘ਆਦਿਪੁਰਸ਼’ ਹੁਣ ਕੁਝ ਹੀ ਮਹੀਨਿਆਂ ’ਚ ਰਿਲੀਜ਼ ਹੋਣ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ

ਇਸ ਫ਼ਿਲਮ ਨੂੰ ਲੈ ਕੇ ਇਕ ਵੱਡੀ ਖ਼ਬਰ ਆਈ ਹੈ, ਜੋ ਸਾਰਿਆਂ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਹੁਣ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਭਾਰਤੀ ਇਤਿਹਾਸ ਤੇ ਸੱਭਿਆਚਾਰ ਦੀ ਸ਼ਾਨ ਨੂੰ ਦੇਖਣਗੇ। ਦਰਅਸਲ, ਫ਼ਿਲਮ ਦਾ ਵਰਲਡ ਪ੍ਰੀਮੀਅਰ 13 ਜੂਨ ਨੂੰ ਨਿਊਯਾਰਕ ’ਚ ਟ੍ਰਿਬੇਕਾ ਫੈਸਟੀਵਲ ’ਚ ਹੋਵੇਗਾ, ਜਦੋਂ ਕਿ ਫੈਸਟੀਵਲ 7 ਤੋਂ 18 ਜੂਨ ਤੱਕ ਚੱਲੇਗਾ। 

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

ਦੱਸ ਦੇਈਏ ਕਿ ਇਹ ਫਿਲਮ ਭਾਰਤ ਤੇ ਦੁਨੀਆ ਭਰ ’ਚ 16 ਜੂਨ ਨੂੰ ਰਿਲੀਜ਼ ਹੋਵੇਗੀ। ਟ੍ਰਿਬੇਕਾ ਫੈਸਟੀਵਲ ਲਈ ਲਾਈਨਅੱਪ ਦਾ ਹਾਲ ਹੀ ’ਚ ਐਲਾਨ ਕੀਤਾ ਗਿਆ ਹੈ, ਜਿਸ ’ਚ ਫ਼ਿਲਮ ‘ਆਦਿਪੁਰਸ਼’ ਦਾ ਨਾਂ ਵੀ ਸ਼ਾਮਲ ਹੈ, ਜਿਸ ਨੂੰ ਵਰਲਡ ਪ੍ਰੀਮੀਅਰ ਲਈ ਚੁਣਿਆ ਗਿਆ ਹੈ। ‘ਆਦਿਪੁਰਸ਼’ ’ਚ ਪ੍ਰਭਾਸ, ਕ੍ਰਿਤੀ ਸੈਨਨ, ਸੈਫ ਅਲੀ ਖ਼ਾਨ ਤੇ ਸੰਨੀ ਸਿੰਘ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਨਿਰਦੇਸ਼ਨ ਓਮ ਰਾਉਤ ਦੁਆਰਾ ਕੀਤਾ ਗਿਆ ਹੈ ਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਤੇ ਰੈਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ ਹੈ। ਇਹ ਫ਼ਿਲਮ 16 ਜੂਨ ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News