ਪ੍ਰਭਾਸ ਦੀ ਫਿਲਮ "ਦਿ ਰਾਜਾ ਸਾਬ" ਦਾ ਟ੍ਰੇਲਰ ਰਿਲੀਜ਼
Tuesday, Sep 30, 2025 - 11:21 AM (IST)

ਮੁੰਬਈ (ਏਜੰਸੀ)- ਰਿਬੇਲ ਸਟਾਰ ਪ੍ਰਭਾਸ ਦੀ ਆਉਣ ਵਾਲੀ ਪੈਨ-ਇੰਡੀਆ ਹਾਰਰ-ਫੈਂਟੇਸੀ ਡਰਾਮਾ "ਦਿ ਰਾਜਾ ਸਾਬ" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪੈਨ-ਇੰਡੀਆ ਫਿਲਮ "ਦਿ ਰਾਜਾ ਸਾਬ" ਦਾ ਟ੍ਰੇਲਰ ਹਾਸੇ, ਭਾਵਨਾਵਾਂ ਅਤੇ ਡਰਾਮੇ ਦਾ ਮਿਸ਼ਰਣ ਹੈ। ਟ੍ਰੇਲਰ ਬੋਮਨ ਈਰਾਨੀ ਦੁਆਰਾ ਪ੍ਰਭਾਸ ਨੂੰ ਹਿਪਨੋਟਿਜ਼ਮ ਨਾਲ ਕੰਟਰੋਲ ਕਰਨ ਨਾਲ ਸ਼ੁਰੂ ਹੁੰਦਾ ਹੈ। ਫਲੈਸ਼ਬੈਕ ਵਿਚ ਦਾਦਾ ਮਾਂ ਦੀ ਮਾਂ ਦੁਰਗਾ ਨੂੰ ਪ੍ਰਾਰਥਨਾ, ਭੂਤੀਆ ਹਵੇਲੀ, ਡਰਾਉਣਈਆਂ ਲੜਾਈਆਂ ਅਤੇ ਬੈਕਗ੍ਰਾਊਂਡ ਮਿਊਜ਼ਿਕ ਸਭ ਮਿਲ ਕੇ ਦਿਲ ਦਹਿਲਾ ਦਿੰਦੇ ਹਨ। ਫਿਰ ਸੰਜੇ ਦੱਤ ਦੀ ਖਤਰਨਾਕ ਅੰਦਾਜ਼ ਵਿਚ ਐਂਟਰੀ ਹੁੰਦੀ ਹੈ। ਐਂਡਿੰਗ ਵਿਚ ਟਵਿਸਟ, ਪ੍ਰਭਾਸ ਦੀ ਦੋਹਰੀ ਭੂਮਿਕਾ ਅਤੇ ਅਸਲ ਰਾਜਾ ਦੇ ਰਾਜ਼ ਨਾਲ ਪ੍ਰਸ਼ੰਸਕ ਹੋਰ ਵੀ ਉਤਸੁਕ ਹੋ ਗਏ।
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 105 ਸਿਨੇਮਾਘਰਾਂ ਵਿੱਚ ਵਿਸ਼ਾਲ ਸਕ੍ਰੀਨਿੰਗ - ਪ੍ਰਸ਼ੰਸਕਾਂ ਦੀਆਂ ਤਾੜੀਆਂ, ਸੀਟੀਆਂ ਨੇ ਫਿਲਮ ਨੂੰ ਇੱਕ ਜਨਤਕ ਤਿਉਹਾਰ ਵਿੱਚ ਬਦਲ ਦਿੱਤਾ। ਨਿਰਦੇਸ਼ਕ ਮਾਰੂਤੀ ਨੇ ਕਿਹਾ, "ਸਾਡੇ ਲਈ, 'ਦਿ ਰਾਜਾ ਸਾਬ' ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਭਾਵਨਾ ਹੈ। ਪ੍ਰਭਾਸ ਜੋ ਊਰਜਾ ਲੈ ਕੇ ਆਏ, ਉਸਨੂੰ ਪਰਦੇ 'ਤੇ ਦੇਖਣਾ ਖੁਸ਼ੀ ਦੀ ਗੱਲ ਹੋਵੇਗੀ। ਸ਼ੁਰੂਆਤੀ ਗੀਤ ਹਾਲ ਹੀ ਵਿੱਚ ਪੂਰਾ ਹੋਇਆ ਹੈ। ਇਹ ਸਾਡੇ ਪਿਆਰੇ ਸੁਪਰਸਟਾਰ ਲਈ ਪਿਆਰ ਦਾ ਤੋਹਫ਼ਾ ਹੈ।" ਨਿਰਮਾਤਾ ਟੀਜੀ ਵਿਸ਼ਵ ਪ੍ਰਸਾਦ ਨੇ ਕਿਹਾ, "ਭਾਰਤ ਦੇ ਸਭ ਤੋਂ ਵੱਡੇ ਹਾਰਰ ਸੈੱਟ, ਸਭ ਤੋਂ ਮਜ਼ਬੂਤ ਕਲਾਕਾਰਾਂ ਅਤੇ ਪ੍ਰਭਾਸ ਦੇ ਨਾਲ, ਸਾਡਾ ਟੀਚਾ ਹਮੇਸ਼ਾ ਇੱਕ ਅਭੁੱਲ ਪੈਨ-ਇੰਡੀਆ ਸਪੈਕਟੇਕਲ ਬਣਾਉਣਾ ਸੀ।
ਟ੍ਰੇਲਰ ਲਈ ਇੰਨਾ ਪਿਆਰ ਦੇਖ ਕੇ, ਸਾਨੂੰ ਵਿਸ਼ਵਾਸ ਹੈ ਕਿ ਅਸਲ ਜਾਦੂ 9 ਜਨਵਰੀ ਨੂੰ ਹੋਵੇਗਾ।" ਟੀਜੀ ਵਿਸ਼ਵ ਪ੍ਰਸਾਦ ਅਤੇ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਬਣਾਈ ਗਈ, ਮੈਗਾ-ਮਨੋਰੰਜਨ ਫਿਲਮ 'ਦਿ ਰਾਜਾ ਸਾਬ' 5 ਭਾਸ਼ਾਵਾਂ- ਤੇਲਗੂ, ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ- ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਪ੍ਰਭਾਸ, ਸੰਜੇ ਦੱਤ, ਜ਼ਰੀਨਾ ਵਹਾਬ, ਨਿਧੀ ਅਗਰਵਾਲ, ਮਾਲਵਿਕਾ ਮੋਹਨਨ, ਬੋਮਨ ਈਰਾਨੀ ਅਤੇ ਰਿਧੀ ਕੁਮਾਰ ਵੀ ਹਨ।